ਸਿੱਖ ਸੰਗਤ ਵਲੋਂ ਮੁੱਖ ਮੰਤਰੀ ਨੂੰ ਸੱਤ ਦਿਨ ਦਾ ਅਲਟੀਮੇਟਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਫਿਰ ਇਕ ਵਾਰ ਕਰਨਾਲ ਇਲਾਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਜਗਦੀਸ ਸਿੰਘ ਝੀਂਡਾ ਦੀ ਅਗਵਾਈ........

Sikh leaders Protesting Against Government

ਕਰਨਾਲ : ਅੱਜ ਫਿਰ ਇਕ ਵਾਰ ਕਰਨਾਲ ਇਲਾਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਜਗਦੀਸ ਸਿੰਘ ਝੀਂਡਾ ਦੀ ਅਗਵਾਈ ਹੇਠ ਗੁ. ਮਾਡਲ ਟਾਊਨ ਕਰਨਾਲ ਵਿਖੇ ਹੋਈ, ਜਿਸ ਵਿਚ ਸੱਭ ਜਥੇਬੰਦੀਆਂ ਦੀ ਆਪਸੀ ਸਲਾਹ ਨਾਲ ਮਤਾ ਪਾਸ ਕੀਤਾ ਗਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ 10 ਜੂਨ ਨੂੰ ਪਾਣੀਪਤ ਵਿਚ ਜੋ ਐਲਾਨ ਕੀਤੇ ਸਨ ਉਨ੍ਹਾਂ ਨੂੰ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਕਰੇ। ਜਿਸ ਲਈ ਹਰਿਆਣਾ ਸਰਕਾਰ ਨੂੰ 7 ਦਿਨ ਦਾ ਟਾਇਮ ਦਿਤਾ ਜਾਂਦਾ ਹੈ। ਉਸ ਤੋਂ ਬਾਅਦ ਸਿੱਖ ਸੰਗਤ ਸਰਕਾਰ ਵਿਰੁਧ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਇਸ 'ਤੇ ਸਿੱਖ ਸੰਗਤ ਵਲੋਂ ਸ. ਜਗਦੀਸ ਸਿੰਘ ਝੀਂਡਾ ਨੇ ਕਿਹਾ ਕਿ ਕੱਲ ਜੋ ਡੇਲੀਗੇਸ਼ਨ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਇਆ ਹੈ ਉਹ ਸਿੱਖ ਸੰਗਤ ਨੇ ਪੂਰੀ ਤਰ੍ਹਾਂ ਨਾਲ ਖਾਰਜ ਕਰ ਦਿਤਾ ਹੈ ਕਿÀੁਂਕਿ ਉਹ ਇਕ ਸਰਕਾਰੀ ਡੇਲੀਗੇਸ਼ਨ ਸੀ ਜਿਸ ਵਿਚ ਸਿੱਖ ਸੰਗਤ ਅਤੇ ਸੰਘਰਸ਼ ਕਮੇਟੀ ਦੇ ਕਿਸੇ ਨੁਮਾਇੰਦੇ ਨੂੰ ਸ਼ਾਮਲ ਨਹੀ ਕੀਤਾ ਗਿਆ ਅਤੇ ਨਾ ਹੀ ਮੁੱਖ ਮੰਤਰੀ ਨੇ ਮੀਡੀਆ ਵਿਚ ਹਾਲੇ ਤਕ ਕੋਈ ਬਿਆਨ ਦਿਤਾ ਹੈ ਕਿ ਮੈਂ ਜੋ ਵੀ ਪਾਨੀਪਤ ਵਿਚ ਐਲਾਨ ਕੀਤੇ ਹਨ ਉਨ੍ਹਾਂ ਨੂੰ ਬੰਦਾ ਬੈਰਾਗੀ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਕਰਦਾ ਹਾਂ।

ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਬੰਦਾਂ ਬੈਰਾਗੀ ਕਹੇ ਜਾਨ 'ਤੇ ਸਿੱਖ ਸੰਗਤ ਵਿਚ ਕਾਫੀ ਰੋਸ਼ ਹੈ ਜਿਸ ਦੇ ਚਲਦੇ ਸਿੱਖ ਸੰਗਤ ਵਲਂੋ 28 ਜੂਨ ਨੂੰ ਵਿਸ਼ਾਲ ਰੋਸ ਮੁਜ਼ਾਹਰਾ ਕਰਨਾ ਸੀ ਜਿਸ ਨੂੰ ਫੇਲ੍ਹ ਕਰਨ ਲਈ ਸਰਕਾਰ ਦੀ ਸਹਿ 'ਤੇ ਸਰਕਾਰੀ ਡੇਲੀਗੇਸ਼ਨ ਨੇ ਆਪ ਹੀ ਝੂੱਠੇ ਬਿਆਨ ਦੇ ਦਿਤੇ ਕਿ ਮੁੱਖ ਮੰਤਰੀ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ। ਇਸ ਮੌਕੇ 'ਤੇ ਸਿੱਖ ਜਥੇਬੰਦੀਆਂ ਵਲੋਂ ਅੰਗ੍ਰੇਜ ਸਿੰਘ ਪੰਨੂੰ, ਗੁਰਦੀਪ ਸਿੰਘ ਰਬਾਂ, ਹਰਪ੍ਰੀਤ ਸਿੰਘ ਨਰੁਲਾ, ਹਰਜੀਤ ਸਿੰਘ, ਹਰਪਾਲ ਸਿੰਘ ਵਲੋਂ ਸਾਂਝੇ ਬਿਆਨ ਵਿਚ ਕਿਹਾ ਕਿ ਜੇ 7 ਦਿਨਾ ਦੇ ਵਿਚ ਮੁੱਖ ਮੰਤਰੀ ਨੇ

ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨਾਲ ਛੇੜ ਛਾੜ ਹੋਈ ਹੈ ਵਿਚ ਸੁਧਾਰ ਕਰ ਲਿਖਤੀ ਰੂਪ ਵਿਚ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕਰੇ ਨਹੀ ਤਾਂ ਸਿੱਖ ਸੰਗਤ ਸੰਘਰਸ਼ ਕਰ ਲਈ ਤਿਆਰ ਬੈਠੀ ਹੈ ਅਤੇ ਨਾਲ ਹੀ ਕਿਹਾ ਕਿ ਆਉਣ ਵਾਲੇ ਦਿਨ ਵਿਚ ਸਿੱਖ ਇਤਿਹਾਸਕਾਰ ਬੁਧੀਜੀਵੀ ਤੇ ਬੈਰਾਗੀ ਸਮਾਜ ਦੀ ਸਾਂਝੀ ਮੀਟਿੰਗ ਕਰਵਾਈ ਜਾਏ ਤਾਂ ਹੀ ਇਹ ਵਿਵਾਦ ਖਤਮ ਹੋਵੇਗਾ। ਇਸ ਮੌਕੇ ਹਰਭਜਨ ਸਿੰਘ ਸਰਾਂ, ਬਾਬਾ ਬਲਬੀਰ ਸਿੰਘ, ਪ੍ਰਗਟ ਸਿੰਘ, ਜਗਦੀਪ ਸਿੰਘ, ਯਾਦਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਮੂਖ ਸਿੰਘ, ਗੁਰਭੇਜ ਸਿੰਘ ਅਤੇ ਹੋਰ ਹਾਜ਼ਰ ਸਨ।