ਜੰਮੂ-ਕਸ਼ਮੀਰ ਸਰਕਾਰ ਨੇ ਸ਼੍ਰੀਨਗਰ/ਲੇਹ ਹਾਈਵੇਅ ਮੁੜ ਖੋਲ੍ਹਿਆ, ਸ਼ੁਰੂ ਹੋਈ ਆਵਾਜਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2 ਮਹੀਨਿਆਂ ਤੋਂ ਬੰਦ ਪਿਆ ਹਾਈਵੇਅ ਮੁੜ ਕੀਤਾ ਚਾਲੂ...

Srinagar Highway

ਜੰਮੂ: ਜੰਮੂ-ਕਸ਼ਮੀਰ ਸਰਕਾਰ ਨੇ 28 ਫਰਵਰੀ ਤੋਂ ਸ਼੍ਰੀਨਗਰ ਅਤੇ ਲੇਹ ਰਾਸ਼ਟਰੀ ਰਾਸ਼ਟਰੀ ਮਾਰਗ ਵਾਹਨਾਂ ਦੀ ਆਵਾਜਾਈ ਦੇ ਲਈ ਫਿਰ ਤੋਂ ਖੋਲ੍ਹ ਦਿੱਤਾ ਹੈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਡਵੀਜ਼ਨਲ ਕਮਿਸ਼ਨਰ ਪੀਕੇ ਪੋਲ ਨੇ ਮੀਟਿੰਗ ਬੁਲਾਈ ਸੀ ਜਿਸ ਵਿਚ 28 ਫਰਵਰੀ ਤੋਂ ਨਾਗਰਿਕ ਆਵਾਜਾਈ ਦੇ ਲਈ ਸ਼੍ਰੀਨਗਰ-ਸੋਨਮਰਗ-ਗੁਮਰੀ (ਐਸਐਸਜੀ) ਸੜਕ ਨੂੰ ਖੋਲੇ ਜਾਣ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੀ।

28 ਫਰਵਰੀ ਨੂੰ ਸੜਕ ਨੂੰ ਅਧਿਕਾਰਕ ਰੂਪ ਤੋਂ ਲਦਾਖ ਦੇ ਉਪ-ਰਾਜਪਾਲ ਵੱਲੋਂ ਆਵਾਜਾਈ ਦੇ ਲਈ ਖੋਲ੍ਹਿਆ ਗਿਆ ਹੈ। ਇੱਥੇ ਦੱਸ ਦਈਏ ਕਿ ਇਸਤੋਂ ਪਹਿਲਾਂ ਲਦਾਖ ਦੇ ਡਵੀਜ਼ਨਲ ਕਮਿਸ਼ਨਰ ਸੌਗਤ ਵਿਸ਼ਵਾਸ਼ ਵੀਡੀਓ ਕਾਨਫਰੇਸਿੰਗ ਰਾਹੀਂ ਬੈਠਕ ਕੀਤੀ ਸੀ। ਬੈਠਕ ਦੇ ਦੌਰਾਨ, ਇਹ ਦੱਸਿਆ ਗਿਆ ਕਿ ਸੜਕ ਇਕ ਤਰਫ਼ਾ ਆਵਾਜਾਈ ਦੇ ਲਈ ਸਾਫ਼ ਹੈ, ਪਰ ਮੌਸਮ ਸੰਬੰਧੀ ਸਲਾਹ ਦੇ ਅਧਾਰ ਉਤੇ, ਸੜਕ 28 ਫਰਵਰੀ ਤੋਂ ਨਾਗਰਿਕ ਆਵਾਜਾਈ ਦੇ ਲਈ ਖੋਲ੍ਹੀ ਜਾਵੇਗੀ।

ਬੈਠਕ ਦੇ ਦੌਰਾਨ ਇਹ ਵੀ ਚਰਚਾ ਕੀਤੀ ਗਈ ਕਿ ਦੁਰਘਟਨਾਵਾਂ ਤੋਂ ਬਚਣ ਦੇ ਲਈ ਐਚਐਮਵੀ ਅਤੇ ਐਲਐਮਵੀ ਅਤੇ ਇਕਤਰਫ਼ਾ ਆਵਾਜਾਈ ਦੋਨਾਂ ਦੇ ਲਈ ਚੈਨ ਵਾਲੇ ਵਾਹਨਾਂ ਨੂੰ ਚਲਾਉਣ ਦੀ ਆਗਿਆ ਦੇਣ ਸਮੇਤ ਫਿਸਲਣ ਵਾਲੀ ਸੜਕ ਦੀ ਸਥਿਤੀ ਅਤੇ ਖਾਰ ਦੀ ਚੇਤਾਵਨੀ ਦੇ ਮੱਦੇਨਜ਼ਰ ਕਈਂ ਐਡਵਾਇਜਰੀ ਜਾਰੀ ਕੀਤੀ ਜਾਣ ਦੀ ਜਰੂਰਤ ਹੈ।