ਵਿਸ਼ਵ ਕੱਪ 2019: ਵੰਡਰਫ਼ੁਲ ਵਾਰਨਰ ਨੇ ਬਣਾਈਆਂ 500 ਦੌੜਾਂ

ਏਜੰਸੀ

ਖ਼ਬਰਾਂ, ਖੇਡਾਂ

ਸਚਿਨ ਦੇ ਵਰਲਡ ਕੱਪ ਰਿਕਾਰਡ 'ਤੇ ਖ਼ਤਰਾ

David warner can break sachin tendulkar highest runs record in on one world cup

ਨਵੀਂ ਦਿੱਲੀ: ਆਸਟ੍ਰੇਲੀਆ ਦੇ ਬੱਲੇਬਾਜ਼ ਡੈਵਿਡ ਵਾਰਨਰ ਆਈਸੀਸੀ ਵਿਸ਼ਵ ਕੱਪ 2019 ਵਿਚ 500 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਹ ਇਸ ਵਿਸ਼ਵ ਕੱਪ ਵਿਚ ਸੱਭ ਤੋਂ ਵਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਵਾਰਨਰ ਨੇ 25 ਜੂਨ ਨੂੰ ਇੰਗਲੈਂਡ ਨਾਲ ਲਾਰਡਸ ਸਟੇਡੀਅਮ ਵਿਚ 53 ਦੋੜਾਂ ਦੀ ਪਾਰੀ ਦੌਰਾਨ ਇਹ ਖ਼ਿਤਾਬ ਹਾਸਲ ਕੀਤਾ। ਵਾਰਨਰ ਨੇ ਇਸ ਵਿਸ਼ਵ ਕੱਪ ਵਿਚ ਦੋ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾਏ ਹਨ।

ਵਾਰਨਰ ਨੇ ਸੱਤ ਮੈਂਚਾਂ ਦੀਆਂ ਸੱਤ ਪਾਰੀਆਂ ਵਿਚ ਇਕ ਵਾਰ 500 ਦੌੜਾਂ ਬਣਾਈਆਂ ਹਨ। ਉਹਨਾਂ ਦਾ ਸੱਭ ਤੋਂ ਸਿਖ਼ਰਲਾ ਸਕੋਰ 166 ਦੌੜਾਂ ਦਾ ਰਿਹਾ ਹੈ ਅਤੇ ਔਸਤ 83.33 ਦਾ ਹੈ। ਵਾਰਨਰ ਨੇ ਹੁਣ ਤਰ ਕੁੱਲ 46 ਚੌਕੇ ਅਤੇ ਛੇ ਛੱਕੇ ਲਗਾਏ ਹਨ। 21 ਜੂਨ ਨੂੰ ਆਸਟ੍ਰੇਲੀਆ ਨੇ ਟ੍ਰੇਂਟ ਬ੍ਰਿਜ ਮੈਦਾਨ 'ਤੇ ਖੇਡਣ ਗਏ ਮੈਚ ਵਿਚ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾ ਦਿੱਤਾ।

ਆਸਟ੍ਰੇਲੀਆ ਨੇ ਪਹਿਲੀ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 381 ਦੌੜਾਂ ਬਣਾਈਆਂ ਸਨ। ਜਵਾਬ ਵਿਚ ਬੰਗਲਾਦੇਸ਼ ਕਾਫ਼ੀ ਕੋਸ਼ਿਸ਼ ਤੋਂ ਬਾਅਦ 50 ਓਵਰਾਂ ਵਿਚ 8 ਵਿਕਟਾਂ ਗੁਆ ਕੇ 333 ਦੌੜਾਂ ਹੀ ਬਣਾ ਸਕਿਆ। ਧਮਾਕੇਦਾਰ ਬੱਲੇਬਾਜ਼ੀ ਕਰ ਕੇ 166 ਦੌੜਾਂ ਬਣਾਉਣ ਵਾਲੇ ਡੈਵਿਡ ਵਾਰਨਰ ਬਣੇ ਮੈਨ ਆਫ਼ ਦ ਮੈਚ। ਵਾਰਨਰ ਦਾ ਇਹ ਪ੍ਰਦਰਸ਼ਨ ਜਾਰੀ ਰਿਹਾ ਤਾਂ ਉਹ ਇਕ ਵਰਲਡ ਕੱਪ ਵਿਚ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੈਂਦੁਲਕਰ ਦਾ 16 ਸਾਲ ਪੁਰਾਣਾ ਵਰਲਡ ਰਿਕਾਰਡ ਤੋੜ ਸਕਦੇ ਹਨ।

2003 ਵਰਲਡ ਕੱਪ ਵਿਚ ਤੈਂਦੁਲਕਰ ਨੇ 673 ਦੌੜਾਂ ਬਣਾਈਆਂ ਸਨ। ਸਚਿਨ ਦਾ ਇਹ ਰਿਕਾਰਡ ਤੋੜਨ ਲਈ ਵਾਰਨਰ 173 ਦੌੜਾਂ ਦੂਰ ਹੈ। ਆਸਟ੍ਰੇਲੀਆ ਟੀਮ ਜੇ ਸੈਮੀਫ਼ਾਈਨਲ ਖੇਡਦੀ ਹੈ ਤਾਂ ਵਾਰਨਰ ਨੂੰ ਤਿੰਨ ਮੈਚ ਹੋਰ ਮਿਲਣਗੇ। ਫ਼ਾਈਨਲ ਵਿਚ ਆਸਟ੍ਰੇਲੀਆ ਨੂੰ ਚਾਰ ਮੈਚ ਦਾ ਮੌਕਾ ਮਿਲ ਸਕਦਾ ਹੈ।