ਲਾਕਡਾਊਨ ਵਿਚ ਫਸਿਆ ਮੁਸਲਿਮ ਨੌਜਵਾਨ, ਰਮਜ਼ਾਨ ’ਚ ਹਿੰਦੂ ਪਰਿਵਾਰ ਕਰ ਰਿਹਾ ਹੈ ਇਫ਼ਤਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜਿਹੀ ਹੀ ਇਕ ਤਸਵੀਰ ਅਸਮ ਤੋਂ ਆਈ ਹੈ। ਦੇਸ਼ ਵਿਚ 25 ਮਾਰਚ ਤੋਂ ਲਾਕਡਾਊਨ...

A hindu family arranges iftar for a muslim boy stranded in assam due to lock down

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਇਕ ਪਾਸੇ ਜਿੱਥੇ ਦੇਸ਼ ਦੇ ਕੁੱਝ ਹਿੱਸਿਆਂ ਤੋਂ ਦੇਸ਼ ਦੇ ਸੱਭਿਆਚਾਰ ਨੂੰ ਠੇਸ ਪਹੁੰਚਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਕੁੱਝ ਤਸਵੀਰਾਂ ਅਜਿਹੀਆਂ ਵੀ ਹਨ ਜੋ ਰਾਹਤ ਦੇਣ ਦੇ ਨਾਲ ਹੀ ਏਕਤਾ ਦਾ ਸੁਨੇਹਾ ਵੀ ਦਿੰਦੀਆਂ ਹਨ।

ਅਜਿਹੀ ਹੀ ਇਕ ਤਸਵੀਰ ਅਸਮ ਤੋਂ ਆਈ ਹੈ। ਦੇਸ਼ ਵਿਚ 25 ਮਾਰਚ ਤੋਂ ਲਾਕਡਾਊਨ ਜਾਰੀ ਹੈ। ਜਿਹੜਾ ਜਿੱਥੇ ਹੈ ਉਹ ਉੱਥੇ ਹੀ ਫਸਿਆ ਹੋਇਆ ਹੈ। ਵਿਦਿਆਰਥੀਆਂ ਤੋਂ ਲੈ ਕੇ ਕੰਮਕਾਜਾਂ ਵਾਲੇ ਵੀ ਅਪਣੇ ਘਰ ਤੋਂ ਦੂਰ ਫਸੇ ਹੋਏ ਹਨ। ਅਜਿਹਾ ਹੀ ਇਕ ਮੁਸਲਿਮ ਵਿਅਕਤੀ ਅਸਮ ਦੇ ਮਾਜੁਲੀ ਵਿਚ ਵੀ ਹੈ। 

ਸ਼ਨੀਵਾਰ ਤੋਂ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਹੋ ਗਈ ਹੈ। ਰਮਜ਼ਾਨ ਵਿਚ ਇਸ ਮੁਸਲਿਮ ਨੇ ਵੀ ਰੋਜ਼ਾ ਰੱਖਿਆ ਹੋਇਆ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿਅਕਤੀ ਲਈ ਸ਼ਾਮ ਨੂੰ ਰੋਜ਼ਾ ਖੋਲ੍ਹਣ ਦਾ ਇੰਤਜ਼ਾਮ ਇਕ ਹਿੰਦੂ ਪਰਿਵਾਰ ਕਰ ਰਿਹਾ ਹੈ।

ਸਿਰਫ ਇੰਨਾ ਹੀ ਨਹੀਂ ਇਹ ਪਰਿਵਾਰ ਇਸ ਨੌਜਵਾਨ ਨਾਲ ਬੈਠ ਕੇ ਇਫਤਾਰ ਵਿੱਚ ਵੀ ਸ਼ਾਮਲ ਹੋ ਰਿਹਾ ਹੈ। ਇਕ ਰੇਡੀਓ ਨਿਊਜ਼ ਨੇ ਇਹ ਤਸਵੀਰ ਜਾਰੀ ਕੀਤੀ ਹੈ। ਜਿਸ ਵਿਚ ਇਕ ਔਰਤ ਅਤੇ ਆਦਮੀ ਦੇ ਵਿਚਕਾਰ ਇਕ ਨੌਜਵਾਨ ਟੋਪੀ ਲਗਾ ਕੇ ਬੈਠਾ ਹੈ। ਖਾਣ-ਪੀਣ ਦਾ ਸਮਾਨ ਸਾਮ੍ਹਣੇ ਰੱਖਿਆ ਹੋਇਆ ਹੈ ਅਤੇ ਤਿੰਨੋਂ ਇਕੱਠੇ ਚਾਹ ਪੀ ਰਹੇ ਹਨ।

ਦੇਸ਼ ਵਿਚ ਆਪਸੀ ਸਾਂਝ ਵਧਾਉਣ ਵਾਲੀਆਂ ਅਜਿਹੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਹਨ। ਕਈ ਵਾਰ ਦੀਵਾਲੀ ਦੇ ਮੌਕੇ 'ਤੇ ਮੁਸਲਿਮ ਭਾਈਚਾਰੇ ਦੇ ਲੋਕ ਆਪਣਾ ਫਰਜ਼ ਨਿਭਾਉਂਦੇ ਹਨ, ਫਿਰ ਈਦ ਜਾਂ ਰਮਜ਼ਾਨ ਦੇ ਮੌਕੇ 'ਤੇ ਹਿੰਦੂ ਸਮਾਜ ਦੇ ਲੋਕ ਭਾਈਚਾਰੇ ਦੀ ਮਿਸਾਲ ਪੇਸ਼ ਕਰਦੇ ਹਨ।

ਅੱਜ ਕੱਲ੍ਹ ਦੇਸ਼ ਵਿੱਚ ਚੱਲ ਰਹੇ ਤਾਲਾਬੰਦ ਦੇ ਵਿਚਕਾਰ ਵੀ ਅਜਿਹੀਆਂ ਖਬਰਾਂ ਆ ਰਹੀਆਂ ਹਨ ਅਤੇ ਲੋਕ ਧਰਮ ਅਤੇ ਜਾਤੀ ਨੂੰ ਭੁੱਲ ਕੇ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਹਨ। ਇਕ ਦੂਜੇ ਨੂੰ ਖਾਣਾ-ਪੀਣਾ ਮੁਹੱਈਆ ਕਰਵਾ ਰਹੇ ਹਨ ਅਤੇ ਮੁਸ਼ਕਲ ਸਮੇਂ ਵਿੱਚ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।