...ਜਦੋਂ ਅਪਣੀ ਹੀ ਦੁਰਲੱਭ ਖ਼ੋਜ ‘ਤੇ ਪਛਤਾਏ ਨੋਬੇਲ, ਪ੍ਰਸਿੱਧ ਪੁਰਸਕਾਰ ਦੇ ਅਣਜਾਣ ਪਹਿਲੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਬੇਲ ਪੁਰਸਕਾਰ ਦੁਨੀਆਂ ਦਾ ਸਭ ਤੋਂ ਪ੍ਰਸਿੱਧ ਪੁਰਸਕਾਰ ਹੈ। ਇਹ ਪੁਰਸਕਾਰ ਨੋਬੇਲ ਫਾਉਂਡੇਸ਼ਨ ਦੁਆਰਾ ਸਵੀਡਨ ਦੇ ਮਹਾਨ ਵਿਗਿਆਨਕ ਅਲਫ੍ਰੇਡ...

Alfred Nobel

ਨਵੀਂ ਦਿੱਲੀ (ਭਾਸ਼ਾ) : ਨੋਬੇਲ ਪੁਰਸਕਾਰ ਦੁਨੀਆਂ ਦਾ ਸਭ ਤੋਂ ਪ੍ਰਸਿੱਧ ਪੁਰਸਕਾਰ ਹੈ। ਇਹ ਪੁਰਸਕਾਰ ਨੋਬੇਲ ਫਾਉਂਡੇਸ਼ਨ ਦੁਆਰਾ ਸਵੀਡਨ ਦੇ ਮਹਾਨ ਵਿਗਿਆਨਕ ਅਲਫ੍ਰੇਡ ਬਨਾਰਡ ਨੋਬੇਲ ਦੀ ਯਾਦ ‘ਚ ਦਿਤਾ ਜਾਂਦਾ ਹੈ। ਦਸੰਬਰ 1896 ‘ਚ ਮੌਤ ਤੋਂ ਬਾਅਦ ਅਪਣੀ ਜਾਇਦਾਦ ਦਾ ਇਕ ਵੱਡਾ ਹਿੱਸਾ ਉਹਨਾਂ ਨੇ ਇਕ ਟਰੱਸਟ ਲਈ ਰਾਖਵਾਂ ਰੱਖ ਦਿਤਾ ਸੀ। ਉਹਨਾਂ ਦੀ ਇਛਾ ਸੀ ਕਿ ਇਹਨਾਂ ਪੈਸਿਆਂ ਦੇ ਵਿਆਜ ਤੋਂ ਹਰ ਸਾਲ ਉਹਨਾਂ ਲੋਕਾਂ ਨੂੰ ਸਨਮਾਨਤ ਕੀਤਾ ਜਾਵੇ। ਜਿਹਨਾਂ ਦਾ ਨਾਮ ਮਨੁੱਖ ਜਾਤੀ ਲਈ ਸਭ ਤੋਂ ਕਲਿਆਣਕਾਰੀ ਪਾਇਆ ਜਾਵੇ।

ਸਵੀਡਿਸ਼ ਬੈਂਕ ਵਿਚ ਜਮ੍ਹਾਂ ਇਸ ਰਾਸ਼ੀ ਦੇ ਵਿਆਜ ਤੋਂ ਨੋਬੇਲ ਫਾਉਂਡੇਸ਼ਨ ਵੱਲੋਂ ਹਰ ਸਾਲ ਸ਼ਾਂਤੀ, ਸਾਹਿਤ, ਭੌਤਿਕ, ਰਮਾਇਣ, ਚਿਕਿਤਸਾ ਵਿਗਿਆਨ ਅਤੇ ਅਰਥਸਾਸ਼ਤਰ ਵਿਚ ਵਧੀਆ ਯੋਗਦਾਨ ਦੇ ਲਈ ਦਿਤਾ ਜਾਂਦਾ ਹੈ। ਵੱਖ-ਵੱਖ ਖੇਤਰਾਂ ਵਿਚ ਇਹ ਪੁਰਸਕਾਰ ਇਕ ਵੱਖ-ਵੱਖ ਕਮੇਟੀਆਂ ਦੁਆਰਾ ਨਿਰਧਾਰਤ ਅਤੇ ਪ੍ਰਦਾਨ ਕੀਤਾ ਜਾਂਦਾ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਸ ਭੌਤਿਕ, ਅਰਥਸ਼ਾਸ਼ਤਰ, ਅਤੇ ਰਸਾਇਣ ਸ਼ਾਸ਼ਤਰ ਵਿਚ ਦ ਕਾਰੋਲਿੰਸਕਾ ਇੰਸਟੀਚਿਊਟ ਚਿਕਤਸਾ ਦੇ ਖੇਤਰ ਵਿਚ ਨਾਰਵੇਜਿਅਨ ਨੋਬੇਲ ਕਮੇਟੀ ਸ਼ਾਂਤੀ ਦੇ ਖੇਤਰ ਵਿਚ ਪੁਰਸਕਾਰ ਪ੍ਰਦਾਨ ਕਰਦੀ ਹੈ।

ਹਰ ਪੁਰਸਕਾਰ ਵਿਜੇਤਾ ਨੂੰ ਇਕ ਏਡਲ ਅਏ ਡਿਪਲੋਮਾ ਇਕ ਮੋਨੇਟਰੀ ਇਵਾਰਡ ਪ੍ਰਦਾਨ ਕੀਤਾ ਜਾਂਦਾ ਹੈ। ਆਈਏ,ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨੋਬੇਲ ਦੇ ਕੁਝ ਅਣਜਾਣ ਪਹਿਲੂਆਂ ਦੇ ਬਾਰੇ ‘ਚ, ਨੋਬੇਲ ਫਾਊਂਡੇਸ਼ਨ ਦੀ ਸਥਾਪਨਾ 29 ਜੂਨ 1990 ਨੂੰ ਹੋਈ ਸੀ ਅਤੇ 1901 ਤੋਂ ਨੋਬੇਲ ਪੁਰਸਕਾਰ ਦਿਤਾ ਜਾਣ ਲੱਗਾ ਸੀ। ਇਸ ਦਾ ਮਕਸਦ ਨੋਬੇਲ ਪੁਰਸਕਾਰਾਂ ਦਾ ਆਰਥਿਕ ਰੂਪ ਵਿਚ ਕੰਮ ਕਰਨਾ ਸੀ। ਨੋਬੇਲ ਫਾਊਂਡੇਸ਼ਨ ਵਿਚ ਪੰਜ ਲੋਕਾਂ ਦੀ ਟੀਮ ਹੈ। ਇਸ ਦਾ ਮੁਖੀ ਸਵੀਡਨ ਦੀ ਕਿੰਗ ਆਫ਼ ਕਾਉਂਸਲਿੰਗ ਦੁਆਰਾ ਤੈਅ ਕੀਤਾ ਜਾਂਦਾ ਹੈ।

ਹੋਰ ਚਾਰ ਮੈਂਬਰ ਪੁਰਕਾਰ ਵਿਤਰਕ ਸੰਸਥਾ ਦੇ ਨਿਸਾਸੀ ਦੁਆਰਾ ਤੈਅ ਕੀਤਾ ਜਾਂਦਾ ਹੈ। ਸਟਾਕਹੋਮ ਵਿਚ ਨੋਬੇਲ ਪੁਰਸਕਾਰ ਸਨਮਾਨ ਸਮਾਰੋਹ ਦਾ ਮੁੱਖ ਆਕਰਸ਼ਣ ਇਹ ਹੁੰਦਾ ਹੈ ਕਿ ਸਨਮਾਨ ਪ੍ਰਾਪਤ ਕਰਨ ਵਾਲਾ ਵਿਅਕਤੀ ਸਵੀਡਨ ਦੇ ਰਾਜਾ ਦੇ ਹੱਥੋਂ ਪੁਰਸਕਾਰ ਪ੍ਰਾਪਤ ਕਰਦੇ ਹਨ। ਪੁਰਸਕਾਰ ਲਈ ਬਣੀ ਕਮੇਟੀ ਅਤੇ ਚੋਣ ਕਰਤਾ ਹਰ ਸਾਲ ਅਕਤੂਬਰ ਵਿਚ ਨੋਬੇਲ ਪੁਰਸਕਾਰ ਵਿਜੇਤਾ ਦਾ ਐਲਾਨ ਕਰਦੇ ਹਨ, ਪਰ ਪੁਰਸਕਾਰਾਂ ਦਾ ਵਿਤਰਣ ਅਲਫ਼੍ਰੇਡ ਨੋਬੇਲ ਦੀ ਸਦਭਾਵਨਾ ਮਿਤੀ 19 ਦਸੰਬਰ ਨੂੰ ਕੀਤਾ ਜਾਂਦਾ ਹੈ। ਅਲਫ੍ਰੇਡ ਨੋਬੇਲ ਦੀ ਮੌਤ 10 ਦਸੰਬਰ 1896 ਵਿਚ ਇਟਲੀ ਸ਼ਹਿਰ ਵਿਚ ਹੋਈ ਸੀ।

 

ਉਹਨਾਂ ਦੀ ਮੌਤ ਤੋਂ ਪਹਿਲਾਂ ਉਹਨਾਂ ਨੇ 1895 ਵਿਚ ਅਪਣੀ ਵਸੀਅਤ ਵਿਚ ਲਿਖਿਆ ਸੀ ਕਿ ਉਹ ਲਗਪਗ ਨੌ ਮਿਲੀਅਨ ਡਾਲਰ ਦੀ ਰਾਸ਼ੀ ਤੋਂ ਇਕ ਫੰਡ ਬਣਾਉਣਾ ਚਾਹੁੰਦੇ ਹਨ, ਜਿਹੜਾ ਕੇ ਭੌਤਿਕ, ਰਸਾਇਣ, ਸਹਿਤ, ਫਿਡੀਓਲੋਜੀ, ਮੇਡੀਸਨ ਅਤੇ ਸ਼ਾਂਤੀ ਆਦਿ ਦੇ ਖੇਤਰਾਂ ਲਈ ਸਹਾਇਤਾ ਦਵੇਗਾ। ਮਨੁੱਖ ਜਾਤੀ ਦੀ ਸੇਵਾ ਕਰਨ ਵਾਲਿਆਂ ਲਈ ਇਸ ਪੁਰਸਕਾਰ ਦੀ ਵਿਵਸਥਾ ਕੀਤੀ ਗਏ ਹੈ। ਉਹਨਾਂ ਦੀ ਮੌਤ ਪੰਜ ਸਾਲ ਬਾਅਦ ਸੰਨ 1901 ਤੋਂ ਨੋਬੇਲ ਪੁਰਸਕਾਰ ਵਿਤਰਿਤ ਕੀਤੇ ਗਏ। ਨੋਬੇਲ ਫਾਊਂਡੇਸ਼ਨ ਨੇ ਪੁਰਸਕਾਰ ਵਿਤਰਣ ਦਾ ਕੰਮ ਸੰਭਾਲਿਆ।

ਉਦੋਂ ਤੋਂ ਹੀ ਨੋਬੇਲ ਪੁਰਸਕਾਰ ਅਪਣੇ ਆਪ ‘ਚ ਬਹੁਤ ਵੱਡੇ ਸਨਮਾਨ ਦਾ ਵਿਸ਼ਾ ਮੰਨਿਆ ਜਾਂਦਾ ਹੈ। ਜਦੋਂ ਨੋਬੇਲ ਪੁਰਸਕਾਰਾਂ ਦੀ ਸ਼ੁਰੂਆਤ ਹੋਈ ਉਸ ਵਿਚ ਅਰਥਸ਼ਾਸ਼ਤਰ ਦੇ ਖੇਤਰ ਵਿਚ ਯੋਗਦਾਨ ਲਈ ਕਿਸੇ ਪੁਰਸਕਾਰ ਦਾ ਜ਼ਿਕਰ ਨਹੀਂ ਸੀ। ਪਰ 1968 ‘ਚ ਸਵੀਡਨ ਦੇ ਕੇਂਦਰੀ ਬੈਂਕ ਨੇ ਅਪਣੀ 300ਵੀਂ ਸਾਲਗਿਰਾ ਉਤੇ ਅਲਫ਼੍ਰੇਡ ਨੋਬੇਲ ਦੀ ਯਾਦ ਵਿਚ ਇਸ ਪੁਰਸਕਾਰ ਨੂੰ ਸ਼ੁਰੂ ਕੀਤਾ ਗਿਆ। ਅਰਥਸ਼ਾਸ਼ਤਰ ਦਾ ਪਹਿਲਾ ਨੋਬੇਲ 1969 ਵਿਚ ਨਾਰਵੇ ਦੇ ਰੈਗਨਰ ਏਂਥੋਨ ਕਿਟੀਲ ਫ੍ਰਾਸ਼ੀ ਅਤੇ ਨੀਦਰਲੈਂਡ ਦੇ ਯਾਨ ਟਿਰਬੇਰਗੇਨ ਨੂੰ ਦਿਤਾ ਗਿਆ।