ਸ਼ੁਰੂ ਹੋ ਗਈ ਹੈ ਉਡਾਨਾਂ ਦੀ ਬੁਕਿੰਗ, ਤੁਸੀਂ ਵੀ ਬੁੱਕ ਕਰ ਸਕਦੇ ਹੋ ਅਪਣੀ ਉਡਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਸੰਕਰਮਣ ਦੌਰਾਨ ਹਰ ਕਿਸੇ ਦੇ ਮਨ ਵਿਚ ਇਕ ਹੀ ਸਵਾਲ ਹੈ। ਆਖਿਰ ਇਹ ਲੌਕਡਾਊਨ ਕਦੋਂ ਖੁੱਲੇਗਾ?

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਰਮਣ ਦੌਰਾਨ ਹਰ ਕਿਸੇ ਦੇ ਮਨ ਵਿਚ ਇਕ ਹੀ ਸਵਾਲ ਹੈ। ਆਖਿਰ ਇਹ ਲੌਕਡਾਊਨ ਕਦੋਂ ਖੁੱਲੇਗਾ? ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਸਾਰੀਆਂ ਘਰੇਲੂ ਏਅਰਲਾਈਨਾਂ ਨੇ ਉਡਾਨਾਂ ਦੀ ਬੁਕਿੰਗ ਖੋਲ ਦਿੱਤੀ ਹੈ। ਤੁਸੀਂ ਹੁਣ ਇਹਨਾਂ ਕੰਪਨੀਆਂ ਦੀ ਵੈੱਬਸਾਈਟ ਜਾਂ ਕਿਸੇ ਟ੍ਰੈਵਲ ਪੋਰਟਲ ਤੋਂ ਅਪਣੀ ਟਿਕਟ ਬੁੱਕ ਕਰ ਸਕਦੇ ਹੋ।

ਮਈ ਮਹੀਨੇ ਦੀ ਨਹੀਂ ਮਿਲੇਗੀ ਟਿਕਟ
ਲੌਕਡਾਊਨ 3 ਮਈ ਨੂੰ ਖਤਮ ਹੋਣ ਵਾਲਾ ਹੈ। ਪਰ ਏਅਰਲਾਈਨਾਂ ਨੇ ਇਸ ਮਹੀਨੇ ਦੀ ਬੁਕਿੰਗ ਤੋਂ ਇਨਕਾਰ ਕਰ ਦਿੱਤਾ ਹੈ। ਇੰਡੀਗੋ, ਗੋ-ਏਅਰ, ਸਪਾਈਸ ਜੈੱਟ ਅਤੇ ਏਅਰ ਏਸ਼ੀਆ ਨੇ ਅਪਣੀ ਬੁਕਿੰਗ 1 ਜੂਨ ਤੋਂ ਖੋਲ੍ਹੀ ਹੈ। 

ਜਾਣਕਾਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਲੌਕਡਾਊਨ ਤੋਂ ਬਾਅਦ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ ਗਈ ਸੀ ਪਰ ਲੌਕਡਾਊਨ ਦੀ  ਮਿਆਦ ਵਧਣ ਕਾਰਨ ਕੰਪਨੀਆਂ ਨੂੰ ਟਿਕਟਾਂ ਦੇ ਪੈਸੇ ਵਾਪਸ ਕਰਨੇ ਪਏ ਸੀ।

ਇਹੀ ਕਾਰਨ ਹੈ ਕਿ ਹਵਾਈ ਕੰਪਨੀਆਂ ਹੁਣ ਜੂਨ ਤੋਂ ਬੁਕਿੰਗ ਸ਼ੁਰੂ ਕਰਨਗੀਆਂ। ਜ਼ਿਕਰਯੋਗ ਹੈ ਕਿ ਲੌਕਡਾਊਨ ਕਾਰਨ ਸਭ ਤੋਂ ਵੱਡੀ ਮਾਰ ਹਵਾਈ ਕੰਪਨੀਆਂ 'ਤੇ ਪਈ ਹੈ। ਘਾਟੇ ਵਿਚ ਚੱਲ ਰਹੀਆਂ ਜ਼ਿਆਦਾਤਰ ਕੰਪਨੀਆਂ ਕੋਲ ਫਿਲਹਾਲ ਪੈਸੇ ਦੀ ਕਮੀਂ ਆਉਣ ਲੱਗੀ ਹੈ।