ਇੰਦੌਰ ਵਿਚ ਆਕਾਸ਼ ਵਿਜੇਵਰਗੀਆ ਦੇ ਸਮਰਥਨ ਵਿਚ ਲੱਗੇ ਪੋਸਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਗਰ ਨਿਗਮ ਨੇ ਹਟਾਏ ਪੋਸਟਰ

Posters in indore support of bjp mla akash vijayvargiya who attacked a officer?

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਵਿਧਾਇਕ ਆਕਾਸ਼ ਵਿਜੇਵਰਗੀਆ ਦੇ ਸਮਰਥਕਾਂ ਅਤੇ ਨਗਰ ਨਿਗਮ ਵਿਚ ਟਕਰਾਅ ਤੇਜ਼ ਹੋ ਚੁੱਕਿਆ ਹੈ। ਹਾਲ ਹੀ ਵਿਚ ਵਿਜੇਵਰਗੀਆ ਨੇ ਨਗਰ ਨਿਗਮ ਅਧਿਕਾਰੀ ਦੀ ਕ੍ਰਿਕਟ ਬੈਟ ਨਾਲ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਵਿਧਾਇਕ ਦੀ ਗ੍ਰਿਫ਼ਤਾਰੀ ਕੀਤੀ ਗਈ। ਪਰ ਸਮਰਥਕਾਂ ਨੇ ਇੰਦੌਰ ਵਿਚ ਗਲੀਆਂ-ਚੌਰਾਹਿਆਂ 'ਤੇ ਜੇਲ੍ਹ ਵਿਚ ਬੰਦ ਵਿਧਾਇਕ ਦੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ।

ਇਸ ਤੋਂ ਬਾਅਦ ਨਗਰ ਨਿਗਮ ਨੇ ਪੋਸਟ ਹਟਾਉਣੇ ਸ਼ੁਰੂ ਕਰ ਦਿੱਤੇ। ਦਸਿਆ ਜਾ ਰਿਹਾ ਹੈ ਕਿ ਆਕਾਸ਼ ਵਿਜੇਵਰਗੀਆ  ਦੇ ਸਮਰਥਕਾਂ ਨੇ ਇਹ ਪੋਸਟਰ ਲਗਾਏ ਹਨ। ਪੋਸਟਰ ਵਿਚ ਵਿਧਾਇਕ ਵਿਜੇਵਰਗੀਆ ਦੀ ਫੋਟੋ ਲਗਾਈ ਗਈ ਹੈ। ਜਿਸ ਦੇ ਹੇਠਾਂ ਲਿਖਿਆ ਹੈ ਕਿ ਸੈਲਿਊਟ ਆਕਾਸ਼ ਜੀ ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੇਵਰਗੀਆ ਦੇ ਪੁੱਤਰ ਉਦੋਂ ਚਰਚਾ ਆਏ ਸਨ ਜਦੋਂ ਉਹਨਾਂ ਨੇ ਇੰਦੌਰ ਵਿਚ ਨਗਰ ਨਿਗਮ ਦੇ ਅਧਿਕਾਰੀ ਨੂੰ ਕ੍ਰਿਕੇਟ ਬੈਟ ਨਾਲ ਕੁੱਟਿਆ ਸੀ।

ਜਿਸ ਤੋਂ ਬਾਅਦ ਉਹਨਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ। ਘਟਨਾ ਦੀ ਵੀਡੀਉ ਜਨਤਕ ਹੋਣ ਤੋਂ ਕੁਝ ਦੇਰ ਬਾਅਦ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਇੰਦੌਰ ਕੋਰਟ ਨੇ ਵਿਧਾਇਕ ਆਕਾਸ਼ ਵਿਜੇਵਰਗੀਆ ਦੀ ਜ਼ਮਾਨਤ ਪਟੀਸ਼ਨ ਵੀ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹਨਾਂ ਨੇ 11 ਜੁਲਾਈ ਤਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

ਅਸਲ ਵਿਚ ਨਗਰ ਨਿਗਮ ਦੀ ਟੀਮ ਇੰਦੌਰ ਵਿਚ ਘਰਾਂ ਦੀ ਹਾਲਤ ਖਸਤਾ ਹੋਣ 'ਤੇ ਤੋੜਨ ਲਈ ਪਹੁੰਚੀ ਸੀ। ਇਸ ਦੇ ਲਈ ਜੇਸੀਬੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਰ ਉਸ ਸਮੇਂ ਵਿਧਾਇਕ ਆਕਾਸ਼ ਵਿਜੇਵਰਗੀਆ ਨੇ ਅਪਣੇ ਸਮਰਥਕਾਂ ਨਾਲ ਮਿਲ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਹਿਸ ਤੋਂ ਬਾਅਦ ਆਕਾਸ਼ ਨੇ ਅਧਿਕਾਰੀ 'ਤੇ ਬੈਟ ਨਾਲ ਹਮਲਾ ਬੋਲ ਦਿੱਤਾ। ਵੀਡੀਉ ਵਿਚ ਆਕਾਸ਼ ਅਧਿਕਾਰੀ 'ਤੇ ਹਮਲੇ ਕਰਦੇ ਦਿਖਾਈ ਦੇ ਰਹੇ ਹਨ।

ਜਾਣਕਾਰੀ ਮੁਤਾਬਕ ਉੱਥੇ ਮੌਜੂਦ ਨਗਰ ਨਿਗਮ ਦੇ ਅਧਿਕਾਰੀ ਨੇ ਵਿਧਾਇਕ ਨੂੰ ਉਹਨਾਂ ਦੇ ਕੰਮ ਵਿਚ ਦਖ਼ਲ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਅਧਿਕਾਰੀ ਨੂੰ ਕਈ ਸੱਟਾਂ ਲੱਗੀਆਂ।