ਨਾਬਾਲਗ ਮਤਰੇਈ ਧੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 19 ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ 

Representative Image

 

ਇਡੁੱਕੀ - ਕੇਰਲ ਦੀ ਇੱਕ ਅਦਾਲਤ ਨੇ ਇਡੁੱਕੀ ਜ਼ਿਲ੍ਹੇ ਦੇ ਚੈਂਪਾਕਾਪਾਰਾ ਵਿਖੇ ਆਪਣੀ ਨਾਬਾਲਗ ਮਤਰੇਈ ਧੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕੁੱਲ 19 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਇਡੁੱਕੀ ਫ਼ਾਸਟ ਟ੍ਰੈਕ ਵਿਸ਼ੇਸ਼ ਅਦਾਲਤ ਦੇ ਜੱਜ ਟੀ.ਜੀ. ਵਰਗੀਸ ਨੇ ਇਸ ਵਿਅਕਤੀ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 19 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਵਿਸ਼ੇਸ਼ ਸਰਕਾਰੀ ਵਕੀਲ (ਐੱਸ. ਪੀ. ਪੀ.) ਸ਼ਿਜੋ ਮੋਨ ਜੋਸੇਫ਼ ਨੇ ਕਿਹਾ ਕਿ ਦੋਸ਼ੀ ਨੂੰ ਸਿਰਫ ਪੰਜ ਸਾਲ ਦੀ ਸਜ਼ਾ ਕੱਟਣੀ ਪਵੇਗੀ ਕਿਉਂਕਿ ਵੱਖ-ਵੱਖ ਅਪਰਾਧਾਂ ਲਈ ਸਜ਼ਾਵਾਂ ਇੱਕੋ ਸਮੇਂ ਨਾਲ ਚੱਲਣਗੀਆਂ।

ਸਰਕਾਰੀ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਮਤਰੇਏ ਪਿਤਾ 'ਤੇ 35 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਉਨ੍ਹਾਂ ਦੱਸਿਆ ਕਿ ਅਦਾਲਤ ਨੇ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਨੂੰ ਪੀੜਤ ਦੇ ਮੁੜ ਵਸੇਬੇ ਲਈ 25 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ ਹਨ।

ਐਸ.ਪੀ.ਪੀ. ਨੇ ਕਿਹਾ ਕਿ ਇਸ ਮਾਮਲੇ ਨਾਲ ਸੰਬੰਧਿਤ ਘਟਨਾ ਇਸ ਸਾਲ ਦੇ ਸ਼ੁਰੂ ਵਿੱਚ ਇਡੁੱਕੀ ਦੇ ਮੁਰੀਕਾਸੇਰੀ ਪੁਲਿਸ ਸਟੇਸ਼ਨ ਦੇ ਅਧੀਨ ਚੈਂਪਾਕਾਪਾਰਾ ਵਿੱਚ ਵਾਪਰੀ ਸੀ।

ਉਸ ਨੇ ਦੱਸਿਆ ਕਿ 13 ਸਾਲਾ ਪੀੜਤਾ ਅਨੁਸਾਰ ਉਸ ਦੇ ਮਤਰੇਏ ਪਿਤਾ ਨੇ ਦੋ ਵੱਖ-ਵੱਖ ਦਿਨਾਂ 'ਚ ਉਸ ਨਾਲ ਦੋ ਵਾਰ ਯੌਨ ਸ਼ੋਸ਼ਣ ਕੀਤਾ, ਜਦੋਂ ਉਸ ਦੀ ਮਾਂ ਰਾਤ ਨੂੰ ਨਹਾਉਣ ਗਈ ਸੀ।