ਗਲਵਾਨ ਘਾਟੀ ਵਿਚ ਸ਼ਹੀਦ ਹੋਏ ਜਵਾਨ ਦੀ ਯਾਦਗਾਰ ਨੂੰ ਲੈ ਕੇ ਵਿਵਾਦ, ਪੁਲਿਸ ਨੇ ਪਿਤਾ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ’ਤੇ ਕੁੱਟਮਾਰ ਦੇ ਲੱਗੇ ਇਲਜ਼ਾਮ

Galwan Martyr's Father Arrested by bihar police

 

ਪਟਨਾ: 2020 ਵਿਚ ਗਲਵਾਨ ਘਾਟੀ ’ਚ ਚੀਨੀ ਸੈਨਿਕਾਂ ਨਾਲ ਲੜਦਿਆਂ ਸ਼ਹੀਦ ਹੋਏ ਪੁੱਤਰ ਦੀ ਯਾਦਗਾਰ ਬਣਾਉਣ ਵਾਲੇ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਪਿਤਾ ਨੇ ਘਰ ਦੇ ਸਾਹਮਣੇ ਸਰਕਾਰੀ ਜ਼ਮੀਨ 'ਤੇ ਉਸ ਦੀ ਯਾਦਗਾਰ ਬਣਵਾਈ ਹੈ। ਯਾਦਗਾਰ ਦੀ ਉਸਾਰੀ ਦਾ ਵਿਰੋਧ ਕਰਦਿਆਂ ਕੁਝ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਹੀਦ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ, ਇਸ ਦੇ ਨਾਲ ਹੀ ਬਿਹਾਰ ਦੀ ਵੈਸ਼ਾਲੀ ਪੁਲਿਸ ’ਤੇ ਕੁੱਟਮਾਰ ਦੇ ਇਲਜ਼ਾਮ ਵੀ ਲੱਗੇ ਹਨ। ਪਿੰਡ ਦੇ ਲੋਕ ਪੁਲਿਸ ਦੀ ਇਸ ਕਾਰਵਾਈ ਤੋਂ ਕਾਫੀ ਨਾਰਾਜ਼ ਹਨ।

ਇਹ ਵੀ ਪੜ੍ਹੋ: Manish Sisodia: ਪੱਤਰਕਾਰੀ ਤੋਂ ਸਫ਼ਰ ਸ਼ੁਰੂ ਕਰਨ ਵਾਲਾ ਆਮ ਵਿਅਕਤੀ ਕਿਵੇਂ ਬਣਿਆ ਅਰਵਿੰਦ ਕੇਜਰੀਵਾਲ ਦਾ ਸੱਜਾ ਹੱਥ

ਮਾਮਲਾ ਜ਼ਿਲ੍ਹੇ ਦੇ ਜੰਡਾਹਾ ਥਾਣੇ ਅਧੀਨ ਪੈਂਦੇ ਪਿੰਡ ਕਜਰੀ ਬੁਜ਼ੁਰਗ ਦਾ ਹੈ। ਇੱਥੇ ਰਹਿਣ ਵਾਲੇ ਰਾਜ ਕਪੂਰ ਸਿੰਘ ਦਾ ਪੁੱਤਰ ਜੈ ਕਿਸ਼ੋਰ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਫੌਜ ਦੀ ਝੜਪ ਵਿਚ ਸ਼ਹੀਦ ਹੋ ਗਿਆ ਸੀ।  ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜੈ ਕਿਸ਼ੋਰ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਪਿਤਾ ਨੇ ਆਪਣੇ ਘਰ ਦੇ ਸਾਹਮਣੇ ਸਰਕਾਰੀ ਜ਼ਮੀਨ 'ਤੇ ਆਪਣੇ ਪੁੱਤਰ ਦੀ ਯਾਦਗਾਰ ਬਣਵਾਈ।

ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ 'ਤੇ ਵਿਜੀਲੈਂਸ ਦੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕੀਤੀ ਛਾਪੇਮਾਰੀ

ਜੈ ਕਿਸ਼ੋਕ ਦੇ ਭਰਾ ਨੰਦਰਕਿਸ਼ੋਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਾਨੂੰ 15 ਦਿਨਾਂ ਦੇ ਅੰਦਰ ਸਮਾਰਕ ਹਟਾਉਣ ਲਈ ਕਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਘਰ ਆ ਕੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਕੁੱਟਮਾਰ ਕਰਦੇ ਹੋਏ ਪਿਤਾ ਨੂੰ ਆਪਣੇ ਨਾਲ ਲੈ ਗਏ ਅਤੇ ਗਾਲੀ-ਗਲੋਚ ਵੀ ਕੀਤੀ। ਨੰਦਕਿਸ਼ੋਰ ਨੇ ਕਿਹਾ ਕਿ ਜਦੋਂ ਯਾਦਗਾਰ ਬਣ ਕੇ ਤਿਆਰ ਹੋਈ ਤਾਂ ਸਥਾਨਕ ਅਧਿਕਾਰੀਆਂ ਨੇ ਇਸ ਦਾ ਉਦਘਾਟਨ ਵੀ ਕੀਤਾ। ਫਿਰ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ: ਲੜਕੀ ਦਾ ਹੱਥ ਫੜ ਕੇ ਪਿਆਰ ਦਾ ਇਜ਼ਹਾਰ ਕਰਨਾ ਛੇੜਛਾੜ ਨਹੀਂ : ਮੁੰਬਈ ਹਾਈ ਕੋਰਟ

ਦੱਸ ਦੇਈਏ ਕਿ ਇਹ ਵਿਵਾਦ ਪਿਛਲੇ ਸਾਲ ਦਸੰਬਰ ਵਿਚ ਸ਼ੁਰੂ ਹੋਇਆ ਸੀ, ਜਦੋਂ ਰਾਜ ਕਪੂਰ ਸਿੰਘ ਨੇ ਆਪਣੇ ਬੇਟੇ ਦੀ ਯਾਦਗਾਰ ਦੀ ਘੇਰਾਬੰਦੀ ਕਰਨ ਲਈ ਆਲੇ-ਦੁਆਲੇ ਦੀਵਾਰ ਬਣਵਾਈ ਸੀ। ਇਸ ਤੋਂ ਬਾਅਦ ਰਾਜ ਕਪੂਰ ਸਿੰਘ ਦੇ ਗੁਆਂਢੀ ਹਰੀਨਾਥ ਰਾਮ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਰਾਜ ਕਪੂਰ ਸਿੰਘ ਨੇ ਸਰਕਾਰੀ ਜ਼ਮੀਨ 'ਤੇ ਯਾਦਗਾਰ ਦੇ ਦੁਆਲੇ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਕੰਧ ਖੜ੍ਹੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਰੰਗੇ ਹੱਥੀਂ ਕਾਬੂ ਕੀਤਾ ਰਿਸ਼ਵਤ ਲੈਂਦਾ ਨਕਸ਼ਾ ਨਵੀਸ 

ਹਰੀਨਾਥ ਰਾਮ ਨੇ ਇਹ ਵੀ ਇਲਜ਼ਾਮ ਲਾਇਆ ਕਿ ਰਾਜ ਕਪੂਰ ਸਿੰਘ ਨੇ ਇਕਰਾਰਨਾਮੇ ਦੀ ਵੀ ਉਲੰਘਣਾ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਮੰਗ ਕੀਤੀ ਕਿ ਸ਼ਹੀਦ ਦੇ ਪਿਤਾ ਉਸ ਨੂੰ  ਕਿਸੇ ਹੋਰ ਜਗ੍ਹਾ 'ਤੇ ਜ਼ਮੀਨ ਦਾ ਟੁਕੜਾ ਖਰੀਦ ਕੇ ਦੇਣ ਕਿਉਂਕਿ ਜਿਸ ਜਗ੍ਹਾ 'ਤੇ ਯਾਦਗਾਰ ਬਣਾਈ ਗਈ ਸੀ, ਉਹ ਥਾਂ ਹਰੀਨਾਥ ਰਾਮ ਦੇ ਘਰ ਦੇ ਰਸਤੇ ਵਿਚ ਆਉਂਦੀ ਸੀ, ਜਿਸ ਕਾਰਨ ਉਸ ਨੂੰ ਆਉਣ-ਜਾਣ ਵਿਚ ਮੁਸ਼ਕਲ ਆਉਂਦੀ ਸੀ।

ਇਹ ਵੀ ਪੜ੍ਹੋ: ਨਿਤਿਆਨੰਦ ਦਾ 'ਹਿੰਦੂ ਦੇਸ਼' ਕੈਲਾਸ਼ਾ ਸੰਯੁਕਤ ਰਾਸ਼ਟਰ ਦੀ ਬੈਠਕ 'ਚ ਹੋਇਆ ਸ਼ਾਮਲ, ਭਾਰਤ 'ਤੇ ਲਗਾਏ ਇਲਜ਼ਾਮ 

ਹਰੀਨਾਥ ਰਾਮ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਰਾਜ ਕਪੂਰ ਸਿੰਘ ਨਾਲ ਹੱਥੋਪਾਈ ਕੀਤੀ ਅਤੇ ਫਿਰ ਉਸ ਨੂੰ ਗ੍ਰਿਫਤਾਰ ਕਰਕੇ ਜੇਲ 'ਚ ਬੰਦ ਕਰ ਦਿੱਤਾ। ਉਸ ਦੀ ਗ੍ਰਿਫਤਾਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਾਜ ਕਪੂਰ ਸਿੰਘ ਦੇ ਖਿਲਾਫ SC/ST ਦੀਆਂ ਵੱਖ-ਵੱਖ ਧਾਰਾਵਾਂ ਸਮੇਤ IPC ਦੀਆਂ ਕਈ ਧਾਰਾਵਾਂ ਲਗਾਈਆਂ ਗਈਆਂ ਹਨ।