Corona ਨਾਲ ਮੌਤ, ਸਾਰੀ ਰਾਤ ਸੋਗ ਮਨਾਉਂਦਾ ਰਿਹਾ ਪਰਿਵਾਰ, ਸਵੇਰੇ ਜਿਉਂਦਾ ਨਿਕਲਿਆ ਪੁੱਤਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਸੰਤ ਕਬੀਰਨਗਰ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

Photo

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸੰਤ ਕਬੀਰਨਗਰ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਪੁਲਿਸ ਅਤੇ ਸਿਹਤ ਵਿਭਾਗ ਦੀ ਲਾਪਰਵਾਹੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਕ ਲੜਕੇ ਦੇ ਪਿਤਾ ਨੂੰ ਜਾਣਕਾਰੀ ਦਿੱਤੀ ਕਿ ਹਸਪਤਾਲ ਵਿਚ ਭਰਤੀ ਉਹਨਾਂ ਦੇ ਪੁੱਤਰ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।

ਇਹ ਖ਼ਬਰ ਸੁਣ ਕੇ ਪਰਿਵਾਰ ਵਿਚ ਹਾਹਾਕਾਰ ਮਚ ਜਾਂਦੀ ਹੈ। ਰਾਤ ਭਰ ਲੜਕੇ ਦਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਮੌਤ ਦਾ ਮਾਤਮ ਮਨਾਉਂਦੇ ਰਹੇ। ਜਦੋਂ ਸਵੇਰੇ ਪਿਤਾ ਅਤੇ ਹੋਰ ਲੋਕ ਮ੍ਰਿਤਕ ਦੇਹ ਨੂੰ ਦੇਖਣ ਪਹੁੰਚੇ ਤਾਂ ਦੇਖਿਆ ਕਿ ਉਸ ਸਥਾਨ 'ਤੇ ਕੋਈ ਹੋਰ ਕੋਰੋਨਾ ਮਰੀਜ ਸੀ।

ਉੱਥੇ ਜਿਸ ਲੜਕੇ ਦੀ ਲਾਸ਼ ਸੀ ਉਹ ਮੁੰਬਈ ਦਾ ਰਹਿਣ ਵਾਲਾ ਸੀ। ਦਰਅਸਲ ਦੋਵਾਂ ਦਾ ਇਲਾਜ ਇਕ ਹੀ ਹਸਪਤਾਲ ਵਿਚ ਚੱਲ ਰਿਹਾ ਸੀ ਅਤੇ ਦੋਵਾਂ ਦੇ ਬੈੱਡ ਇਕ ਦੂਜੇ ਦੇ ਨੇੜੇ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਰੋਨਾ ਨਾਲ ਮੌਤ ਦੀ ਸੂਚਨਾ ਮਿਲੀ ਸੀ।

ਉਹਨਾਂ ਨੇ ਮ੍ਰਿਤਕ ਦੇਹ ਨੂੰ ਚੰਗੀ ਤਰ੍ਹਾਂ ਪੈਕ ਕਰ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਸੌਂਪ ਦਿੱਤਾ ਸੀ। ਇਸ ਸਬੰਧੀ ਸੀਐਮਓ ਡਾਕਟਰ ਮੋਹਨ ਝਾਅ ਦਾ ਕਹਿਣਾ ਹੈ ਕਿ ਹਾਲੇ ਇਸ 'ਤੇ ਜਾਂਚ ਚੱਲ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਦੀ-ਕਦੀ ਗਲਤੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਮਰੀਜਾਂ ਦੇ ਲੇਬਲ ਨੂੰ ਲੈ ਕੇ ਕੰਨਫਿਊਜ਼ਨ ਪੈਦਾ ਹੋ ਗਈ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।