ਸੋਸ਼ਲ ਮੀਡੀਆ ‘ਤੇ ਵਿਗਿਆਪਨ ਦੇਣ ਲਈ ਬੀਜੇਪੀ ਨੇ ਕੀਤਾ ਸਭ ਤੋਂ ਜ਼ਿਆਦਾ ਖਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੇਸਬੁੱਕ ‘ਤੇ ਵਿਗਿਆਪਨ ਖਰਚਾ ਵਧ ਕੇ 8.38 ਕਰੋੜ ਰੁਪਏ ਤੱਕ ਪਹੁੰਚ ਗਿਆ...

BJP

ਨਵੀਂ ਦਿੱਲੀ : ਆਮ ਚੋਣਾਂ ਲਈ ਪ੍ਰਚਾਰ ਮੁਹਿੰਮ ਦੇ ਜ਼ੋਰ ਫ਼ੜਨ ਦੇ ਨਾਲ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਉਸਦੇ ਸਮਰਥਕ ਫੇਸਬੁੱਕ ‘ਤੇ ਧੜੱਲੇ ਨਲਾ ਵਿਗਿਆਪਨ ਦੇ ਰਹੀ ਹਨ। ਇਸ ਮਾਮਲੇ ਵਿਚ ਭਾਜਪਾ ਹੋਰਾਨਾਂ ਪਾਰਟੀਆਂ ਅਤੇ ਲੋਕਾਂ ਤੋ ਬਹੁਤ ਅੱਗੇ ਹਨ। ਫੇਸਬੁੱਕ ‘ਤੇ ਵਿਗਿਆਪਨ ਖਰਚਾ ਵਧ ਕੇ 8.38 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਜਿਸ ਵਿਚ ਭਾਜਪਾ ਅਤੇ ਉਸਦੇ ਸਮਰਥਕਾਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ। ਫੇਸਬੁੱਕ ਦੀ ਐਡ ਲਾਇਬ੍ਰੇਰੀ ਰਿਪੋਰਟ ਅਨੁਸਾਰ ਫ਼ਰਵਰੀ ਤੋਂ ਲੈ ਕੇ 16 ਮਾਰਚ 219 ਤੱਕ ਕੁੱਲ ਸਿਆਸੀ ਵਿਗਿਆਪਨ 34048 ਰਹੇ।

ਇਨ੍ਹਾਂ ‘ਤੇ 6.88 ਕਰੋੜ ਰੁਪਏ ਖਰਚ ਕੀਤੇ ਗਏ। ਇਸ ਸੰਖਿਆ 23 ਮਾਰਚ ਤੱਕ ਵਧ ਕੇ 41,514 ਹੋ ਗਈ ਜਦਕਿ ਕੁੱਲ ਖਰਚਾ 8.38 ਕਰੋੜ ਤੱਕ ਪਹੁੰਚ ਗਿਆ। ਰਿਪੋਰਟ ਅਨੁਸਾਰ 23 ਮਾਰਚ 2019 ਨੂੰ ਖ਼ਤਮ ਹਫ਼ਤੇ ਵਿਚ ਭਾਰਤ ਵਿਚ ਫੇਸਬੁੱਕ ‘ਤੇ ਸਿਆਸੀ ਅਤੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਨਾਲ ਜੁੜੇ ਵਿਗਿਆਪਨਾਂ ਦੀ ਸੰਖਿਆ 7,400 ਤੋਂ ਜ਼ਿਆਦਾ ਵਧੀ ਹੈ। ਮਨ ਕੀ ਬਾਤ ਪੇਜ਼ ਸਭ ਤੋਂ ਜ਼ਿਆਦਾ ਖਰਚ ਕਰਨ ਵਾਲੇ ਦੇ ਰੂਪ ਵਿਚ ਉਭਰਿਆ ਹੈ। ਇਸ ਦੇ ਜ਼ਰੀਏ ਦੋ ਸ਼੍ਰੇਣੀਆਂ ਦੇ ਅੰਤਰਗਤ 3,700 ਤੋਂ ਜ਼ਿਆਦਾ ਵਿਗਾਪਨ ਆਏ ਅਤੇ 2.23 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ।

ਭਾਜਪਾ ਨੇ ਕਰੀਬ 600 ਵਿਗਿਆਪਨ ਦਿੱਤੇ ਅਤੇ 7 ਲੱਖ ਖਰਚ ਕੀਤੇ ਜਦਕਿ ਹੋਰ ਪੇਜ਼ ਜਿਵੇਂ ਕਿ ਮਾਈ ਫਰਸਟ ਵੋਟ ਫਾਰ ਮੋਦੀ ਅਤੇ ਨੇਸ਼ਨ ਵਿਦ ਨਮੋ ‘ਤੇ ਵੀ ਕਾਫ਼ੀ ਪੈਸਾ ਖਰਚ ਕੀਤਾ ਗਿਆ ਹੈ। ਅਮਿਤ ਸ਼ਾਹ ਦੇ ਪੇਜ਼ ਉੱਤੇ ਇਕ ਵਿਗਿਆਪਨ ਹੈ ਜਿਸ ਉਤੇ 2.12 ਲੱਖ ਤੱਕ ਦਾ ਖਰਚ ਕੀਤਾ ਗਿਆ ਹੈ। ਇਸ ਤੁਲਨਾ ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪੇਜ਼ ‘ਤੇ 410 ਵਿਗਿਆਪਨ ਹਨ ਅਤੇ ਇਸ ‘ਤੇ ਫਰਵਰੀ ਤੋਂ ਮਾਰਚ ਦੌਰਾਨ ਵਿਗਿਆਪਨ ਖਰਚ 5.91 ਲੱਖ ਰੁਪਏ ਰਿਹਾ ਹੈ। ਫੇਸਬੁੱਕ ਨੇ ਫਰਵੀਰ ਵਿਚ ਕਿਹਾ ਸੀ ਕਿ ਉਸਦੇ ਮੰਚ ਉਤੇ ਦਿੱਤੇ ਗਏ ਸਿਆਸੀ ਵਿਗਿਆਪਨਾਂ ਬਾਰੇ ਬਿਓਰਾ ਦਿੱਤਾ ਜਾਵੇਗਾ।

ਇਨ੍ਹਾਂ ਵਿਚ ਜਿਹੜੇ ਲੋਕ ਵਿਗਿਆਪਨ ਦੇਣਗੇ ਉਨਹਾਂ ਦਾ ਵੀ ਵੇਰਵਾ ਦਿੱਤਾ ਜਾਵੇਗਾ। ਸੋਸ਼ਲ ਮੀਡੀਆ ਨੇ ਸਿਆਸੀ ਵਿਗਿਆਪਨਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਇਰਾਦੇ ਨਾਲ ਇਹ ਕਦਮ ਚੁੱਕਆ ਹੈ। ਜਿਹੜੇ ਵਿਗਿਆਪਨਾਂ ਨੂੰ ਲੋਕ ਦੇਖ ਰਹੇ ਹਨ ਉਨ੍ਹਾਂ ਲਈ ਜ਼ਿੰਮੇਦਾਰ ਲੋਕਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ।