ਹੁਣ JIO ਤੋਂ ਉਲਟ BSNL ਦੇਵੇਗਾ ਆਪਣੇ ਗਾਹਕਾਂ ਨੂੰ ਕਾਲ ਕਰਨ ਦੇ ਬਦਲੇ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਿਲਾਇੰਸ ਜੀਓ ਨੇ ਹਾਲ ਹੀ ਵਿਚ ਆਈਸੀਯੂ ਦੇ ਨਾਮ ‘ਤੇ ਅਪਣੇ ਉਪਭੋਗਤਾਵਾਂ ਤੋਂ ਨਾਨ...

BSNL

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਹਾਲ ਹੀ ਵਿਚ ਆਈਸੀਯੂ ਦੇ ਨਾਮ ‘ਤੇ ਅਪਣੇ ਉਪਭੋਗਤਾਵਾਂ ਤੋਂ ਨਾਨ ਜੀਓ ਕਾਲਿੰਗ ਦੇ ਪੈਸੇ ਲੈਣੇ ਸ਼ੁਰੂ ਕੀਤੇ ਹਨ, ਪਰ ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਇਸ ਤੋਂ ਉਲਟ ਕੀਤਾ ਹੈ। ਕੰਪਨੀ ਐਲਾਨ ਕੀਤਾ ਹੈ ਕਿ ਕੰਪਨੀ ਕਾਲਿੰਗ ਦੇ ਪੈਸੇ ਦੇਵੇਗੀ। ਬੀਐਸਐਨਐਲ ਦੇ ਇਸ ਨਵੇਂ ਆਫ਼ਰ ਦੇ ਤਹਿਤ 5 ਮਿੰਟ ਯਾਂ ਇਸ ਤੋਂ ਜ਼ਿਆਦਾ ਕਾਲ ਕਰਨ ‘ਤੇ ਯੂਜਰ ਦੇ ਅਕਾਉਂਟ ਵਿਚ 6 ਪੈਸੇ ਜੁੜ ਜਾਣਗੇ। ਬੀਐਸਐਨਐਲ ਫਿਲਹਾਲ ਘਾਟੇ ਵਿਚ ਚੱਲ ਰਹੀ ਹੈ ਅਤੇ ਕਰਚਨਰਾਈਂ ਦੀ ਛਾਂਟੀ ਵੀ ਹੋ ਰਹੀ ਹੈ।

ਕਈ ਵਾਰ ਰਿਪੋਰਟਾਂ ਆਈਆਂ ਹਨ ਕਿ ਕੰਪਨੀ ਦਾ ਮਰਜਰ ਹੋ ਸਕਦਾ ਹੈ ਪਰ ਹੁਣ ਤੱਕ ਕੁਝ ਸਾਫ਼ ਨਹੀਂ ਹੈ। ਬੀਐਸਐਨਐਲ ਦੇ ਡਾਇਰੈਕਟਰ ਸੀਐਫ਼ਏ ਵਿਵੇਕ ਬੰਜਲ ਨੇ ਇਕ ਸਟੇਟਮੈਂਟ ਵਿਚ ਕਿਹਾ ਹੈ, ‘ਡਿਜੀਟਲ ਐਕਸਪੀਰੀਐਂਸ ਦੇ ਜਮਾਨੇ ਵਿਚ ਜਿੱਥੇ ਗਾਹਕ ਅਪਣੇ ਵਾਇਸ ਅਤੇ ਡੇਟਾ ਦੇ ਲਈ ਕੁਆਲਿਟੀ ਸਰਵਿਸ ਚਾਹੁੰਦੇ ਹਨ, ਅਸੀਂ ਅਪਣੇ ਗਾਹਕਾਂ ਨੂੰ ਅਪਗ੍ਰੇਟੇਡ ਨੇਕਸਟ ਜਨਰੇਸ਼ਨੀ ਨੈਟਵਰਕ ਨਾਲ ਇੰਗੇਜ ਕਰਨਾ ਚਾਹੁੰਦੇ ਹਾਂ, ਤਾਂਕਿ ਉਨ੍ਹਾਂ ਨੂੰ ਚੰਗੇ ਐਕਸਪੀਰੀਐਂਸ ਮਿਲ ਸਕੇ।

ਬੀਐਸਐਨ ਨੇ ਕਿਹਾ ਹੈ ਕਿ ਇਹ 6 ਪੈਸੇ ਦਾ ਕੈਸ਼ਬੈਕ ਆਫ਼ਰ ਦੇਸ਼ ਦੇ ਸਾਰੇ ਬੀਐਸਐਨਐਲ ਵਾਇਰਲਾਈਨ। ਐਫ਼ਟੀਟੀਐਚ ਅਤੇ ਬ੍ਰਾਂਡਬੈਂਡ ਗਾਹਕਾਂ ਦੇ ਲਈ ਹੈ। ਬੀਐਸਐਨਐਲ ਦੇ ਇਸ ਨਵੇਂ ਐਲਾਨ ਨਾਲ ਕੀ ਕੰਪਨੀ ਦੇ ਯੂਜਰਬੇਸ ਵਿਚ ਵਾਧਾ ਹੋਵੇਗਾ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਨਾਲ ਜੀਓ ਉਪਭੋਗਤਾਵਾਂ ਨੂੰ ਨਾਰਾਜਗੀ ਹੋ ਸਕਦੀ ਹੈ, ਕਿਉਂਕਿ ਹੁਣ ਯੂਜਰਜ਼ ਨੂੰ ਨਾਨ ਜੀਓ ਕਾਲਿੰਗ ਦੇ ਲਈ ਪੈਸੇ ਦੇਣੇ ਹੁੰਦੇ ਹਨ। ਪਿਛਲੇ ਕੁਝ ਸਮੇਂ ਤੋਂ ਰਿਲਾਇੰਸ ਜੀਓ ਵਚਿ ਇਕ ਤਰ੍ਹਾਂ ਦੀ ਹਲਚਲ ਹੈ।

ਕੰਪਨੀ ਲਗਾਤਾਰ ਇਹ ਚਾਹ ਰਹੀ ਹੈ ਕਿ ਟ੍ਰਾਈ ਆਈਯੂਸੀ ਦੀ ਮੁਫ਼ਤ ਯਾਨੀ ਜੀਰੋ ਕਰ ਦਏ, ਤਾਂਕਿ ਕੰਪਨੀ ਇਕ ਵਾਰ ਫਿਰ ਤੋਂ ਯੂਜਰਜ਼ ਨੂੰ ਫ੍ਰੀ ਕਾਲ ਦੀ ਸਰਵਿਸ ਦੇ ਸਕੇ। ਵੋਡਾਫੋਨ ਅਤੇ ਏਅਰਟੈਲ ਦੀ ਕਹਾਣੀ ਵੱਖ ਹੈ, ਇਹ ਦੋਨਾਂ ਕੰਪਨੀਆਂ ਚਾਹੁੰਦੀਆਂ ਹਨ ਕਿ ਆਈਯੂਸੀ ਨੂੰ ਹੋਰ ਵਧਾ ਦਿੱਤਾ ਜਾਵੇ, ਤਾਂਕਿ ਟੈਲੀਕਾਮ ਇੰਡਸਟ੍ਰੀ ਵਿਚ ਪਿਛਲੇ ਕੁਝ ਸਾਲਾਂ ਤੋਂ ਜੋ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਹੋ ਸਕੇ।