ਭਾਰਤੀ ਫ਼ੌਜ ਦੇ ਜਾਬਾਂਜ਼ ਪਾਇਲਟ ਅਭਿਨੰਦਨ ਦੇ ਪਿਤਾ ਵੀ ਕਾਰਗਿਲ ਸਮੇਂ ਰਹਿ ਚੁੱਕੇ ਨੇ ਤਜੁਰਬੇਕਾਰ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ 2017 ਵਿਚ ਮਸ਼ਹੂਰ ਫਿਲਮ ਨਿਰਦੇਸ਼ਕ ਮਣੀ ਰਤਨਮ ਦੀ ਕਤਰੂ ਵੇਲਿਆਦਾਈ ਫਿਲਮ ਵਿਚ ਅਦਾਕਾਰ ਕਾਰਤੀ ਨੇ ਭਾਰਤੀ ਹਵਾਈ ਫੌਜ ਦੇ ਇਕ ਅਜਿਹੇ ਸਕਵਾਡਰਨ...

Wing Commander Abhinandan with Father Varthaman

ਨਵੀਂ ਦਿੱਲੀ : ਸਾਲ 2017 ਵਿਚ ਮਸ਼ਹੂਰ ਫਿਲਮ ਨਿਰਦੇਸ਼ਕ ਮਣੀ ਰਤਨਮ ਦੀ ਕਤਰੂ ਵੇਲਿਆਦਾਈ ਫਿਲਮ ਵਿਚ ਅਦਾਕਾਰ ਕਾਰਤੀ ਨੇ ਭਾਰਤੀ ਹਵਾਈ ਫੌਜ ਦੇ ਇਕ ਅਜਿਹੇ ਸਕਵਾਡਰਨ ਲੀਡਰ ਦੀ ਭੂਮਿਕਾ ਨਿਭਾਈ ਸੀ,  ਜਿਸਦਾ ਜੇਟ ਜਹਾਜ਼ ਸਰਹੱਦ ਪਾਰ ਡਿੱਗ ਜਾਂਦਾ ਹੈ ਅਤੇ ਉਹ ਪਾਕਿਸਤਾਨ ਦੀ ਜੇਲ੍ਹ ਵਿਚ ਕੈਦ ਹੋ ਜਾਂਦਾ ਹੈ। ਫਿਲਮ ਵਿਚ ਅਦਾਕਾਰ ਅਖੀਰ ਵਿਚ ਆਪਣੀ ਫੈਮਿਲੀ ਦੇ ਕੋਲ ਪਰਤ ਕੇ ਆਉਂਦਾ ਹੈ। ਸੇਵਾ ਮੁਕਤ ਏਅਰ ਮਾਰਸ਼ਲ ਐਸ. ਵਰਤਮਾਨ ਨੇ ਇਸ ਫਿਲਮ ਲਈ ਸਲਾਹਕਾਰ ਦੀ ਭੂਮਿਕਾ ਨਿਭਾਈ ਸੀ,

ਜਿਨ੍ਹਾਂ ਦੇ ਆਪਣੇ ਹੀ  ਬੇਟੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਨਾਲ ਫਿਲਮ ਦੀ ਕਹਾਣੀ ਅਸਲ ਜਿੰਦਗੀ ਵਿਚ ਸਾਬਤ ਹੋ ਗਈ। ਚੇਨੈ ਦੇ ਤਾੰਬਰਮ ਇਲਾਕੇ  ਕੋਲ ਇਕ ਡਿਫੈਂਸ ਕਲੋਨੀ ‘ਚ ਰਹਿਣ ਵਾਲੇ ਸੇਵਾ ਮੁਕਤ ਹਵਾਈ ਫੌਜ ਅਧਿਕਾਰੀ ਐਸ. ਵਰਤਮਾਨ  ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਪੁੱਤਰ ਜਲਦ ਹੀ ਸੁਰੱਖਿਅਤ ਘਰ ਪਰਤੇਗਾ। ਵਰਤਮਾਨ ਆਪਣੀ ਰਿਟਾਇਰਮੇਂਟ ਤੋਂ ਬਾਅਦ ਹੀ ਇੱਥੇ ਰਹਿੰਦੇ ਹਨ ਅਤੇ  ਮੁਸ਼ਕਲ ਦੀ ਇਸ ਘੜੀ ਵਿਚ ਉਨ੍ਹਾਂ ਦੇ ਨਾਲ ਕੁਝ ਕਰੀਬੀ ਮੌਜੂਦ ਹਨ।  ਮੀਡੀਆ ਅਤੇ ਮੁਕਾਮੀ ਲੋਕਾਂ ਦੀ ਭੀੜ ਨੂੰ ਵਰਤਮਾਨ ਦੇ ਘਰ ਤੋਂ ਦੂਰ ਰੱਖਿਆ ਗਿਆ ਹੈ।

ਮੁਕਾਮੀ ਵਿਧਾਇਕ ਅਤੇ ਸੰਸਦਾਂ ਨੇ ਮੁਸ਼ਕਲ ਦੀ ਇਸ ਘੜੀ ਵਿਚ ਵਰਤਮਾਨ ਫੈਮਿਲੀ ਨਾਲ ਗੱਲ ਕਰ ਉਨ੍ਹਾਂ ਦਾ ਹਾਲ ਜਾਣਿਆ। ਰਿਟਾਇਰਡ ਏਅਰ ਮਾਰਸ਼ਲ ਐਸ. ਵਰਤਮਾਨ ਨੇ ਇਸ ਔਖੇ ਸਮੇਂ ਵਿਚ ਸਾਥ ਦੇਣ ਲਈ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੁੱਤਰ ਇੱਕ ਸੱਚਾ ਸਿਪਾਹੀ ਹੈ। ਦੱਸ ਦਈਏ ਕਿ ਇੰਡੀਅਨ ਏਅਰਫੋਰਸ  ਦੇ ਧਮਾਕੇਦਾਰ ਐਕ‍ਸ਼ਨ ਤੋਂ ਬਾਅਦ ਬੁੱਧਵਾਰ ਨੂੰ ਗੁਆਂਢੀ ਮੁਲ‍ਕ ਨੇ ਭਾਰਤੀ ਫ਼ੌਜ ਦੇ ਟਿਕਾਣਿਆਂ ਉੱਤੇ ਹਮਲੇ ਦੀ ਨਾਕਾਮ ਕੋਸ਼ਿਸ਼ ਕੀਤੀ। ਭਾਰਤ ਨੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ  ਦੇ ਇਕ ਲੜਾਕੂ ਜਹਾਜ਼ ਨੂੰ ਤਾਂ ਮਾਰ ਸੁੱਟਿਆ, 

ਪਰ ਆਪਰੇਸ਼ਨ ਦੌਰਾਨ ਦੇਸ਼ ਦਾ ਇਕ ਮਿਗ-21 ਜੇਟ ਵੀ ਤਬਾਹ ਹੋ ਗਿਆ। ਜੇਟ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨੀ ਸਰਹੱਦ ਵਿਚ ਡਿੱਗ ਗਏ,  ਜਿਸ ਤੋਂ ਬਾਅਦ ਉਹ ਪਾਕਿਸਤਾਨੀ ਫੌਜ ਦੀ ਗ੍ਰਿਫ਼ ਵਿਚ ਹਨ। ਉਨ੍ਹਾਂ ਦੀਆਂ ਕਈ ਫੋਟੋਆਂ ਅਤੇ ਵਿਡੀਓਜ਼ ਵੀ ਜਾਰੀ ਕੀਤੇ ਗਏ ਹਨ। ਵਿੰਗ ਕਮਾਂਡਰ ਅਭਿਨੰਦਨ ਨੇ ਅਮਰਾਵਤੀ ਦੇ ਫੌਜੀ ਸਕੂਲ ਵਿਚ ਪੜਾਈ ਕੀਤੀ ਅਤੇ 2004 ਵਿਚ ਬਤੋਰ ਫਾਇਟਰ ਪਾਇਲਟ ਭਾਰਤੀ ਹਵਾਈ ਫੌਜ ਨੂੰ ਜੁਆਇੰਨ ਕਰ ਲਿਆ। ਉਨ੍ਹਾਂ ਦੀ ਫੈਮਿਲੀ ਵਿਚ ਕਈ ਮੈਂਬਰ ਭਾਰਤੀ ਫ਼ੌਜ ਨਾਲ ਜੁੜੇ ਹੋਏ ਹਨ। ਅਭਿਨੰਦਨ ਦੇ ਪਿਤਾ ਆਪ ਵੀ ਹਵਾਈ ਫੌਜ ਵਿਚ ਅਧਿਕਾਰੀ ਰਹਿ ਚੁੱਕੇ ਹਨ। 

ਉਥੇ ਹੀ ਜਾਬਾਂਜ ਪਾਇਲਟ ਦੀ ਪਤਨੀ ਸਕਵਾਡਰਨ ਲੀਡਰ ਤੰਵੀ ਮਾਰਵਾਹ ਇਕ ਰਿਟਾਇਰਡ ਹੇਲਿਕਾਪਟਰ ਪਾਇਲਟ ਹੈ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਕਲੋਨੀ ਦੇ ਗਾਰਡ ਨੇ ਦੱਸਿਆ ਕਿ ਅਭਿਨੰਦਨ ਅਕਸਰ ਛੁੱਟੀਆਂ ਵਿਚ ਆਪਣੇ ਮਾਤਾ-ਪਿਤਾ ਨੂੰ ਮਿਲਣ ਆਉਂਦੇ ਸਨ। ਵਿੰਗ ਕਮਾਂਡਰ ਅਭਿਨੰਦਨ ਦੇ ਪਿਤਾ ਵਰਤਮਾਨ ਨੇ 1973 ਵਿਚ ਫਾਇਟਰ ਪਾਇਲਟ  ਦੇ ਤੌਰ ਉੱਤੇ ਹਵਾਈ ਫੌਜ ਜੁਆਇੰਨ ਕੀਤਾ ਸੀ।

40 ਤਰ੍ਹਾਂ ਦੇ ਏਅਕਰਾਫਟਸ ਨੂੰ ਚਲਾਉਣ ਦੀ ਮੁਹਾਰਤ ਰੱਖਣ ਵਾਲੇ ਵਰਤਮਾਨ ਦੇ ਕੋਲ 4 ਹਜਾਰ ਘੰਟੇ ਉਡਾਨ ਦਾ ਤਜ਼ੁਰਬਾ ਹੈ।  ਕਾਰਗਿਲ ਜੰਗ ਦੇ ਸਮੇਂ ਉਹ ਗਵਾਲੀਅਰ ਵਿੱਚ ਚੀਫ ਆਪਰੇਸ਼ਨ ਅਫਸਰ ਸਨ,  ਜਿੱਥੇ ਉਨ੍ਹਾਂ ਨੇ ਮਿਰਾਜ 2000  ਏਅਰ ਕਰਾਫਟ ਆਪਰੇਟ ਕੀਤਾ ਸੀ। ਇਸ ਏਅਰ ਕਰਾਫਟ ਨੇ ਲੜਾਈ ਵਿਚ ਮਿਲੀ ਜਿੱਤ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।