ਲੱਖਾਂ ਰੁਪਏ ਦਾ ਹੀਰਾ ਖਾ ਗਿਆ ਇਹ ਕੁੱਤਾ,ਆਪ੍ਰੇਸ਼ਨ ਹੋਇਆ ਤਾਂ ਨਿਕਲਿਆ ਇਹ ਸਭ ਕੁਝ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੀਰੇ ਦੇ ਗਹਿਣਿਆਂ ਦਾ ਨਾਮ ਸੁਣਦਿਆਂ ਹੀ ਕਿਸੇ ਵੀ' ਔਰਤ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ......

Dog

ਨਵੀਂ ਦਿੱਲੀ: ਹੀਰੇ ਦੇ ਗਹਿਣਿਆਂ ਦਾ ਨਾਮ ਸੁਣਦਿਆਂ ਹੀ ਕਿਸੇ ਵੀ' ਔਰਤ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ। ਚਮਕ ਆਵੇ ਵੀ ਕਿਉਂ ਨਾ ਹੀਰਾ ਇੰਨਾ ਮਹਿੰਗਾ ਜੋ ਹੁੰਦਾ ਹੈ, ਜਦੋਂ ਵੀ ਕਿਸੇ ਵੀ ਔਰਤ ਨੂੰ ਉਸਦੇ  ਗਹਿਣੇ  ਮਿਲਣ ਜਾਣ ਤਾਂ ਉਹ ਖੁਸ਼ਕਿਸਮਤ ਹੁੰਦੀ ਹੈ ।

ਪਰ ਹੀਰਾ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਇੱਕ ਮਿੰਟ ਲਈ ਸੋਚੋ ਕਿ ਤੁਸੀਂ ਹੀਰਾ ਖਰੀਦੋਗੇ ਅਤੇ ਤੁਹਾਡਾ ਪਿਆਰਾ ਛੋਟਾ ਕੁੱਤਾ ਇਸਨੂੰ ਖਾ ਜਾਵੇ। ਕੀ ਹੋਇਆ? ਸੁਣਨ ਤੋਂ ਬਾਅਦ ਤੁਸੀਂ ਹੋਸ਼ ਗੁਆ ਬੈਠੇ। ਲੱਖਾਂ ਰੁਪਏ ਦਾ ਹੀਰਾ  ਇਹ ਕੁੱਤਾ ਵੀ ਖਾ ਗਿਆ।

ਪੁਣੇ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ। ਪੁਣੇ ਦੇ ਹੀਰੇ ਵਪਾਰੀ ਦੇ ਕੁੱਤੇ ਨੇ ਖੇਡਦੇ ਸਮੇਂ ਦੋ ਹੀਰੇ ਖਾ ਲਏ । ਇਨ੍ਹਾਂ ਹੀਰਿਆਂ ਦੀ ਕੀਮਤ ਡੇਢ ਲੱਖ ਰੁਪਏ ਹੈ। ਕੁੱਤੇ ਦੇ ਹੀਰੇ ਨੂੰ ਨਿਗਲ ਜਾਣ 'ਤੇ ਲੋਕ ਘਬਰਾ ਗਏ। ਇਸ ਘਟਨਾ ਤੋਂ ਬਾਅਦ ਹੀਰਾ ਕਾਰੋਬਾਰੀ ਤੁਰੰਤ ਕੁੱਤੇ ਨੂੰ ਹਸਪਤਾਲ ਲੈ ਗਿਆ।

ਸਿਰਫ ਹੀਰੇ ਹੀ ਨਹੀਂ, ਇਹ ਸਾਰਾ ਕੁਝ ਪੇਟ ਵਿਚੋਂ ਆਇਆ ਬਾਹਰ
ਹਸਪਤਾਲ ਵਿਚ ਕੁੱਤੇ ਦਾ ਆਪ੍ਰੇਸ਼ਨ ਕੀਤਾ ਗਿਆ, ਤਾਂ ਕਿ ਹੀਰਾ ਕੱਢਿਆ ਜਾ ਸਕੇ ਕੁੱਤੇ ਦੇ ਆਪ੍ਰੇਸ਼ਨ ਕਰਨ 'ਤੇ ਡਾਕਟਰ ਹੈਰਾਨ ਰਹਿ ਗਏ, ਕਿਉਂਕਿ ਕੁੱਤੇ ਦੇ ਪੇਟ ਤੋਂ ਦੋਵੇਂ ਹੀਰੇ ਹੀ ਨਹੀਂ, ਸੂਈ, ਕੋਟ ਦੇ ਦੋ ਬਟਨ, ਰਬੜ ਦੀਆਂ ਤਾਰਾਂ ਅਤੇ ਕੁਝ ਧਾਗੇ ਵੀ ਮਿਲੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੁੱਤਾ ਬਿਲਕੁਲ ਠੀਕ ਹੈ ਅਤੇ ਹੀਰਾ ਵਪਾਰੀ ਉਸਨੂੰ ਘਰ ਵਾਪਸ ਲੈ ਗਿਆ ਹੈ। ਡਾਕਟਰ ਇਹ ਵੀ ਕਹਿੰਦੇ ਹਨ ਕਿ ਕੁੱਤਾ ਸ਼ਾਇਦ ਚਮਕਦੀਆਂ ਚੀਜ਼ਾਂ ਵੱਲ ਖਿੱਚਿਆ ਗਿਆ ਹੋਵੇਗਾ, ਇਸ ਲਈ ਉਸਨੇ ਸੂਈ, ਰਬੜ ਅਤੇ ਕੋਟ ਦਾ ਬਟਨ ਜ਼ਰੂਰ ਖਾਧਾ ਹੋਵੇਗਾ।  ਹਾਲਾਂਕਿ ਕੁੱਤੇ ਨੇ ਇਹ ਸਭ ਚਬਾਇਆ ਨਹੀਂ, ਪਰ ਉਸਨੇ ਇਹ ਸਭ ਨਿਗਲ ਲਿ।  ਆਪ੍ਰੇਸ਼ਨ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਕੱਢ ਦਿੱਤੀਆਂ ਗਈਆਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ