ਦਿੱਲੀ ਪੁਲਿਸ ਦੀ ਅਪੀਲ- ਹਿੰਸਾ ਨਾਲ ਸਬੰਧਿਤ ਵੀਡੀਓ ਸਾਂਝੀ ਕਰਨ ਲਈ ਹੈਲਪ ਲਾਈਨ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਹਿੰਸਾ ਵਿਚ ਹੁਣ ਤੱਕ 38 ਲੋਕਾਂ ਦੀ ਹੋਈ ਮੌਤ, 250 ਦੇ ਕਰੀਬ ਜ਼ਖ਼ਮੀ 

File

ਨਵੀਂ ਦਿੱਲੀ- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅਤੇ ਉਸ ਦੇ ਸਮਰਥ ਵਿਚ ਆਏ ਦੋ ਧਿਰਾਂ ਦੇ ਵਿਚਾਲੇ ਹੋਏ ਬਵਾਲ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ। ਜਿਸ ਤੋਂ ਬਾਅਦ ਉੱਤਰ-ਪੂਰਬੀ ਦਿੱਲੀ ਦੇ ਕਈ ਖੇਤਰ ਇਸ ਅੱਗ ਵਿਚ ਜਲ ਗਏ। ਇਸ ਹਿੰਸਾ ਵਿੱਚ ਹੁਣ ਤੱਕ 38 ਲੋਕਾਂ ਦੀਆਂ ਜਾਨਾਂ ਗਈਆਂ ਹਨ ਜਦੋਂਕਿ 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦਿੱਲੀ ਪੁਲਿਸ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਹੁਣ ਤੱਕ 48 ਐਫਆਈਆਰ ਦਰਜ ਕਰ ਚੁੱਕੀ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਹਿੰਸਾ ਨਾਲ ਸਬੰਧਤ ਵੀਡੀਓ ਫੁਟੇਜ ਸਾਂਝੀ ਕਰਨ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਪੁਲਿਸ ਦੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਹਿੰਸਾ ਦੀਆਂ ਘਟਨਾਵਾਂ ਦੇ ਜੋ ਵੀ ਚਸ਼ਮਦੀਦ ਗਵਾਹ ਹਨ, ਖ਼ਾਸਕਰ ਮੀਡੀਆ ਵਾਲੇ ਜਾਂ ਕਿਸੇ ਵੀ ਵਿਅਕਤੀ ਕੋਲ ਕੋਈ ਵੀ ਜਾਣਕਾਰੀ ਹੋ ਜੋ ਉਨ੍ਹਾਂ ਨੇ ਆਪਣੇ ਮੋਬਾਈਲ ਫੋਨਾਂ/ਕੈਮਰਿਆਂ ਵਿੱਚ ਕੈਪਚਰ ਕੀਤੀ ਹੋਵੇ। ਕਿਰਪਾ ਕਰਕੇ ਅੱਗੇ ਆਓ ਅਤੇ ਆਪਣਾ ਬਿਆਨ ਦਰਜ ਕਰਵਾਓ।

ਉਹ ਉੱਤਰ ਪੂਰਬੀ ਜ਼ਿਲ੍ਹੇ ਦੇ ਡੀਸੀਪੀ ਦਫਤਰ, ਸੀਲਮਪੁਰ ਵਿੱਚ ਆ ਕੇ ਫੋਟੋਆਂ ਅਤੇ ਵੀਡਿਓ ਆਦਿ ਜਾਣਕਾਰੀ ਸਾਂਝਾ ਕਰਨ। ਦਿੱਲੀ ਪੁਲਿਸ ਨੇ ਚਸ਼ਮਦੀਦਾਂ ਲਈ 8750871221 ਅਤੇ 8750871227 ਨੰਬਰ ਵੀ ਜਾਰੀ ਕੀਤੇ ਹਨ ਜਿਸ ਰਾਹੀਂ ਉਹ ਸੰਪਰਕ ਕਰ ਸਕਦੇ ਹਨ। ਪੁਲਿਸ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਾਂਚ ਵਿੱਚ ਮਦਦ ਕਰ ਸਕਦੀ ਹੈ। ਪੁਲਿਸ ਨੇ ਕਿਹਾ ਹੈ ਕਿ ਚਸ਼ਮਦੀਦ ਗਵਾਹਾਂ ਦੀ ਪਛਾਣ ਗੁਪਤ ਰੱਖੀ ਜਾਏਗੀ।

ਵੀਰਵਾਰ ਨੂੰ ਦਿੱਲੀ ਹਿੰਸਾ ‘ਤੇ ਗ੍ਰਹਿ ਮੰਤਰਾਲੇ ਵਲੋਂ ਬਿਆਨ ਜਾਰੀ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਦੁਆਰਾ ਇਹ ਕਿਹਾ ਗਿਆ ਹੈ ਕਿ ਪਿਛਲੇ 36 ਘੰਟਿਆਂ ਵਿੱਚ, ਉੱਤਰ ਪੂਰਬੀ ਜ਼ਿਲ੍ਹੇ ਵਿੱਚ ਹਿੰਸਾ ਤੋਂ ਪ੍ਰਭਾਵਤ ਕਿਸੇ ਵੀ ਥਾਣੇ ਖੇਤਰ ਵਿੱਚ ਹਿੰਸਾ ਦੀ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ। ਸ਼ੁੱਕਰਵਾਰ ਨੂੰ ਹਾਲਾਤ ਦੇਖਦੇ ਹੋਏ ਧਾਰਾ 144 ਤੋਂ ਲੋਕਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਹੁਣ ਤੱਕ ਦਿੱਲੀ ਹਿੰਸਾ ਵਿੱਚ ਕੁੱਲ 48 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਜਿਸ ਵਿੱਚ ਦੰਗੇ, ਕਤਲ, ਜਾਇਦਾਦ ਦਾ ਨੁਕਸਾਨ ਆਦਿ ਦੇ ਮਾਮਲੇ ਸ਼ਾਮਲ ਹਨ। ਆਉਣ ਵਾਲੇ ਸਮੇਂ ਵਿਚ ਹੋਰ ਵੀ ਐਫਆਈਆਰ ਦਰਜ ਕਰਵਾਈਆਂ ਜਾਣਗੀਆਂ। ਪੁਲਿਸ ਨੇ ਪੁੱਛਗਿੱਛ ਲਈ ਹੁਣ ਤੱਕ 514 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਂਚ ਦੌਰਾਨ ਹੋਰ ਗਿਰਫਤਾਰੀਆਂ ਕੀਤੀਆਂ ਜਾ ਸਕਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।