ਕੀ ਕੋਰੋਨਾ ਦਾ ਬਦਲ ਰਿਹਾ ਰੂਪ ਬੇਕਾਰ ਕਰ ਸਕਦਾ ਹੈ ਵੈਕਸੀਨ?

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆ ਭਰ ਵਿਚ, ਕੋਰੋਨਾ ਵਾਇਰਸ ਟੀਕਾ ਬਣਾਉਣ ਵਿਚ ਸ਼ਾਮਲ ਵਿਗਿਆਨੀਆਂ ਦੀ ਸਭ ਤੋਂ........

coronavirus

ਦੁਨੀਆ ਭਰ ਵਿਚ, ਕੋਰੋਨਾ ਵਾਇਰਸ ਟੀਕਾ ਬਣਾਉਣ ਵਿਚ ਸ਼ਾਮਲ ਵਿਗਿਆਨੀਆਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕੋਰੋਨਾ ਵਾਇਰਸ ਆਪਣਾ ਰੂਪ ਬਦਲ ਰਿਹਾ ਹੈ। ਇਸੇ ਲਈ ਵਿਗਿਆਨੀ ਇਹ ਨਿਗਰਾਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਰਸ-ਕੋਵੀ -2 ਵਿੱਚ ਕਿਸ ਤਰ੍ਹਾਂ ਦੀ ਜੈਨੇਟਿਕ ਤਬਦੀਲੀ ਹੋ ਰਹੀ ਹੈ। ਹੁਣ ਇਸ ਬਾਰੇ ਇਕ ਚੰਗੀ ਖ਼ਬਰ ਆਈ ਹੈ। 

ਰਿਪੋਰਟ ਦੇ ਅਨੁਸਾਰ, ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਵਿੱਚ ਤਬਦੀਲੀ ਆਈ ਹੈ, ਪਰ ਹੁਣ ਤੱਕ ਮਿਲੀ ਜਾਣਕਾਰੀ ਦੇ ਅਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਤਬਦੀਲੀ ਇੰਨੀ ਜ਼ਿਆਦਾ ਨਹੀਂ ਹੈ ਕਿ ਟੀਕਾ ਬੇਕਾਰ ਹੋ ਜਾਵੇ।

ਸਵਿਟਜ਼ਰਲੈਂਡ ਦੀ ਬੇਸਲ ਯੂਨੀਵਰਸਿਟੀ ਦੀ ਇਕ ਮਹਾਂਮਾਰੀ ਵਿਗਿਆਨ ਮਾਹਰ ਏਮਾ ਹੋਡਰਕ੍ਰਾਫਟ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਜੋ ਵੀ ਮਿਊਟੇਸ਼ਨ ਹੋ ਰਹੇ ਹਨ, ਜਿਸ ਵਿੱਚ ਘਬਰਾਉਣ  ਦੀ ਕੋਈ ਗੱਲ ਨਹੀਂ ਹੈ। 

ਅੱਜ ਤੱਕ, ਬਹੁਤ ਘੱਟ ਪਰਿਵਰਤਨ ਲੱਭੇ ਗਏ ਹਨ, ਜੋਨਜ਼ ਹੌਪਕਿਨਜ਼ ਐਪਲਾਈਡ ਫਿਜ਼ਿਕਸ ਲੈਬ ਦੇ ਸੀਨੀਅਰ ਸਾਇੰਟਿਸਟ ਪੀਟਰ ਥਾਈਲਨ ਨੇ ਕਿਹਾ ਜੋ ਅਸੀਂ ਹੁਣ ਤੱਕ ਵੇਖਿਆ ਹੈ ਸ਼ਾਇਦ ਵਾਇਰਸ ਦੇ ਕੰਮ ਕਰਨ ਦੇ ਢੰਗ ਨੂੰ ਪ੍ਰਭਾਵਤ ਨਹੀਂ ਕਰਦਾ ਹੈ।

ਥੈਲਨ ਨੇ ਕਿਹਾ ਕਿ ਅੱਜ ਕੋਰੋਨਾ ਵਾਇਰਸ ਦੇ 47 ਹਜ਼ਾਰ ਜੀਨੋਮ ਅੰਤਰਰਾਸ਼ਟਰੀ ਡੇਟਾਬੇਸ ਵਿੱਚ ਸਟੋਰ ਕੀਤੇ ਗਏ ਹਨ। ਜੀਨੋਮਜ਼ ਦਾ ਅਧਿਐਨ ਦਰਸਾਉਂਦਾ ਹੈ ਕਿ ਕਿਵੇਂ ਵਇਰਸ ਬਦਲ ਰਿਹਾ ਹੈ। ਸਾਇੰਟਿਸਟ ਪੀਟਰ ਥਾਈਲਨ ਦਾ ਕਹਿਣਾ ਹੈ ਕਿ ਜਦੋਂ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਦਾ ਕੋਈ ਵਿਗਿਆਨੀ ਅੰਤਰਰਾਸ਼ਟਰੀ ਡਾਟਾਬੇਸ ਵਿੱਚ ਨਵੇਂ ਜੀਨੋਮ ਲਗਾਉਂਦਾ ਹੈ ਤਾਂ ਇਸ ਦਾ ਅਧਿਐਨ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕਮਾਲ ਦੀ ਗੱਲ ਇਹ ਹੈ ਕਿ ਅੱਜ ਜੋ ਵੀ ਵਾਇਰਸ ਫੈਲ ਰਹੇ ਹਨ, ਉਹ ਬਿਲਕੁਲ ਚੀਨ ਵਿਚ ਪਾਏ ਪਹਿਲੇ ਵਾਇਰਸ ਦੀ ਤਰ੍ਹਾਂ ਹਨ। ਪੀਟਰ ਥੀਲੇਨ ਦਾ ਕਹਿਣਾ ਹੈ ਕਿ ਉਸੇ ਕਿਸਮ ਦੀ ਵੈਕਸੀਨ ਜੋ ਜਨਵਰੀ ਵਿਚ ਕੋਰੋਨਾ ਲਈ ਤਿਆਰ ਕੀਤੀ ਗਈ ਸੀ ਅੱਜ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਐਮਾ ਹੋਡਕ੍ਰਾਫਟ ਕਹਿੰਦੀ ਹੈ ਕਿ ਅਸੀਂ ਇਸ ਵੇਲੇ ਇਕ ਟੀਕਾ ਲੈ ਸਕਦੇ ਹਾਂ ਪਰ ਵੱਡਾ ਸਵਾਲ ਇਹ ਹੈ ਕਿ, ਕੀ ਟੀਕਾ ਇੱਕ ਵਾਰ ਦੇਣਾ ਪਵੇਗਾ ਜਾਂ  ਫਿਰ ਕੁਝ ਸਾਲਾਂ ਬਾਅਦ ਟੀਕਾ ਅਪਡੇਟ ਕਰਨ ਦੀ ਜ਼ਰੂਰਤ ਹੋਵੇਗੀ? ਹੋਡਕ੍ਰਾਫਟ ਦੇ ਅਨੁਸਾਰ, ਇਸ ਪ੍ਰਸ਼ਨ ਦਾ ਜਵਾਬ ਅਜੇ ਵੀ ਅਨਿਸ਼ਚਿਤ ਹੈ, ਕਿਉਂਕਿ ਸਾਰਸ-ਕੋਵੀ -2 ਇਸ ਵੇਲੇ ਬਿਲਕੁਲ ਨਵਾਂ ਹੈ। ਇਹ ਸਮੇਂ ਦੇ ਬੀਤਣ ਨਾਲ ਪਤਾ ਲੱਗ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ