World Cup 2019 : ਇਸ ਖਿਡਾਰੀ ਦਾ ਦਾਅਵਾ, ਭਾਰਤ ਬੰਗਲਾਦੇਸ਼ ਕੋਲੋਂ ਹਾਰੇਗਾ ਫਿਕਸ ਮੈਚ

ਏਜੰਸੀ

ਖ਼ਬਰਾਂ, ਖੇਡਾਂ

ਇੰਗਲੈਂਡ ਵਿਚ ਖੇਡੇ ਜਾ ਰਹੇ ਵਿਸ਼ਵ ਕੱਪ ਦਾ ਰੁਮਾਂਚ ਹੁਣ ਆਪਣੇ ਅੰਤਿਮ ਪੜਾਅ 'ਤੇ ਹੈ। ਅਫ਼ਗਾਨਿਸਤਾਨ ਅਤੇ ਦੱਖਣੀ ਅਫ਼ਰੀਕਾ ਵਿਸ਼ਵ ਕੱਪ

Former Pakistani cricketer Basit Ali claims India

ਨਵੀਂ ਦਿੱਲੀ : ਇੰਗਲੈਂਡ ਵਿਚ ਖੇਡੇ ਜਾ ਰਹੇ ਵਿਸ਼ਵ ਕੱਪ ਦਾ ਰੁਮਾਂਚ ਹੁਣ ਆਪਣੇ ਅੰਤਿਮ ਪੜਾਅ 'ਤੇ ਹੈ। ਅਫ਼ਗਾਨਿਸਤਾਨ ਅਤੇ ਦੱਖਣੀ ਅਫ਼ਰੀਕਾ ਵਿਸ਼ਵ ਕੱਪ ਦੇ 12ਵੇਂ ਸੀਜਨ ਦੇ ਸੈਮੀਫਾਇਨਲ ਦੀ ਰੇਸ ਤੋਂ ਬਾਹਰ ਹੋ ਗਏ ਹਨ। ਪਾਕਿਸਤਾਨ ਅਤੇ ਇੰਗਲੈਂਡ ਸਮੇਤ ਕਈ ਟੀਮਾਂ ਸੈਮੀਫਾਇਨਲ ਦੀ ਦੋੜ ਵਿਚ ਬਣੇ ਰਹਿਣ ਲਈ ਲੜਾਈ ਲੜ ਰਹੀਆਂ ਹਨ। ਇਸ ਵਿਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਬਾਸਿਤ ਅਲੀ ਨੇ ਟੂਰਨਾਮੈਂਟ ਨੂੰ ਲੈ ਕੇ ਇਕ ਅਜੀਬੋਗਰੀਬ ਬਿਆਨ ਦਿੱਤਾ ਹੈ, ਜਿਸਨੂੰ ਲੈ ਕੇ ਹੁਣ ਹਲਚਲ ਮੱਚ ਗਈ ਹੈ।  

ਬਾਸਿਤ ਅਲੀ ਨੇ ਇਕ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਕ੍ਰਿਕਟ ਹੁਣ ਅਨਿਸ਼ਚਿਤਤਾ ਖੇਡ ਨਹੀਂ ਰਹੀ ਬਲਕਿ ਸਭ ਕੁਝ ਫਿਕਸ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪਾਕਿਸਤਾਨੀ ਟੀਮ ਨੂੰ ਸੈਮੀਫਾਇਨਲ ਵਿਚ ਨਹੀਂ ਦੇਖਣਾ ਚਾਹੁੰਦੇ। ਇਸ ਲਈ ਭਾਰਤੀ ਟੀਮ ਜਾਣ ਬੁਝ ਕੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਵਿਰੁਧ ਆਪਣੇ ਮੈਚ ਹਾਰ ਸਕਦੀ ਹੈ। ਅਜਿਹੇ ਵਿਚ ਪਾਕਿਸਤਾਨ ਅਤੇ ਭਾਰਤ ਦੇ ਵਿਚ ਸੈਮੀਫਾਇਨਲ ਦੀ ਰੇਸ ਦੇਖਣ ਨੂੰ ਮਿਲੇਗੀ।

ਪਾਕਿਸਤਾਨ ਦੀ ਇਸ ਵਿਸ਼ਵ ਕੱਪ ਵਿਚ ਸ਼ੁਰੂਆਤ ਬੇਹੱਦ ਹੀ ਖ਼ਰਾਬ ਰਹੀ। ਸੱਤ ਮੈਚਾਂ ਵਿਚੋਂ ਤਿੰਨ ਜਿੱਤ ਕੇ ਉਹ ਵਰਲਡ ਕੱਪ ਦੀ ਸਾਰਣੀ 'ਚ ਛੇਵੇਂ ਸਥਾਨ 'ਤੇ ਹੈ।  ਬੁੱਧਵਾਰ ਨੂੰ ਹੋਏ ਮੁਕਾਬਲੇ ਵਿਚ ਉਸਨੇ ਨਿਊਜੀਲੈਂਡ ਨੂੰ ਮਾਤ ਦੇ ਕੇ ਸੈਮੀਫਾਇਨਲ ਲਈ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

ਬਾਸਿਤ ਅਲੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ 1992 ਦੇ ਵਿਸ਼ਵ ਕੱਪ ਵਿਚ ਨਿਊਜੀਲੈਂਡ ਦੀ ਟੀਮ ਚੈਂਪੀਅਨ ਬਨਣ ਵਾਲੀ ਪਾਕਿਸਤਾਨ ਟੀਮ ਤੋਂ ਇਸ ਲਈ ਹਾਰ ਗਈ ਸੀ ਤਾਂ ਕੀ ਉਹ ਸੈਮੀਫਾਇਨਲ ਆਪਣੀ ਜ਼ਮੀਨ 'ਤੇ ਖੇਡ ਸਕਣ। ਦੱਸ ਦਈਏ ਕਿ ਪਾਕਿਸਤਾਨ ਦੇ ਸਾਬਕਾ ਖਿਡਾਰੀ ਬਾਸਿਤ ਅਲੀ ਦਾ ਕਰੀਅਰ ਬੇਹੱਦ ਹੀ ਛੋਟਾ ਰਿਹਾ ਹੈ। ਮੈਚ ਫਿਕਸਿੰਗ ਵਿਚ ਨਾਮ ਆਉਣ ਤੋਂ ਬਾਅਦ ਬਾਸਿਤ ਨੂੰ ਮਜ਼ਬੂਰੀ ਵਿਚ 26 ਸਾਲ ਦੀ ਉਮਰ 'ਚ ਕ੍ਰਿਕਟ ਤੋਂ ਸੰਨਿਆਸ ਲੈਣਾ ਪਿਆ ਸੀ।