ਲਾਕਡਾਊਨ ਵਿਚ ਘਰ-ਘਰ ਮੁਫ਼ਤ ਪਹੁੰਚੇਗੀ ਪੀਐਮ ਮੋਦੀ ਦੀ 'ਉਜਵਲਾ ਗੈਸ ਯੋਜਨਾ'  

ਏਜੰਸੀ

ਖ਼ਬਰਾਂ, ਰਾਸ਼ਟਰੀ

ਉਦੇਸ਼ ਹੈ 3 ਮਹੀਨਿਆਂ ਤਕ 8.3 ਕਰੋੜ ਗਰੀਬ ਔਰਤਾਂ ਨੂੰ ਬਿਨਾਂ ਰੁਕਾਵਟ...

Petroleum minister dharmendra pradhan monitoring lpg supply to ujjwala

ਨਵੀਂ ਦਿੱਲੀ: ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਸ਼ੁਰੂ ਹੋਈ ਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ ਆਖਿਰਕਾਰ ਇਕ ਵਾਰ ਫਿਰ ਗਰੀਬ ਔਰਤਾਂ ਲਈ ਵਰਦਾਨ ਬਣ ਗਈਆਂ ਹਨ, ਉਹ ਵੀ ਅਜਿਹੇ ਸਮੇਂ ਵਿਚ ਜਦੋਂ ਪੂਰਾ ਦੇਸ਼ ਕੋਰੋਨਾ ਦੀ ਆਫ਼ਤ ਨਾਲ ਜੂਝ ਰਿਹਾ ਹੈ ਅਤੇ 21 ਦਿਨ ਦੇ ਲਾਕਡਾਊਨ ਵਿਚ ਹੈ। ਵੀਰਵਾਰ ਨੂੰ ਮੋਦੀ ਸਰਕਾਰ ਦੁਆਰਾ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਐਲਾਨ ਨਾਲ ਗਰੀਬ ਔਰਤਾਂ ਲਈ ਤਿੰਨ ਮਹੀਨਿਆਂ ਤਕ ਮੁਫ਼ਤ ਉਜਵਲਾ ਸਿਲੰਡਰ ਦੇਣ ਦੇ ਐਲਾਨ ਤੋਂ ਬਾਅਦ ਧਰਮਿੰਦਰ ਪ੍ਰਧਾਨ ਹਰਕਤ ਵਿਚ ਆਇਆ ਹੈ।

ਉਦੇਸ਼ ਹੈ 3 ਮਹੀਨਿਆਂ ਤਕ 8.3 ਕਰੋੜ ਗਰੀਬ ਔਰਤਾਂ ਨੂੰ ਬਿਨਾਂ ਰੁਕਾਵਟ ਆਏ ਮੁਫ਼ਤ ਸਿਲੰਡਰ ਪਹੁੰਚਾਉਣਾ। ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਤਾਂ ਇਸ ਦਾ ਐਲਾਨ ਹੁੰਦੇ ਹੀ ਵੀਡੀਉ ਕਾਨਫਰੰਸਿੰਗ ਦੁਆਰਾ ਰਾਜਾਂ ਵਿਚ ਕੰਮ ਕਰ ਰਹੀਆਂ ਵੱਡੀਆਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀਆਂ ਟੀਮਾਂ ਨਾਲ ਵਿਚਾਰ-ਚਰਚਾ ਕੀਤੀ।

ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਗੁਜਰਾਤ, ਕੇਰਲ, ਬਿਹਾਰ, ਝਾਰਖੰਡ ਸਮੇਤ ਸਾਰੇ ਰਾਜਾਂ ਦੇ ਇੰਚਾਰਜ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਪੈਟਰੋਲ, ਡੀਜ਼ਲ, ਐਲਪੀਜੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕਦੀ ਹੈ। ਪ੍ਰਧਾਨ ਹਰ ਰੋਜ਼ ਇਸ ਦੀ ਸਪਲਾਈ ਦੀ ਮਾਨਟਰਿੰਗ ਕਰ ਰਹੇ ਹਨ। ਉਜਵਲਾ ਸੇਲ ਨੇ ਤਮਾਮ ਕੰਪਨੀਆਂ ਦੇ ਜ਼ਿਲ੍ਹਾ ਨੋਡਲ ਅਫ਼ਰਸਾਂ ਨੂੰ ਸੁਚੇਤ ਕਰ ਦਿੱਤਾ ਹੈ।

ਨਾਲ ਹੀ ਗ੍ਰਾਮੀਣ ਏਜੰਸੀਆਂ, ਬਲਾਕ ਪੱਧਰ ਤਕ ਦੇ ਕਰਮਚਾਰੀਆਂ ਨੂੰ ਵੀ ਸੁਚੇਤ ਕੀਤਾ ਹੈ ਤਾਂ ਕਿ ਉਜਵਲਾ ਦੇ ਮੁਫ਼ਤ ਸਿਲੰਡਰ ਦੀ ਸਪਲਾਈ ਵਿਚ ਤਿੰਨ ਮਹੀਨਿਆਂ ਤਕ ਕੋਈ ਦਿਕਤ ਨਾ ਆਵੇ। ਇਸ ਯੋਜਨਾ ਦੇ ਸਮਾਜਿਕ ਅਤੇ ਆਰਥਿਕ ਦਾਇਰੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਤਕ 8.3 ਕਰੋੜ ਤੋਂ ਵੱਧ ਉਜਵਲਾ ਗੈਸ ਕੁਨੈਕਸ਼ਨ ਵੰਡੇ ਹਨ।

ਕਈ ਅੰਤਰਰਾਸ਼ਟਰੀ ਸੰਸਥਾਵਾਂ ਨੇ ਇਸ ਸਫਲਤਾ ਦੀ ਪ੍ਰਸ਼ੰਸਾ ਕੀਤੀ ਹੈ। ਇਹੀ ਕਾਰਨ ਹੈ ਕਿ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੋਦੀ ਸਰਕਾਰ ਨੂੰ 3 ਮਹੀਨਿਆਂ ਦੇ ਮੁਫਤ ਸਿਲੰਡਰ ਦੇਣ ਦੇ ਫੈਸਲੇ ਨੂੰ ਮਨੁੱਖੀ ਹਿੱਤਾਂ ਵਿੱਚ ਇੱਕ ਸੰਵੇਦਨਸ਼ੀਲ ਸਰਕਾਰ ਦੁਆਰਾ ਲਿਆ ਫੈਸਲਾ ਮੰਨਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।