ਕੋਰੋਨਾ: ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਨੇ ਅਪਣਾਇਆ ਵਿਲੱਖਣ ਤਰੀਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਹੈਲਮੇਟ ਪਾ ਕੇ ਕਿਤਾ ਜਾ ਰਿਹਾ ਹੈ ਜਾਗਰੂਕ

Photo

ਨਵੀਂ ਦਿੱਲੀ: ਚੇਨਈ ਵਿਚ ਪੁਲਿਸ ਕੋਰੋਨਾ ਹੈਲਮੇਟ ਪਾ ਕੇ ਲੋਕਾਂ ਵਿਚ ਇਸ ਮਹਾਂਮਾਰੀ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੀ ਹੈ। ਚੇਨਈ ਪੁਲਿਸ ਨੇ ਵਿਸ਼ਵ ਸਮੇਤ ਭਾਰਤ ਵਿਚ ਫੈਲ ਰਹੇ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਹ ਵਿਲੱਖਣ ਤਰੀਕਾ ਅਪਣਾਇਆ ਹੈ। ਦਰਅਸਲ ਸਥਾਨਕ ਕਲਾਕਾਰ ਨੇ ਇਸ ਕੋਰੋਨਾ ਹੈਲਮੇਟ ਨੂੰ ਡਿਜ਼ਾਇਨ ਕੀਤਾ ਹੈ, ਜਿਸ ਨੂੰ ਪਹਿਨ ਕੇ ਪੁਲਿਸ ਲੌਕਡਾਊਨ ਦੌਰਾਨ ਸੜਕਾਂ 'ਤੇ ਨਾ ਜਾਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਰਹੀ ਹੈ।

ਖ਼ਾਸਕਰ ਚੇਨਈ ਪੁਲਿਸ ਇਸ ਹੈਲਮੇਟ ਦੀ ਵਰਤੋਂ ਵਾਹਨ ਚਾਲਕਾਂ ‘ਤੇ ਪ੍ਰਭਾਵਤ ਪਾਉਣ ਲਈ ਕਰ ਰਹੀ ਹੈ। ਦੱਸ ਦਈਏ ਕਿ ਕੋਰੋਨਾ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਦੇਸ਼ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ, ਸਾਰੇ ਪੁਲਿਸ ਕਰਮਚਾਰੀ ਸੜਕਾਂ 'ਤੇ 24 ਘੰਟੇ ਸੇਵਾ ਦੇ ਰਹੇ ਹਨ। ਅਜਿਹੀ ਸਥਿਤੀ ਵਿਚ ਚੇਨਈ ਪੁਲਿਸ ਆਪਣੀ ਡਿਊਟੀ ਦੇ ਨਾਲ-ਨਾਲ ਕੋਰੋਨਾ ਹੈਲਮੇਟ ਪਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕੰਮ ਕਰ ਰਹੀ ਹੈ।

ਦੂਜੇ ਪਾਸੇ ਬਿਹਾਰ ਦੀ ਰਾਜਧਾਨੀ, ਪਟਨਾ ਦੇ ਕੋਤਵਾਲੀ ਪੁਲਿਸ ਸਟੇਸ਼ਨ ਵਿਖੇ ਸਬ-ਇੰਸਪੈਕਟਰ ਨਵੀਨ ਕੁਮਾਰ ਝਾਅ ਲੋਕਾਂ ਨੂੰ ਡੰਡਿਆਂ ਦੇ ਜ਼ੋਰ 'ਤੇ ਨਹੀਂ, ਬਲਕਿ ਹੱਥ ਜੋੜ ਕੇ ਵਾਪਸ ਭੇਜ ਰਹੇ ਹਨ। ਤਾਲਾਬੰਦੀ ਤੋਂ ਬਾਅਦ ਨਵੀਨ ਕੁਮਾਰ ਝਾ ਦੀ ਡਿਊਟੀ ਪਟਨਾ ਦੇ ਇਨਕਮ ਟੈਕਸ ਚੌਰਾਹੇ 'ਤੇ ਹੈ, ਜਿਥੇ ਉਹ ਲਗਾਤਾਰ ਲੋਕਾਂ ਨੂੰ ਵਾਪਸ ਭੇਜ ਰਹੇ ਹਨ।

ਆਪਣੀ ਡਿਊਟੀ ਦੌਰਾਨ, ਨਵੀਨ ਕੁਮਾਰ ਝਾਅ ਅਜਿਹੇ ਲੋਕਾਂ ਦੇ ਅੱਗੇ ਹੱਥ ਜੋੜਦੇ ਹੋਏ ਅਤੇ ਉਨ੍ਹਾਂ ਨੂੰ ਸਮਝਾਉਂਦੇ ਹੋਏ ਦਿਖਾਈ ਦਿੰਦੇ ਹਨ ਜੋ ਬਿਨਾਂ ਕਿਸੇ ਕੰਮ ਦੇ ਸੜਕਾਂ ਤੇ ਨਿਕਲ ਜਾਂਦੇ ਹਨ।