ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਬਿਆਨ, 'ਤਨਖ਼ਾਹ ਵਿਚੋਂ ਪੌਣੇ ਤਿੰਨ ਲੱਖ ਤਾਂ ਟੈਕਸ ਵਿਚ ਜਾਂਦਾ ਹੈ'

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ (President Ram Nath Kovind) ਚਾਰ ਦਿਨ ਦੇ ਕਾਨਪੁਰ ਦੌਰੇ ’ਤੇ ਹਨ।

President Ram Nath Kovind

ਨਵੀਂ ਦਿੱਲੀ: ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ (President Ram Nath Kovind) ਚਾਰ ਦਿਨ ਦੇ ਕਾਨਪੁਰ ਦੌਰੇ ’ਤੇ ਹਨ। ਇਸ ਦੌਰਾਨ ਉਹਨਾਂ ਨੇ ਅਪਣੇ ਜੱਦੀ ਪਿੰਡ ਵਿਚ ਲੋਕਾਂ ਨੂੰ ਸੰਬੋਧਨ ਕੀਤਾ। ਸੰਬੋਧਨ ਦੌਰਾਨ ਰਾਮਨਾਥ ਕੋਵਿੰਦ (President Ram Nath Kovind Salary) ਨੇ ਕਿਹਾ ਕਿ ਉਹਨਾਂ ਨੂੰ 5 ਲੱਖ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜਿਸ ਵਿਚੋਂ ਪੌਣੇ 3 ਲੱਖ ਟੈਕਸ ਵਿਚ ਚਲੇ ਜਾਂਦੇ ਹਨ। ਉਹਨਾਂ ਕਿਹਾ ਕਿ ਸਾਡੇ ਨਾਲੋਂ ਜ਼ਿਆਦਾ ਬੱਚਤ ਤਾਂ ਇਕ ਅਧਿਆਪਕ ਦੀ ਹੁੰਦੀ ਹੈ।

ਹੋਰ ਪੜ੍ਹੋ: ਨੌਜਵਾਨ ਨੇ ਲਾਈਵ ਹੋ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਲੋਕੇਸ਼ਨ 

ਰਾਮਨਾਥ ਕੋਵਿੰਦ (Ram Nath Kovind) ਨੇ ਕਿਹਾ, “ ਕਹਿਣ ਨੂੰ ਤਾਂ ਸਾਰੇ ਜਾਣਦੇ ਹਨ, ਕਹਿਣ ਵਿਚ ਕੋਈ ਬੁਰਾਈ ਨਹੀਂ। ਰਾਸ਼ਟਰਪਤੀ ਦੇਸ਼ ਦਾ ਸਭ ਤੋਂ ਜ਼ਿਆਦਾ ਤਨਖ਼ਾਹ ਲੈਣ ਵਾਲਾ ਕਰਮਚਾਰੀ ਹੈ ਅਤੇ ਉਹ ਟੈਕਸ (Tax) ਵੀ ਦਿੰਦਾ ਹੈ। ਮੈਂ ਟੈਕਸ ਵੀ ਦਿੰਦਾ ਹਾਂ ਪੌਣੇ ਤਿੰਨ ਲੱਖ ਰੁਪਏ ਮਹੀਨਾ। ਪਰ ਕੋਈ ਕਹੇਗਾ ਕਿ ਤੁਹਾਨੂੰ ਤਾਂ ਪੰਜ ਲੱਖ ਰੁਪਏ ਮਿਲਦੇ ਹਨ, ਸਾਰੇ ਉਸ ਦੀ ਹੀ ਚਰਚਾ ਕਰਦੇ ਹਨ। ਉਸ ਵਿਚੋਂ ਹਰ ਮਹੀਨੇ ਪੌਣੇ ਤਿੰਨ ਲੱਖ ਨਿਕਲ ਜਾਣ ਤਾਂ ਬਚੇਗਾ ਕਿੰਨਾ? ਜੋ ਬਚਿਆ ਉਸ ਤੋਂ ਜ਼ਿਆਦਾ ਤਾਂ ਸਾਡੇ ਅਧਿਕਾਰੀ ਅਤੇ ਹੋਰਾਂ ਨੂੰ ਮਿਲਦਾ ਹੈ। ਜੋ ਟੀਚਰ ਬੈਠੇ ਹੋਏ ਹਨ, ਉਹਨਾਂ ਨੂੰ ਸਭ ਤੋਂ ਜ਼ਿਆਦਾ ਮਿਲਦਾ ਹੈ”।

ਇਹ ਵੀ ਪੜ੍ਹੋ -  ਪੁਲਿਸ ਅਫ਼ਸਰ ਦੇ ਪਰਿਵਾਰ 'ਤੇ ਅਤਿਵਾਦੀ ਹਮਲਾ, SPO ਤੇ ਪਤਨੀ ਤੋਂ ਬਾਅਦ ਧੀ ਨੇ ਵੀ ਤੋੜਿਆ ਦਮ

ਰਾਸ਼ਟਰਪਤੀ (President of India) ਨੇ ਅੱਗੇ ਕਿਹਾ, ‘ਇਸ ਗੱਲ ਦਾ ਜ਼ਿਕਰ ਸਿਰਫ ਇਸ ਲਈ ਕਰ ਰਿਹਾ ਹਾਂ ਕਿਉਂਕਿ ਜੋ ਟੈਕਸ ਦਿੰਦੇ ਨੇ ਆਖਿਰ ਇਹਨਾਂ ਨਾਲ ਹੀ ਵਿਕਾਸ ਹੋਣਾ ਹੁੰਦਾ ਹੈ’। ਦੱਸ ਦਈਏ ਕਿ ਬੀਤੇ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ (Ram Nath Kovind At Kanpur) ਅਪਣੇ ਜੱਦੀ ਪਿੰਡ ਪਹੁੰਚੇ ਸੀ ਅਤੇ ਉਹਨਾਂ ਨੇ ਅਪਣੇ ਪਿੰਡ ਦੀ ਮਿੱਟੀ ਨੂੰ ਮੱਥੇ ਨਾਲ ਲਾਇਆ। ਸਾਲ 2017 ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਮਨਾਥ ਕੋਵਿੰਦ ਅਪਣੇ ਪਿੰਡ ਗਏ ਹਨ।

ਹੋਰ ਪੜ੍ਹੋ: ਅੰਬ ਦੀਆਂ ਕੀਮਤਾਂ ਘਟਣ 'ਤੇ ਕਿਸਾਨਾਂ ਨੇ ਜ਼ਾਹਿਰ ਕੀਤਾ ਗੁੱਸਾ, ਕਈ ਕੁਇੰਟਲ ਅੰਬ ਸੜਕਾਂ 'ਤੇ ਸੁੱਟੇ