ਲੌਕਡਾਊਨ ਦੌਰਾਨ ਵਿਅਕਤੀ ਹੋ ਰਿਹਾ ਸੀ ਬੋਰ, ਸ਼ਿਕਾਰ ਕਰਕੇ ਖਾ ਗਿਆ ਸੈਂਕੜੇ ਚਿੜੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੂਰੀ ਦੁਨੀਆ ਦੇ ਨਾਲ ਹੀ ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਬਰਸ ਰਿਹਾ ਹੈ।

Photo

ਨਵੀਂ ਦਿੱਲੀ: ਪੂਰੀ ਦੁਨੀਆ ਦੇ ਨਾਲ ਹੀ ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਬਰਸ ਰਿਹਾ ਹੈ। ਚੀਨ ਵਿਚ ਕੋਰੋਨਾ ਵਾਇਰਸ ਦੇ ਫੈਲ਼ਣ ਦਾ ਸਭ ਤੋਂ ਵੱਡਾ ਕਾਰਨ ਚਮਗਾਦੜ ਨੂੰ ਵੀ ਮੰਨਿਆ ਜਾ ਰਿਹਾ ਹੈ ਪਰ ਪਾਕਿਸਤਾਨ ਵਿਚ ਲੋਕ ਫਿਰ ਵੀ ਬਾਜ ਨਹੀਂ ਆ ਰਹੇ। ਲੋਕ ਹਾਲੇ ਵੀ ਪੰਛੀਆਂ ਨੂੰ ਦਾ ਸ਼ਿਕਾਰ ਕਰ ਕੇ ਉਹਨਾਂ ਨੂੰ ਖਾ ਰਹੇ ਹਨ।

ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਇਕ ਵਿਅਕਤੀ ਨੇ ਸੈਂਕੜੇ ਦੀ ਗਿਣਤੀ ਵਿਚ ਚਿੜੀਆਂ ਦਾ ਸ਼ਿਕਾਰ ਕੀਤਾ ਅਤੇ ਉਹਨਾਂ ਦਾ ਮਾਸ ਪਕਾ ਕੇ ਖਾ ਰਿਹਾ ਹੈ। ਪਾਕਿਸਤਾਨ ਦੀ ਅੰਗਰੇਜ਼ੀ ਨਿਊਜ਼ ਵੈੱਬਸਾਈਟ ਅਨੁਸਾਰ ਸਾਜ਼ਿਦ ਨਾਂਅ ਦੇ ਵਿਅਕਤੀ ਨੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੀ ਕੁਲਾਚੀ ਤਹਿਸੀਲ ਵਿਚ ਕੀਤਾ।

ਜਦਕਿ ਪਾਕਿਸਤਾਨ ਵਿਚ ਪੰਛੀਆਂ ਦਾ ਸ਼ਿਕਾਰ ਕਰਨ 'ਤੇ ਪਾਬੰਧੀ ਹੈ ਅਤੇ ਇਸ ਨੂੰ ਅਪਰਾਧ ਮੰਨਿਆ ਜਾਂਦਾ ਹੈ। ਨਿਊਜ਼ ਰਿਪੋਰਟ ਅਨੁਸਾਰ, ਜਦੋਂ ਸਾਜ਼ਿਦ ਅਤੇ ਉਸ ਦੇ ਸਾਥੀਆਂ ਨੂੰ ਸ਼ਿਕਾਰ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਪਾਰਟੀ ਲਈ ਕੀਤਾ ਕਿਉਂਕਿ ਸ਼ਿਕਾਰ ਲੌਕਡਾਊਨ ਦੌਰਾਨ ਉਹਨਾਂ ਦੇ ਸ਼ੌਕ ਦਾ ਇੱਕ ਹਿੱਸਾ ਹੈ।

ਸਾਜ਼ਿਦ ਨੇ ਕਿਹਾ, ਸ਼ਿਕਾਰ ਪ੍ਰਵਾਸੀ ਪੰਛੀਆਂ ਦਾ ਕੀਤਾ ਗਿਆ ਹੈ ਜੋ ਅਸਲ ਵਿਚ ਇਸ ਦੇਸ਼ ਦੇ ਹਨ। ਪਾਕਿਸਤਾਨ ਵਿਚ ਜਾਨਵਰਾਂ ਅਤੇ ਪੰਛੀਆਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰ ਰਹੀ ਇਕ ਸੰਸਥਾ 'ਸੇਵ ਦਿ ਲਾਈਫ' ਨੇ ਟਵੀਟ ਕੀਤਾ, "ਸਾਜ਼ਿਦ ਅਤੇ ਉਸ ਦੇ ਦੋਸਤਾਂ ਨੇ ਸਿਰਫ ਪਾਰਟੀ ਦੇ ਨਾਂ 'ਤੇ ਸੈਂਕੜੇ ਚਿੜੀਆਂ ਦਾ ਸ਼ਿਕਾਰ ਕੀਤਾ ਹੈ।"

ਸੰਗਠਨ ਨੇ ਨੌਜਵਾਨਾਂ ਦੀ ਸ਼ਿਕਾਇਤ ਜੰਗਲਾਤ ਵਿਭਾਗ ਨੂੰ ਕੀਤੀ ਹੈ ਅਤੇ ਉਮੀਦ ਕੀਤੀ ਹੈ ਕਿ ਇਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।