'ਭਾਜਪਾ ਲਈ ਵੋਟ ਪਾਉ ਨਹੀਂ ਤਾਂ ਤੁਹਾਡੇ ਨਾਲ ਬਲਾਤਕਾਰ ਹੋਵੇਗਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿਲਾ ਅਧਿਕਾਰ ਸਮੂਹਾਂ ਅਤੇ ਲਗਭਗ 175 ਕਾਰਕੁਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਲ੍ਹੀ ਚਿੱਠੀ

Photo

ਨਵੀਂ ਦਿੱਲੀ : ਮਹਿਲਾ ਅਧਿਕਾਰ ਸਮੂਹਾਂ ਅਤੇ ਲਗਭਗ 175 ਕਾਰਕੁਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਲ੍ਹੀ ਚਿੱਠੀ ਲਿਖ ਕੇ ਭਾਜਪਾ ਆਗੂਆਂ ਵਿਰੁਧ ਦਿੱਲੀ ਚੋਣ ਪ੍ਰਚਾਰ ਦੌਰਾਨ ਨਫ਼ਰਤੀ ਭਾਸ਼ਨ ਦੇਣ ਅਤੇ ਬਲਾਤਕਾਰ ਦੇ ਡਰ ਨੂੰ ਮੁਹਿੰਮ ਸੰਦੇਸ਼ ਵਜੋਂ ਵਰਤਣ ਦਾ ਦੋਸ਼ ਲਾਇਆ।

ਚਿੱਠੀ ਵਿਚ ਸੰਸਥਾਵਾਂ ਨੇ ਦੋਸ਼ ਲਾਇਆ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦੁਆਰਾ ਅਪਣੇ ਸਮਰਥਕਾਂ ਨੂੰ ਨਵੇਂ ਨਾਗਰਿਕਤਾ ਕਾਨੂੰਨ, ਕੌਮੀ ਨਾਗਰਿਕ ਪੰਜੀਕਰਨ ਅਤੇ ਕੌਮੀ ਆਬਾਦੀ ਰਜਿਸਟਰ ਵਿਰੁਧ ਪ੍ਰਦਰਸ਼ਨ ਕਰ ਰਹੀਆਂ ਔਰਤਾਂ 'ਤੇ ਹਿੰਸਾ ਫੈਲਾਉਣ ਦੀ ਅਪੀਲ ਨੇ ਇਕ ਤਰ੍ਹਾਂ ਨਾਲ ਹਿੰਸਾ ਦਾ ਮਾਹੌਲ ਬਣਾ ਦਿਤਾ ਹੈ।

ਇਸ ਪੱਤਰ 'ਤੇ ਹਸਤਾਖਰ ਕਰਨ ਵਾਲਿਆਂ ਵਿਚ ਨਾਰੀਵਾਦੀ ਅਰਥਸ਼ਾਸਤਰੀ ਦੇਵਕੀ ਜੈਨ, ਕਾਰਕੁਨਾਂ ਲੈਲਾ ਤਇਆਜੀ, ਸਾਬਕਾ ਭਾਰਤੀ ਰਾਜਦੂਤ ਮਧੂ ਭਾਦੁੜੀ ਅਤੇ ਕਾਰਕੁਨ ਕਮਲਾ ਭਸੀਨ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਸ਼ਾਮਲ ਸਨ।

ਚਿੱਠੀ ਵਿਚ ਕਿਹਾ ਗਿਆ, 'ਭਾਜਪਾ ਦੇ ਚੋਣ ਪ੍ਰਚਾਰਕ, ਪ੍ਰਚਾਰ ਮੁਹਿੰਮ ਦੌਰਾਨ ਬਲਾਤਕਾਰ ਦਾ ਡਰ ਵਿਖਾ ਕੇ ਵਾਰ ਵਾਰ ਨਫ਼ਰਤ ਭਰੇ ਭਾਸ਼ਨ ਦੇ ਰਹੇ ਹਨ, ਅਪਣੇ ਸਮਰਥਕਾਂ ਨੂੰ ਸੀਏਏ, ਐਨਆਰਸੀ, ਐਨਪੀਆਰ ਵਿਰੁਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਔਰਤਾਂ 'ਤੇ ਹਿੰਸਾ ਕਰਨ ਦੀ ਅਪੀਲ ਕਰ ਰਹੇ ਹਨ।'

ਚਿੱਠੀ ਵਿਚ ਲਿਖਿਆ ਹੈ, 'ਸਰਕਾਰ ਦੇ ਮੁਖੀ ਵਜੋਂ ਤੁਸੀਂ ਕਿਸ ਤਰ੍ਹਾਂ ਦੀ ਫ਼ਿਰਕੂ ਨਫ਼ਰਤ ਅਤੇ ਦਹਿਸ਼ਤ ਫੈਲਾਉਣ ਨੂੰ ਹੱਲਾਸ਼ੇਰੀ ਦੇ ਰਹੇ ਹਨ ਜੋ ਸਾਰੇ ਭਾਈਚਾਰਿਆਂ ਦੀਆਂ ਔਰਤਾਂ ਨੂੰ ਜ਼ਿਆਦਾ ਅਸੁਰੱਖਿਅਤ ਅਤੇ ਭੈਅਭੀਤ ਮਹਿਸੂਸ ਕਰਾ ਰਹੀ ਹੈ? ਭਾਜਪਾ ਲਈ ਵੋਟ ਪਾਉ, ਨਹੀਂ ਤਾਂ ਤੁਹਾਡੇ ਨਾਲ ਬਲਾਤਕਾਰ ਕੀਤਾ ਜਾਵੇ, ਕੀ ਦਿੱਲੀ ਦੀਆਂ ਔਰਤਾਂ ਲਈ ਤੁਹਾਡਾ ਇਹੋ ਚੋਣ ਸੰਦੇਸ਼ ਹੈ?

ਕੀ ਤੁਹਾਡੀ ਪਾਰਟੀ ਇਸ ਹੱਦ ਤਕ ਡਿੱਗ ਸਕਦੀ ਹੈ। ਚਿੱਠੀ ਵਿਚ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਪੁਛਿਆ ਗਿਆ ਕਿ ਕੀ ਭਾਜਪਾ ਹੁਣ ਭਾਰਤ ਦੀਆਂ ਔਰਤਾਂ ਅਤੇ ਬੱਚਿਆਂ ਦੇ ਜੀਵਨ ਨੂੰ ਖੁਲ੍ਹੇਆਮ ਖ਼ਤਰੇ ਵਿਚ ਪਾ ਰਹੀ ਹੈ?