ਬੱਚਿਆਂ ਨੂੰ ਵਧੀਆ ਸਿਖਿਆ ਦੇਣਾ ਸਾਡਾ ਮੁੱਢਲਾ ਟੀਚਾ: ਮਨੀਸ਼ ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਖਿਆ ਨੂੰ ਲੈ ਕੇ, ਕੇਜਰੀਵਾਲ ਸਰਕਾਰ ਦੇ ਨਜ਼ਰੀਏ ਨੂੰ ਸ਼ਪਸ਼ਟ ਕਰਦਿਆਂ ਦਿੱਲੀ ਦੇ ਉਪ ਮੁਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ......

Manish Sisodia With Principals and Teachers

ਨਵੀਂ ਦਿੱਲੀ : ਸਿਖਿਆ ਨੂੰ ਲੈ ਕੇ, ਕੇਜਰੀਵਾਲ ਸਰਕਾਰ ਦੇ ਨਜ਼ਰੀਏ ਨੂੰ ਸ਼ਪਸ਼ਟ ਕਰਦਿਆਂ ਦਿੱਲੀ ਦੇ ਉਪ ਮੁਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਟੀਚਾ ਹੈ ਕਿ ਬੱਚਿਆਂ ਨੂੰ ਦੁਨੀਆ ਦੇ ਹਾਣ ਦੀ ਸਭ ਤੋਂ ਵਧੀਆ ਸਿਖਿਆ ਦਿਤੀ ਜਾਵੇ। ਪਿਛਲੇ ਦਿਨੀਂ ਫ਼ਿਨਲੈਂਡ ਤੋਂ ਸਿਖਿਆ ਖੇਤਰ ਵਿਚ ਹੋ ਰਹੇ ਸੁਧਾਰਾਂ ਬਾਰੇ ਟ੍ਰੇਨਿੰਗ ਲੈ ਕੇ, ਵਾਪਸ ਪਰਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਅਤੇ ਸਿਖਿਆ ਨਿਦੇਸ਼ਾਲੇ ਦੇ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਆਪਣੇ ਫ਼ਿਨਲੈਂਡ ਦੌਰੇ ਦੇ ਤਜ਼ਰਬਿਆਂ ਨੂੰ

ਇਕ ਪਰਚੇ ਦੇ ਰੂਪ ਵਿਚ ਦਸਤਾਵੇਜ਼ ਬਣਾਉਣਾ ਚਾਹੀਦਾ ਹੈ ਜਿਸ ਤੋਂ ਉਹ ਅਧਿਆਪਕ ਵੀ ਸੇਧ ਲੈ ਸਕਣਗੇ, ਜਿਹੜੇ ਕਿ ਫ਼ਿਨਲੈਂਡ ਦੇ ਦੌਰੇ 'ਤੇ ਨਹੀਂ ਜਾ ਸਕੇ। ਫ਼ਿਨਲੈਂਡ ਦੀ ਸਫ਼ੀਰ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਫ਼ਿਨਲੈਂਡ ਦੇ ਸਿਖਿਆ ਢਾਂਚੇ ਨੂੰ ਇਕ ਆਦਰਸ਼ ਵਜੋਂ ਵੇਖਿਆ ਜਾਂਦਾ ਹੈ। ਉਨਾਂ੍ਹ ਸਿਖਿਆ ਟ੍ਰੇਨਿੰਗ ਨੂੰ ਦੋਹਾਂ ਮੁਲਕਾਂ ਦੀ ਆਪਸੀ ਸਾਂਝ ਵਧਾਉਣ ਦਾ ਵਧੀਆ ਉਪਰਾਲਾ ਦਸਿਆ। ਪ੍ਰਿੰਸੀਪਲਾਂ ਤੇ ਅਧਿਆਪਕਾਂ ਨੇ ਭਾਰਤ ਵਿਚ ਫ਼ਿਨਲੈਂਡ ਦੀ ਸਫ਼ੀਰ ਨੀਨਾ ਵਾਸਕੁੰਨਲਾਠੀ ਤੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨਾਲ ਆਪਣੀ ਸਿਖਿਆ ਟ੍ਰੇਨਿੰਗ ਦੇ ਤਜ਼ਰਬੇ ਸਾਂਝੇ ਕੀਤੇ।

ਦਿੱਲੀ ਸਰਕਾਰ ਨੇ ਇਸੇ ਸਾਲ 4 ਮਾਰਚ ਤੋਂ 10 ਮਾਰਚ ਅਤੇ 11 ਮਾਰਚ ਤੋਂ 17 ਮਾਰਚ ਤੱਕ ਪੰਜ ਪੰਜ ਦਿਨਾਂ ਵਾਸਤੇ  ਸਰਕਾਰੀ ਸਕੂਲਾਂ ਦੇ ਕੁਲ 60 ਪ੍ਰਿੰਸੀਪਲਾਂ ਤੇ ਅਧਿਆਪਕਾਂ ਦੇ ਗਾਈਡਾਂ ਨੂੰ ਫ਼ਿਨਲੈਂਡ ਵਿਸ਼ੇਸ਼ ਸਿਖਿਆ ਟ੍ਰੇਨਿੰਗ ਲਈ ਭੇਜਿਆ ਸੀ, ਤਾ ਕਿ ਉਹ  ਸਿਖਿਆ ਨੀਤੀਆਂ ਬਾਰੇ ਫ਼ਿਨਲੈਂਡ ਦੇ ਸਿਖਿਆ ਢਾਂਚੇ ਨੂੰ ਡੂੰਘਾਈ ਨਾਲ ਸਮਝ ਸਕਣ। ਇਸ ਮੌਕੇ ਸਿਖਿਆ ਸਕੱਤਰ ਸੰਦੀਪ ਕੁਮਾਰ, ਸਿਖਿਆ ਨਿਰਦੇਸ਼ਕ ਸੰਜੇ ਗੋਇਲ ਅਤੇ ਐਸਸੀਈਆਰਟੀ ਦੀ ਨਿਰਦੇਸ਼ਕ ਡਾ.ਸੁਨੀਤਾ ਐਸ ਕੋਸ਼ਿਕ ਤੇ ਸਿਖਿਆ ਮਾਹਰ ਆਪ ਆਗੂ ਅਤੀਸ਼ੀ ਮਾਰਲੇਨਾ ਸ਼ਾਮਲ  ਹੋਏ।