ਵੀਡੀਓਕੋਨ ਲੋਨ ਮਾਮਲੇ ‘ਚ ਚੰਦਾ ਕੋਚਰ, ਵੇਣੂਗੋਪਾਲ ਧੂਤ ਦੇ ਟਿਕਾਣਿਆਂ ਤੇ ਈਡੀ ਦਾ ਛਾਪਾ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੰਦਾ ਕੋਚਰ ਅਤੇ ਵੇਣੂਗੋਪਾਲ ਧੂਤ ਦੇ 5 ਦਫਤਰਾਂ ਤੇ ਘਰ ਤੇ ਛਾਪੇ ਮਾਰੇ। ........
ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੰਦਾ ਕੋਚਰ ਅਤੇ ਵੇਣੂਗੋਪਾਲ ਧੂਤ ਦੇ 5 ਦਫਤਰਾਂ ਤੇ ਘਰ ਤੇ ਛਾਪੇ ਮਾਰੇ। 2012 ਵਿਚ ਆਈਸੀਆਈਸੀਆਈ ਬੈਂਕ ਵੱਲੋਂ ਵੀਡੀਓਕੋਨ ਨੂੰ ਦਿੱਤੇ ਲੋਨ ਦੇ ਮਾਮਲੇ ‘ਚ ਈਡੀ ਨੇ ਇਹ ਕਾਰਵਾਈ ਕੀਤੀ ਹੈ। ਈਡੀ ਨੇ ਕੁਝ ਦਿਨ ਪਹਿਲਾਂ ਚੰਦਾ ਕੋਚਰ, ਉਸਦੇ ਪਤੀ ਦੀਪਕ ਕੋਚਰ ਅਤੇ ਵੀਡੀਓਕੋਨ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਦੇ ਖਿਲਾਫ਼ ਪ੍ਰੀਵੈਂਸ਼ਨ ਆੱਫ ਮਨੀ ਲਾਂਡਿਰੰਗ ਐਕਟ(PMLA) ਤਹਿਤ ਮਾਮਲਾ ਦਰਜ ਕੀਤਾ ਸੀ।
ਜਨਵਰੀ ‘ਚ ਸੀਬੀਆਈ ਨੇ ਵੀ ਇਸ ਮਾਮਲੇ ਵਿਚ ਚੰਦਾ ਕੋਚਰ, ਦੀਪਕ ਕੋਚਰ ਅਤੇ ਵੇਣੂਗੋਪਾਲ ਧੂਤ ਖ਼ਿਲਾਫ ਐਫਆਈਆਰ ਦਰਜ ਕੀਤੀ ਸੀ। ਏਜੰਸੀ ਨੇ ਵੀਡੀਓਕੋਨ ਕੰਪਨੀ ਦੇ ਮੁੰਬਈ-ਔਰੰਗਾਬਾਦ ਸਥਿਤ ਦਫਤਰਾਂ ਅਤੇ ਦੀਪਕ ਕੋਚਰ ਦੇ ਟਿਕਾਣਿਆਂ ਤੇ ਛਾਪੇ ਵੀ ਮਾਰੇ ਸੀ। ਕੁਝ ਦਿਨ ਪਹਿਲਾਂ ਸੀਬੀਆਈ ਨੇ ਚੰਦਾ ਕੋਚਰ ਦੇ ਖ਼ਿਲਾਫ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਸੀ, ਤਾਂਕਿ ਉਹ ਬਿਨਾਂ ਦੱਸੇ ਵਿਦੇਸ਼ ਨਾ ਜਾ ਸਕਣ।
ਵੀਡੀਓਕੋਨ ਗਰੁੱਪ ਨੂੰ ਆਈਸੀਆਈਸੀਆਈ ਬੈਂਕ ਵੱਲੋਂ 2012 ਵਿਚ ਦਿੱਤੇ ਗਏ 1,875 ਕਰੋੜ ਰੁਪਏ ਦੇ ਲੋਨ ਤੇ ਉਸਦੇ ਨਿਊਪਾਵਰ ਰਨਿਊਏਬਲਸ ਨਾਲ ਲੇਣ ਦੇਣ ਦੇ ਮਾਮਲੇ ‘ਚ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਕਾਰਵਾਈ ਕਰ ਰਿਹਾ ਹੈ। ਨਿਊਪਾਵਰ ਚੰਦਾ ਦੇ ਪਤੀ ਦੀਪਕ ਕੋਚਰ ਦੀ ਕੰਪਨੀ ਹੈ। ਦੋਸ਼ ਹੈ ਕਿ ਧੂਤ ਨੇ ਲੋਨ ਦੇ ਬਦਲੇ ਦੀਪਕ ਦੀ ਕੰਪਨੀ ‘ਚ ਨਿਵੇਸ਼ ਕੀਤਾ ਸੀ।