ਕੋਰੋਨਾ ਟੀਕਾਕਰਨ: ਭਾਰਤ ਨੇ ਅਮਰੀਕਾ ਨੂੰ ਛੱਡਿਆ ਪਿੱਛੇ, PM ਮੋਦੀ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾ?
ਭਾਰਤ ਵਿੱਚ ਹੁਣ ਤੱਕ ਕੁੱਲ 32.36 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਵਿਚ ਸਮੇਂ ਦੇ ਨਾਲ ਤੇਜ਼ੀ ਲਿਆਂਦੀ ਜਾ ਰਹੀ ਹੈ। ਟੀਕਾ ਖੁਰਾਕ ਦੇਣ ਵਿਚ ਭਾਰਤ ਵੀ ਅਮਰੀਕਾ ਨੂੰ ਪਿੱਛੇ ਛੱਡ ਗਿਆ ਹੈ। ਇਹ ਵੀ ਉਦੋਂ ਜਦੋਂ ਭਾਰਤ ਵਿਚ ਟੀਕਾਕਰਨ ਮੁਹਿੰਮ ਲਗਭਗ ਇਕ ਮਹੀਨੇ ਬਾਅਦ ਸ਼ੁਰੂ ਹੋਈ ਸੀ। ਇਹਨਾਂ ਹੀ ਨਹੀਂ, ਇਸ ਮਾਮਲੇ ਵਿਚ ਭਾਰਤ ਬ੍ਰਿਟੇਨ, ਇਟਲੀ, ਜਰਮਨੀ ਅਤੇ ਫਰਾਂਸ ਤੋਂ ਵੀ ਅੱਗੇ ਹੈ।
ਇਹ ਵੀ ਪੜ੍ਹੋ - Triple Murder: ਬਦਮਾਸ਼ਾਂ ਨੇ ਇਕੋਂ ਪਰਿਵਾਰ ਦੇ 4 ਜੀਆਂ ਨੂੰ ਮਾਰੀ ਗੋਲੀ, 3 ਦੀ ਮੌਤ, 1 ਗੰਭੀਰ
ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹੁਣ ਤੱਕ ਕੁੱਲ 32.36 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਵੈਕਸੀਨ ਦੀਆਂ ਕੁੱਲ 17,21,268 ਖੁਰਾਕਾਂ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ, ਹੁਣ ਤੱਕ ਟੀਕਿਆਂ ਦੀ ਕੁੱਲ ਸੰਖਿਆ 32,36,63,297 ਹੋ ਗਈ ਹੈ। ਟੀਕਾਕਰਣ ਦੇ ਮਾਮਲੇ ਵਿਚ ਚੀਨ ਪਹਿਲੇ ਸਥਾਨ 'ਤੇ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤ ਦੇ ਟੀਕਾਕਰਨ ਪ੍ਰੋਗਰਾਮ ਦੀ ਰਫਤਾਰ ਦੇ ਸੰਬੰਧ ਵਿਚ ਇੱਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ, ਉਹਨਾਂ ਨੇ ਲਿਖਿਆ, ‘ਭਾਰਤ ਦੀ ਟੀਕਾਕਰਨ ਮੁਹਿੰਮ ਜ਼ੋਰ ਫੜ ਰਹੀ ਹੈ, ਇਸ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈ। ਸਾਡੀ ਤਰਜੀਹ ਸਾਰਿਆਂ ਲਈ ਵੈਕਸੀਨ ਅਤੇ ਸਾਰਿਆਂ ਲਈ ਮੁਫਤ ਟੀਕੇ ਬਾਰੇ ਹੈ।
ਇਹ ਵੀ ਪੜ੍ਹੋ : ਅੰਬ ਦੀਆਂ ਕੀਮਤਾਂ ਘਟਣ 'ਤੇ ਕਿਸਾਨਾਂ ਨੇ ਜ਼ਾਹਿਰ ਕੀਤਾ ਗੁੱਸਾ, ਕਈ ਕੁਇੰਟਲ ਅੰਬ ਸੜਕਾਂ 'ਤੇ ਸੁੱਟੇ
ਜ਼ਿਕਰਯੋਗ ਹੈ ਕਿ 24 ਜੂਨ ਨੂੰ ਸਵੇਰੇ 8 ਵਜੇ ਤੱਕ ਦੇਸ਼ ਵਿਚ 32,36,63,297 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉੱਥੇ ਹੀ ਅਮਰੀਕਾ ਵਿਚ ਡਰਾਈਵ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁੱਲ 32,33,27,328 ਖੁਰਾਕ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਟੀਕਾਕਰਣ ਦੀ ਸ਼ੁਰੂਆਤ ਭਾਰਤ ਵਿੱਚ 16 ਜਨਵਰੀ, 2021 ਤੋਂ ਹੋਈ ਸੀ, ਜਦੋਂਕਿ ਅਮਰੀਕਾ ਵਿੱਚ, ਟੀਕਾ 14 ਦਸੰਬਰ, 2020 ਤੋਂ ਸ਼ੁਰੂ ਕੀਤਾ ਗਿਆ ਸੀ।