‘ਮਨ ਕੀ ਬਾਤ’ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਟਵੀਟ, ਹਿੰਮਤ ਹੈ ਤਾਂ ਕਰੋ ਕਿਸਾਨ ਤੇ ਰੁਜ਼ਗਾਰ ਦੀ ਗੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਅੱਜ ਫਿਰ ਕਰਨਗੇ ‘ਮਨ ਕੀ ਬਾਤ’

Rahul Gandhi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣੇ ਮਹੀਨਾਵਾਰ  ਰੇਡੀਓ ਪ੍ਰੋਗਰਾਮ  ਮਨ ਕੀ ਬਾਤ ਦੇ 74ਵੇਂ ਐਪੀਸੋਡ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪੀਐਮ ਮੋਦੀ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਅਪਣੇ ਸੁਝਾਅ ਰੱਖ ਸਕਦੇ ਹਨ।

ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਹਿੰਮਤ ਹੈ ਤਾਂ ਕਿਸਾਨ ਤੇ ਰੁਜ਼ਗਾਰ ਦੀ ਗੱਲ ਕਰੋ। ਰਾਹੁਲ ਗਾਂਧੀ ਨੇ ਲਿਖਿਆ, ਹਿੰਮਤ ਹੈ ਤਾਂ ਕਰੋ- #KisanKiBaat #JobKiBaat’

ਉਰਮਿਲਾ ਮਾਤੋਂਡਕਰ ਨੇ ਵੀ ਕੀਤਾ ਟਵੀਟ

ਬਾਲੀਵੁੱਡ ਅਦਾਕਾਰ ਉਰਮਿਲਾ ਮਾਤੋਂਡਕਰ ਨੇ ਵੀ ਟਵੀਟ ਜ਼ਰੀਏ ਮਨ ਕੀ ਬਾਤ ਦੌਰਾਨ ਕਿਸਾਨਾਂ ਅਤੇ ਰੁਜ਼ਗਾਰ ਦੀ ਗੱਲ਼ ਕਰਨ ਲਈ ਕਿਹਾ ਹੈ। ਉਹਾਨਾਂ ਨੇ ਟਵੀਟ ਕੀਤਾ, ‘ਅੱਜ ਮਨ ਕੀ ਬਾਤ ਵਿਚ ਸਿਰਫ ਤੇ ਸਿਰਫ ਰੁਜ਼ਗਾਰ ਦੀ ਗੱਲ ਅਤੇ ਕਿਸਾਨ ਦੀ ਗੱਲ ਹੋਣੀ ਚਾਹੀਦੀ ਹੈ’।