ਵਫ਼ਾਦਾਰੀ ਦੀ ਮਿਸਾਲ : 2300 ਫੁੱਟ ਦੀ ਉਚਾਈ ਤੋਂ ਮਾਲਕ ਨਾਲ ਬਿਨਾਂ ਡਰੇ ਛਾਲ ਮਾਰ ਗਿਆ ਕੁੱਤਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਸਵਿਟਜ਼ਰਲੈਂਡ ਦੇ ਲੌਟਰਬਰੂਨੈਨ ਵੈਲੀ ਸਥਿਤ  ਚੱਟਾਨ ਤੋਂ ਮਾਰੀ ਛਾਲ

file photo

ਬਰਨ : ਕੁੱਤੇ ਦੀ ਗਿਣਤੀ ਇਨਸਾਨ ਦੇ ਸਭ ਤੋਂ ਵਫ਼ਾਦਾਰ ਜਾਨਵਰਾਂ ਵਿਚ ਹੁੰਦੀ ਹੈ। ਕੁੱਤੇ ਵਲੋਂ ਅਪਣੇ ਮਾਲਕ ਦਾ ਸਾਥ ਦੇਣ ਦੀਆਂ ਅਜਿਹੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਜਿੱਥੇ ਉਸ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਅਪਣੇ ਮਾਲਕ ਦਾ ਸਾਥ ਹੀ ਨਹੀਂ ਦਿਤਾ ਸਗੋਂ ਉਸ ਨੂੰ ਖ਼ਤਰਿਆਂ ਵਿਚੋਂ ਬਾਹਰ ਵੀ ਕੱਢਿਆ ਹੈ। ਅਪਣੇ ਮਾਲਕ ਨੂੰ ਖ਼ਤਰੇ 'ਚ ਪਿਆ ਵੇਖ ਇਹ ਵਫ਼ਾਦਾਰ ਜਾਨਵਰ ਖੁਦ ਦੇ ਖ਼ਤਰੇ ਨੂੰ ਵੀ ਅਣਗੋਲਿਆ ਕਰ ਦਿੰਦਾ ਹੈ।

ਇਸ ਦਾ ਤਾਜ਼ਾ ਮਿਸਾਲ ਇਕ ਵਾਇਰਲ ਵੀਡੀਓ 'ਚੋਂ ਵੇਖਣ ਮਿਲਦੀ ਹੈ ਜਿੱਥੇ ਇਕ ਕੁੱਤਾ ਅਪਣੇ ਮਾਲਕ ਨਾਲ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਵੀ ਬਿਨਾਂ ਡਰੇ ਸਹਿੰਮੇ ਛਾਲ ਮਾਰਦਾ ਵਿਖਾਈ ਦਿੰਦਾ ਹੈ। ਕੁੱਤੇ ਦੀ ਹਿੰਮਤ ਨੂੰ ਦਰਸਾਉਂਦਾ ਇਹ ਦ੍ਰਿਸ਼ ਸਵਿਟਜ਼ਰਲੈਂਡ ਵਿਚ ਸਾਹਮਣੇ ਆਇਆ ਹੈ। ਦਰਅਸਲ ਸਵਿਟਜ਼ਰਲੈਂਡ ਦੇ ਲੌਟਰਬਰੂਨੈਨ ਵੈਲੀ ਸਥਿਤ 2300 ਫੁੱਟ ਉੱਚੀ  ਚੱਟਾਨ ਖ਼ਤਰਿਆਂ ਨਾਲ ਖੇਡਣ ਦੇ ਸ਼ੌਕੀਨਾਂ ਦੀ ਪਸੰਸੀਦਾ ਥਾਂ ਵਜੋਂ ਜਾਣੀ ਜਾਂਦੀ ਹੈ।

ਇੱਥੋਂ ਦੀ ਹੀ ਇਕ ਅਦਭੂਤ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਸ 2300 ਫੁੱਟ ਦੀ ਉਚਾਈ ਤੋਂ ਇਕ ਕੁੱਤਾ ਅਪਣੇ ਮਾਲਕ ਨਾਲ ਬਿਨਾਂ ਕਿਸੇ ਡਰ ਭੈਅ ਦੇ ਛਾਲ ਮਾਰਦਾ ਵਿਖਾਈ ਦੇ ਰਿਹਾ ਹੈ। ਇਸ ਕੁੱਤੇ ਲਈ ਇਹ ਪਹਿਲਾ ਮੌਕਾ ਵੀ ਨਹੀਂ ਸੀ। 6 ਸਾਲ ਦਾ ਕੌਲੀ ਕਜ਼ੂਜਾ ਨਸਲ ਦਾ ਇਹ ਕੁੱਤਾ ਅਪਣੇ 38 ਸਾਲਾ ਮਾਲਕ ਬਰੁਨੋ ਵੇਲੇਂਟੇ ਨਾਲ ਪਹਿਲਾਂ ਵੀ 40 ਵਾਰ ਅਜਿਹੀਆਂ ਛਾਲਾਂ ਮਾਰ ਚੁੱਕਾ ਹੈ।

ਵਾਇਰਲ ਵੀਡੀਓ ਵਿਚਲੀ ਇਹ ਇਨ੍ਹਾਂ ਦੀ 41ਵੀਂ ਛਾਲ ਸੀ। ਦੋਹਾਂ ਨੇ ਪੈਰਾਸ਼ੂਟ ਦੀ ਮਦਦ ਨਾਲ ਸਫ਼ਲਤਾਪੂਰਵਕ ਲੈਂਡਿੰਗ ਕੀਤੀ ਹੈ। ਵੀਡੀਓ ਸ਼ੂਟ ਕਰ ਰਹੇ ਵੇਲੇਂਟੇ ਦੇ ਦੋਸਤ ਅਤੇ ਨਾਰਵੇ ਦੇ ਐਥਲੀਟ ਜੋਕ ਸੋਮਰ ਨੇ ਕੁੱਤੇ ਦੀ ਇਸ ਬਹਾਦਰੀ ਤੇ ਵਫ਼ਾਦਾਰੀ ਦੀ ਸਿਫ਼ਤ ਕਰਦਿਆਂ ਇਸ ਨੂੰ ਦੁਨੀਆਂ ਦਾ ਸਭ ਤੋਂ ਭਾਗਾਸ਼ਾਲੀ ਜਾਨਵਰ ਦਸਿਆ ਹੈ।

ਉਨ੍ਹਾਂ ਕਿਹਾ ਕਿ ਇਹ ਕੁੱਤਾ ਛਾਲ ਮਾਰਨ ਦੇ ਐਂਡਵੈਂਚਰ 'ਚ ਲਗਾਤਾਰ ਹਿੱਸਾ ਲੈਂਦਾ ਆ ਰਿਹਾ ਹੈ। ਉੱਚਾਈ ਤੋਂ ਡਰਨ ਦੀ ਥਾਂ ਇਹ ਇਸ ਦਾ ਮਜ਼ਾ ਲੈਂਦਾ ਹੈ। ਕੁੱਤੇ ਦੇ ਮਾਲਕ ਅਨੁਸਾਰ ਜਦੋਂ ਮੈਂ ਕਜ਼ੂਜ਼ਾ ਨਾਲ ਸਮਾਂ ਬਿਤਾਉਣਾ ਹੁੰਦਾ ਹੈ ਤਾਂ ਮੈਂ ਬੇਸ ਜਪਿੰਗ ਦਾ ਪ੍ਰੋਗਰਾਮ ਬਣਾ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਇਸ ਲਈ ਬੇਸ ਜੰਮ ਨਹੀਂ ਸੀ ਕਰ ਸਕਿਆ ਕਿ ਕੁੱਤੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ।

ਫਿਰ ਮੈਂ ਇਸ ਨੂੰ ਇਕ ਵਾਰ ਅਪਣੇ ਨਾਲ ਉਚਾਈ 'ਤੇ ਲੈ ਗਿਆ। ਮੈਂ ਵੇਖਿਆ ਕਿ ਉਹ ਉਚਾਈ ਨੂੰ ਵੇਖ ਕੇ ਬਿਲਕੁਲ ਵੀ ਨਹੀਂ ਸੀ ਡਰਿਆ। ਮੈਂ ਵੇਖਿਆ ਉਹ ਮੇਰੇ ਨਾਲ ਛਾਲ ਮਾਰਨ ਲਈ ਵੀ ਬਿਲਕੁਲ ਤਿਆਰ ਸੀ। ਇਸ ਤੋਂ ਬਾਅਦ ਅਸੀਂ ਪਹਿਲੀ ਵਾਰ ਇਕੱਠੇ ਛਾਲ ਮਾਰੀ ਸੀ ਜੋ ਸਿਲਸਿਲਾ ਲਗਾਤਾਰ ਜਾਰੀ ਹੈ।