ਪਾਕਿ ਦੇ ਲੋਕਾਂ ਵਲੋਂ ਪਾਇਲਟ ਅਭਿਨੰਦਨ ਨੂੰ ਭਾਰਤ ਭੇਜਣ ਦੀ ਉਠੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਪਾਇਲਟ ਅਭਿਨੰਦਨ ਦੇ ਪਾਕਿਸਤਾਨ ਆਰਮੀ ਵਲੋਂ ਫੜੇ ਜਾਣ ਪਿੱਛੋਂ ਸੋਸ਼ਲ ਮੀਡੀਆ ’ਤੇ ਅਭਿਨੰਦਨ ਨੂੰ ਵਾਪਸ ਲਿਆਉਣ...

Wing Commander Abhinandan

ਚੰਡੀਗੜ੍ਹ : ਭਾਰਤੀ ਪਾਇਲਟ ਅਭਿਨੰਦਨ ਦੇ ਪਾਕਿਸਤਾਨ ਆਰਮੀ ਵਲੋਂ ਫੜੇ ਜਾਣ ਪਿੱਛੋਂ ਸੋਸ਼ਲ ਮੀਡੀਆ ’ਤੇ ਅਭਿਨੰਦਨ ਨੂੰ ਵਾਪਸ ਲਿਆਉਣ ਦੀ ਮੰਗ ਵੱਡੇ ਪੱਧਰ ’ਤੇ ਉੱਠ ਰਹੀ ਹੈ। ਸੋਸ਼ਲ ਮੀਡੀਆ ’ਤੇ ਅਭਿਨੰਦਨ ਦੀ ਕੁੱਟਮਾਰ ਦੀਆਂ ਵੀਡੀਓ ਵਾਇਰਲ ਹੋਣ ਪਿੱਛੋਂ ਹੁਣ ਭਾਰਤੀ ਪਾਇਲਟ ਦੇ ਹੱਕ ’ਚ ਪਾਕਿਸਤਾਨੀ ਲੋਕ ਵੀ ਅੱਗੇ ਆ ਰਹੇ ਹਨ।

ਉਹਨਾਂ ਵਲੋਂ ਟਵੀਟ ਕਰਕੇ ਅਭਿਨੰਦਨ ਨਾਲ ਵਧੀਆ ਵਤੀਰਾ ਕਰਨ ਲਈ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਇਲਟ ਅਭਿਨੰਦਨ ਨੂੰ ਭਾਰਤ ਭੇਜਣ ਦੀ ਵੀ ਮੰਗ ਕੀਤੀ ਹੈ। ਪਾਕਿਸਤਾਨ ਆਰਮੀ ਵਲੋਂ ਅਭਿਨੰਦਨ ਦਾ ਖ਼ਿਆਲ ਰੱਖਣ ’ਤੇ ਪਾਕਿ ਆਰਮੀ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ’ਤੇ ਇਸ ਸਮੇਂ ਬ੍ਰਿੰਗ ਬੈਕ ਅਭਿਨੰਦਨ, ਅਭਿਨੰਦਨ, ਸੇ ਨੋ ਟੂ ਵਾਰ ਵਰਗੇ ਹੈਸ਼ ਟੈਡ ਟ੍ਰੈਂਡ ਕਰ ਰਹੇ ਹਨ। ਭਾਰਤ ’ਚ ਬੈਠੇ ਲੋਕ ਵੀ ਅਭਿਨੰਦਨ ਨੂੰ ਵਾਪਸ ਲਿਆਉਣ ਦੀ ਮੰਗ ਕਰ ਰਹੇ ਹਨ।

ਦੱਸ ਦਈਏ ਕਿ ਅੱਜ ਭਾਰਤ ਦੇ ਸਰਹੱਦੀ ਇਲਾਕੇ ਵਿਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਘੁਸਪੈਠ ਕੀਤੀ। ਜਵਾਬੀ ਕਾਰਵਾਈ ਵਿਚ ਭਾਰਤ ਨੇ ਇਕ ਪਾਕਿਸਤਾਨੀ ਫਾਈਟਰ ਜੈੱਟ ਨੂੰ ਮਾਰ ਸੁੱਟਿਆ ਪਰ ਇਸ ਦੌਰਾਨ ਭਾਰਤ ਦੇ ਇਕ ਫਾਈਟਰ ਪਲੇਨ ਉਤੇ ਪਾਕਿਸਤਾਨ ਨੇ ਹਮਲਾ ਕੀਤਾ।

ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਭਾਰਤ ਦਾ ਇਕ ਪਾਇਲਟ ਉਨ੍ਹਾਂ ਦੇ ਕਬਜ਼ੇ ਵਿਚ ਹੈ। ਭਾਰਤ ਸਰਕਾਰ ਨੇ ਇਕ ਪਾਇਲਟ ਦੇ ਲਾਪਤਾ ਹੋਣ ਦੀ ਗੱਲ ਸਵੀਕਾਰ ਕੀਤੀ ਸੀ।