ਝੂਠਾ ਭਰੋਸਾ ਦੇ ਕੇ ਬਣਾਏ ਗਏ ਸਰੀਰਕ ਸਬੰਧਾਂ ਨੂੰ ਮੰਨਿਆ ਜਾਵੇਗਾ ਬਲਾਤਕਾਰ-ਮੁੰਬਈ ਹਾਈਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰਟ ਨੇ ਇਹ ਗੱਲ ਇਕ ਮਹੀਲਾ ਦੀ ਪਟੀਸ਼ਨ ‘ਤੇ ਕਹੀ।

Photo

ਮੁੰਬਈ: ਮੁੰਬਈ ਹਾਈਕੋਰਟ ਨੇ ਕਿਹਾ ਹੈ ਕਿ ਕਿਸੇ ਵਿਅਕਤੀ ਵੱਲੋਂ ‘ਸਿਰਫ਼ ਉਸੇ ਔਰਤ ਨੂੰ ਪਿਆਰ’ ਕਰਨ ਦਾ ਭਰੋਸਾ ਦੇ ਕੇ ਬਣਾਏ ਗਏ ਸਰੀਰਕ ਸਬੰਧਾਂ ਨੂੰ ਸਹਿਮਤੀ ਨਾਲ ਬਣਾਏ ਗਏ ਸਬੰਧ ਨਹੀਂ ਬਲਕਿ ਬਲਾਤਕਾਰ ਮੰਨਿਆ ਜਾਵੇਗਾ। ਕੋਰਟ ਨੇ ਇਹ ਗੱਲ ਇਕ ਮਹੀਲਾ ਦੀ ਪਟੀਸ਼ਨ ‘ਤੇ ਕਹੀ, ਜਿਸ ਵਿਚ ਉਸ ਨੇ ਇਕ ਵਿਅਕਤੀ ‘ਤੇ ‘ਸਿਰਫ ਉਸ ਨੂੰ ਪਿਆਰ’ ਕਰਨ ਦਾ ਝਾਂਸਾ ਦੇ ਕੇ ਸਬੰਧ ਬਣਾਉਣ ਦਾ ਇਲਜ਼ਾਮ ਲਗਾਇਆ ਸੀ।

ਅਦਾਲਤ ਦਾ ਕਹਿਣਾ ਹੈ ਕਿ ਅਜਿਹੇ ਭਰੋਸੇ 'ਤੇ ਜਿਨਸੀ ਸੰਬੰਧ ਬਣਾਉਣਾ ਬਲਾਤਕਾਰ ਦੇ ਬਰਾਬਰ ਮੰਨਿਆ ਜਾਵੇਗਾ। ਇਹ ਆਦੇਸ਼ ਜਸਟਿਸ ਸੁਨਿਲ ਸ਼ੁਕਰੇ ਅਤੇ ਮਾਧਮ ਜਾਮਦਾਰ ਨੇ ਬਲਾਤਕਾਰ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਡਿਸਚਾਰਜ ਕਰਨ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਸੁਣਾਇਆ ਹੈ।

ਮੁਲਜ਼ਮ ਅਨੁਸਾਰ ਉਸ ਦਾ ਇਕ ਔਰਤ ਨਾਲ ਸਹਿਮਤੀ ਵਾਲਾ ਰਿਸ਼ਤਾ ਸੀ। ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਵਿਚਕਾਰ ਪ੍ਰੇਮ ਸੰਬੰਧ ਸਨ ਅਤੇ ਉਸ ਔਰਤ ਨੇ ਉਸ ਵਿਅਕਤੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਸਹਿਮਤੀ ਦਿੱਤੀ। ਔਰਤ ਦਾ ਕਹਿਣਾ ਹੈ ਕਿ ਵਿਅਕਤੀ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਸਿਰਫ਼ ‘ਉਸ ਨੂੰ ਹੀ ਪਿਆਰ’ ਕਰੇਗਾ, ਕਿਸੇ ਹੋਰ ਨੂੰ ਨਹੀਂ।

ਕੇਸ ਵਿਚ ਸਾਰੇ ਤੱਥਾਂ ਨੂੰ ਸਮਝਣ ਤੋਂ ਬਾਅਦ ਮੁੰਬਈ ਹਾਈ ਕੋਰਟ ਦੇ ਜੱਜਾਂ ਦੀ ਬੈਂਚ ਨੇ ਐਲਾਨ ਕੀਤਾ ਹੈ ਕਿ ਅਜਿਹੇ ਭਰੋਸੇ 'ਤੇ ਜਿਨਸੀ ਸੰਬੰਧ ਬਣਾਉਣਾ ਬਲਾਤਕਾਰ ਦੇ ਬਰਾਬਰ ਹੋਵੇਗਾ, ਜਿਸ ਅਧੀਨ ਵਿਅਕਤੀ ਸਿਰਫ਼ ਇਕ ਹੀ ਔਰਤ ਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਹੈ।