Corona ਖਿਲਾਫ ਜੰਗ ਵਿਚ ਭਾਰਤ ਨੂੰ ਵੱਡੀ ਕਾਮਯਾਬੀ, ਵਿਕਸਿਤ ਕੀਤੇ ਤਿੰਨ ਤਰ੍ਹਾਂ ਦੇ ਟੈਸਟ
ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦੇਸ਼ ਵਿਚ ਤਿੰਨ ਤਰ੍ਹਾਂ ਦੇ ਟੈਸਟ ਵਿਕਸਿਤ ਹੋ ਚੁੱਕੇ ਹਨ, ਜਕਦਿ ਚੌਥੇ ਟੈਸਟ ਦੀ ਵੀ ਪੂਰੀ ਤਿਆਰੀ ਹੈ। ਇਕ ਟੈਸਟ ਆਈਆਈਟੀ ਦਿੱਲੀ ਨੇ ਵਿਕਸਿਤ ਕੀਤਾ ਹੈ ਅਤੇ ਇਕ ਸਬੰਧੀ ਚਿਤਰਾ ਇੰਸਟੀਚਿਊਟ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਜ਼ਰੀਏ ਸਰਕਾਰ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਹੈ।
ਦੇਸ਼ ਵਿਚ 30 ਗਰੁੱਪ ਹਨ ਜੋ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਪ੍ਰੋਫੈਸਰ ਕੇ ਵਿਜੇ ਰਾਘਵਨ ਨੇ ਕਿਹਾ ਕਿ ਇਹ ਇਕ ਬਹੁਤ ਹੀ ਜੋਖਮ ਭਰਪੂਰ ਪ੍ਰਕਿਰਿਆ ਹੈ। ਦੁਨੀਆ ਦੇ ਬਹੁਤ ਸਾਰੇ ਲੋਕ ਵੈਕਸੀਨ ਬਾਰੇ ਗੱਲ ਕਰ ਰਹੇ ਹਨ, ਪਰ ਇਹ ਪਤਾ ਨਹੀਂ ਹੈ ਕਿ ਕਿਸ ਦੀ ਵੈਕਸੀਨ ਪ੍ਰਭਾਵਸ਼ਾਲੀ ਹੋਵੇਗੀ।
ਉਹਨਾਂ ਕਿਹਾ ਕਿ ਵੈਕਸੀਨ ਅਸੀਂ ਆਮ ਲੋਕਾਂ ਨੂੰ ਦਿੰਦੇ ਹਾਂ ਨਾ ਕਿ ਬਿਮਾਰ ਅਤੇ ਕਿਸੇ ਵੀ ਆਖਰੀ ਸਟੇਜ ਦੇ ਮਰੀਜ ਲਈ ਜਰੂਰੀ ਹੈ ਕਿ ਵੈਕਸੀਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਪੂਰੀ ਤਰ੍ਹਾਂ ਟੈਸਟ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਵੈਕਸੀਨ 10-15 ਸਾਲ ਵਿਚ ਬਣਦੀ ਹੈ ਅਤੇ ਇਸ ਦੀ ਲਾਗਤ 200 ਮਿਲੀਅਨ ਡਾਲਰ ਦੇ ਕਰੀਬ ਹੁੰਦੀ ਹੈ।
ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਇਕ ਸਾਲ ਵਿਚ ਬਣਾਇਆ ਜਾਵੇ। ਇਸ ਲਈ ਇਕ ਵੈਸਕੀਨ 'ਤੇ ਕੰਮ ਕਰਨ ਦੀ ਥਾਂ ਅਸੀਂ ਇਕ ਹੀ ਸਮੇਂ ਦੌਰਾਨ 100 ਤੋਂ ਜ਼ਿਆਦਾ ਵੈਕਸੀਨ 'ਤੇ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਵੈਕਸੀਨ ਬਣਾਉਣ ਦੀ ਕੋਸ਼ਿਸ਼ ਤਿੰਨ ਤਰੀਕਿਆਂ ਨਾਲ ਹੋ ਰਹੀ ਹੈ। ਇਕ ਉਹ ਖੁਦ ਕੋਸ਼ਿਸ਼ ਕਰ ਰਹੇ ਹਨ।
ਦੂਜਾ ਬਾਹਰੀ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਤੀਜਾ ਅਸੀਂ ਲੀਡ ਕਰ ਰਹੇ ਹਾਂ ਅਤੇ ਬਾਹਰ ਦੇ ਲੋਕ ਸਾਡੇ ਨਾਲ ਕੰਮ ਕਰ ਰਹੀ ਹੈ।
ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਵਿਚ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਜੋ ਵਿਸ਼ਵ ਦੀ ਜੰਗ ਹੈ, ਉਸ ਵਿਚ ਆਖਰੀ ਲੜਾਈ ਜੋ ਜਿੱਤੀ ਜਾਵੇਗੀ, ਉਹ ਵਿਗਿਆਨ ਅਤੇ ਤਕਨੀਕ ਦੇ ਜ਼ਰੀਏ ਜਿੱਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।