ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ 21 ਲੋਕ ਤਿੰਨ ਲਗਜ਼ਰੀ ਗੱਡੀਆਂ ਵਿਚ ਬੈਠ ਕੇ ਧਾਮਪੁਰ ਸਥਿਤ ਅਸਮੋਲੀ ਦੀ ਡੀਸੀਐਮ ਸ਼ੂਗਰ ਮਿੱਲ ਵਿਚ ਛਾਪਾ ਮਾਰਨ ਪਹੁੰਚੇ ਸਨ। ਇਹਨਾਂ ਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹਨਾਂ ਨੇ ਅਪਣੇ ਆਪ ਨੂੰ ਸੀਬੀਆਈ ਦੇ ਅਧਿਕਾਰੀ ਦਸਿਆ ਸੀ। ਜਦੋਂ ਇਹ ਡਿਸਟਰਲੀ ਯੂਨਿਟ ਵਿਚ ਪਹੁੰਚੇ ਤਾਂ ਉੱਥੇ ਈਥਾਨਾਲ ਦੀ ਲੋਡਿੰਗ ਚਲ ਰਹੀ ਸੀ।
ਬਿਨਾਂ ਕਿਸੇ ਆਗਿਆ ਦੇ 2 ਵਿਅਕਤੀ ਮੋਬਾਇਲ ਨਾਲ ਵੀਡੀਓਗ੍ਰਾਫੀ ਕਰਨ ਲੱਗੇ। ਮਿਲ ਵਿਚ ਹੀ ਐਕਸਾਈਜ਼ ਵਿਭਾਗ ਦਾ ਕਾਰਜ ਮੰਤਰਾਲਾ ਵੀ ਹੈ ਅਤੇ ਉੱਥੇ ਸਹਾਇਕ ਅਧਿਕਾਰੀ ਬੈਠਾ ਸੀ। ਉਹਨਾਂ ਨੇ ਵੀਡੀਉਗ੍ਰਾਫੀ ਕਰਨ ਵਾਲੇ ਵਿਅਕਤੀਆਂ ਨੂੰ ਪੇਸ਼ ਹੋਣ ਲਈ ਕਿਹਾ। ਜਦੋਂ ਸਹਾਇਕ ਕਮਿਸ਼ਨਰ ਨੇ ਪੁੱਛਗਿੱਛ ਕੀਤੀ ਤਾਂ ਉਹ ਡਰਨ ਲੱਗੇ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।
ਇਸ ਦੌਰਾਨ 16 ਆਰੋਪੀਆਂ ਨੂੰ ਸੁਰੱਖਿਆ ਗਾਰਡਾਂ ਨੇ ਕਿਸਾਨਾਂ ਨਾਲ ਮਿਲ ਕੇ ਫੜ ਲਿਆ। ਜਦੋਂ ਕਿ 6 ਭੱਜਣ ਵਿਚ ਕਾਮਯਾਬ ਰਹੇ। ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਉਹਨਾਂ ਨੇ ਪਹਿਲਾਂ ਤਾਂ ਅਪਣੇ ਆਪ ਨੂੰ ਐਕਸਾਈਜ਼ ਅਤੇ ਸੀਬੀਆਈ ਅਧਿਕਾਰੀ ਦਸਿਆ। ਇਹਨਾਂ ਵਿਚੋਂ 2 ਅਪਣੇ ਆਪ ਨੂੰ ਅਧਿਕਾਰੀ ਦਸ ਰਹੇ ਸਨ। ਪਰ ਮਿਲ ਦੇ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੁਚਿਤ ਕੀਤਾ ਗਿਆ।
ਮੌਕੇ 'ਤੇ ਪਹੁੰਚੀ ਪੁਲਿਸ ਆਰੋਪੀਆਂ ਨੂੰ ਥਾਣੇ ਲੈ ਗਈ। ਅਰੋਪੀਆਂ ਵਿਰੁਧ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਘਟਨਾ ਦੀਆਂ ਫੋਟੋਆਂ ਵੀ ਸੀਸੀਟੀਵੀ ਕੈਮਰੇ ਵਿਚ ਕੈਦ ਹਨ।