ਲੁਧਿਆਣਾ ’ਚ ਵੀ ਲੱਗੇ ਸਿੱਧੂ ਵਿਰੁਧ ਪੋਸਟਰ, ਪੁੱਛਿਆ- ਕਦੋਂ ਛੱਡੋਗੇ ਰਾਜਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ’ਚ ਸਿੱਧੂ ਵਿਰੁਧ ਲਗਾਏ ਗਏ ਪੋਸਟਰ

Poster Against Navjot Sidhu in Ludhiana

ਲੁਧਿਆਣਾ: ਮੋਹਾਲੀ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁਧ ਲੁਧਿਆਣਾ ’ਚ ਵੀ ਪੋਸਟਰ ਲਗਾਏ ਗਏ ਹਨ। ਪੱਖੋਵਾਲ ਰੋਡ ’ਤੇ ਲਗਾਏ ਗਏ ਇਨ੍ਹਾਂ ਪੋਸਟਰਾਂ ’ਚ ਸਿੱਧੂ ਦੇ ਰਾਜਨੀਤੀ ਛੱਡਣ ’ਤੇ ਸਵਾਲ ਚੁੱਕੇ ਗਏ ਹਨ। ਪੋਸਟਰਾਂ ਵਿਚ ਸਿੱਧੂ ਨੂੰ ਪੁੱਛਿਆ ਗਿਆ ਹੈ ਕਿ ਹੁਣ ਉਹ ਸਿਆਸਤ ਕਦੋਂ ਛੱਡਣਗੇ?

ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਸੀ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਅਮੇਠੀ ਤੋਂ ਹਾਰੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਥੇ ਹੀ ਰਾਹੁਲ ਗਾਂਧੀ ਅਮੇਠੀ ਤੋਂ ਬੀਜੇਪੀ ਨੇਤਾ ਸਮਰਿਤੀ ਈਰਾਨੀ ਤੋਂ 55,120 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਸਨ। ਲੁਧਿਆਣਾ ਦੇ ਪੱਖੋਵਾਲ ਰੋਡ ’ਤੇ ਇਹ ਪੋਸਟਰ ਕਿਸ ਵਿਅਕਤੀ ਵਲੋਂ ਲਗਾਏ ਗਏ ਹਨ, ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।