ਹਸਪਤਾਲ 'ਚ 4 ਨਰਸਾਂ ਨੇ ਬਣਾਈ ਟਿਕ-ਟੋਕ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਇਰਲ ਹੋਣ ਤੋਂ ਬਾਅਦ ਮਿਲੀ ਇਹ ਸਜ਼ਾ

Tik Tok video shot inside Odisha hospital; show cause notice to nurses

ਮਲਕਾਨਗਿਰੀ : ਓੜੀਸਾ 'ਚ 4 ਨਰਸਾਂ ਨੂੰ ਟਿਕ-ਟੋਕ ਐਪਲੀਕੇਸ਼ਨ 'ਤੇ ਵੀਡੀਓ ਪੋਸਟ ਕਰਨੀ ਮਹਿੰਗੀ ਪੈ ਗਈ। ਨਰਸਾਂ ਨੂੰ ਹਸਪਤਾਲ ਪ੍ਰਸ਼ਾਸਨ ਨੇ ਛੁੱਟੀ 'ਤੇ ਭੇਜ ਦਿੱਤਾ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। 

ਇਸ ਵੀਡੀਓ ਨੂੰ ਉੜੀਸਾ ਦੇ ਮਲਕਾਨਗਿਰੀ 'ਚ ਜ਼ਿਲ੍ਹਾ ਹਸਪਤਾਲ ਦੇ ਵਿਸ਼ੇਸ਼ ਨਵਜੰਮੇ ਬੱਚੇ ਦੇਖਭਾਲ ਵਿਭਾਗ 'ਚ ਰਿਕਾਰਡ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ, "ਮਲਕਾਨਗਿਰੀ 'ਚ ਜ਼ਿਲ੍ਹਾ ਮੈਜਿਸਟ੍ਰੇਟ ਮਨੀਸ਼ ਅਗਰਵਾਲ ਨੇ ਮੁੱਖ ਜ਼ਿਲ੍ਹਾ ਸਿਹਤ ਦਫ਼ਤਰ ਅਧਿਕਾਰੀ ਅਜੀਤ ਕੁਮਾਰ ਮੋਹਾਂਤੀ ਦੀ ਸਲਾਹ 'ਤੇ ਚਾਰਾਂ ਨਰਸਾਂ ਨੂੰ ਛੁੱਟੀ 'ਤੇ ਭੇਜਣ ਦੇ ਆਦੇਸ਼ ਦਿੱਤੇ।"

ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਵੀਡੀਓ ਪੋਸਟ ਕਰਨ ਵਾਲੀਆਂ ਨਰਸ਼ਾਂ ਦੇ ਨਾਂ ਰੂਬੀ ਰੇ, ਤਾਪਸੀ ਵਿਸ਼ਵਾਸ, ਸਪਨਾ ਬਾਲਾ ਅਤੇ ਨੰਦਨੀ ਰੇ ਹਨ। ਇਨ੍ਹਾਂ 'ਤੇ ਜ਼ਿਲ੍ਹਾ ਹਸਪਤਾਲ ਦੇ ਅੰਦਰ ਲਾਪਰਵਾਹੀ ਅਤੇ ਟਿਕ-ਟੋਕ ਲਈ ਵੀਡੀਓ ਰਿਕਾਰਡ ਕਰਨ ਦਾ ਦੋਸ਼ ਹੈ।

ਸੀਡੀਐਮਓ ਨੇ ਬੁਧਵਾਰ ਨੂੰ ਨਰਸਾਂ ਨੂੰ ਉਦੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਦੋਂ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ 'ਚ ਨਰਸ਼ਾਂ ਹਸਪਤਾਲ ਦੀ ਡਰੈੱਸ 'ਚ ਗੀਤ ਗਾਉਂਦਿਆਂ ਅਤੇ ਡਾਂਸ ਕਰਦੇ ਵਿਖਾਈ ਦੇ ਰਹੀਆਂ ਹਨ।