ਅਮਿਤ ਸ਼ਾਹ ਨੇ ਬੰਗਾਲ ਅਤੇ ਆਸਾਮ ਚੋਣਾਂ ਦੇ ਪਹਿਲੇ ਪੜਾਅ 'ਚ ਜਿੱਤ ਪ੍ਰਾਪਤ ਕਰਨ ਦਾ ਕੀਤਾ ਦਾਅਵਾ
ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 30 ਵਿੱਚੋਂ 26 ਅਤੇ ਆਸਾਮ ਦੀਆਂ 47 ਵਿੱਚੋਂ 37 ਸੀਟਾਂ ਤੋਂ ਵੱਧ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ।
Amit Shah
ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 30 ਵਿੱਚੋਂ 26 ਅਤੇ ਆਸਾਮ ਦੀਆਂ 47 ਵਿੱਚੋਂ 37 ਸੀਟਾਂ ਤੋਂ ਵੱਧ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ। ਇਹ ਗੱਲ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। ਦੱਸ ਦਈਏ ਕਿ ਸ਼ਨੀਵਾਰ 27 ਮਾਰਚ ਨੂੰ ਦੋਵਾਂ ਰਾਜਾਂ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ ਹੋਈਆਂ ਸਨ।