ਅਤਿਵਾਦੀਆਂ ਦੇ ਹਮਲੇ 'ਚ ਸੱਤ ਸੀ.ਆਰ.ਪੀ.ਐਫ਼. ਜਵਾਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅੱਜ ਅਤਿਵਾਦੀਆਂ ਵਲੋਂ ਕੀਤੇ ਗਰੇਨੇਡ ਹਮਲੇ 'ਚ ਸੀ.ਆਰ.ਪੀ.ਐਫ਼. ਦੇ ਸੱਤ ਜਵਾਨ ਜ਼ਖ਼ਮੀ ਹੋ ਗਏ.............

CRPF Soldier

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅੱਜ ਅਤਿਵਾਦੀਆਂ ਵਲੋਂ ਕੀਤੇ ਗਰੇਨੇਡ ਹਮਲੇ 'ਚ ਸੀ.ਆਰ.ਪੀ.ਐਫ਼. ਦੇ ਸੱਤ ਜਵਾਨ ਜ਼ਖ਼ਮੀ ਹੋ ਗਏ। ਸ੍ਰੀਨਗਰ-ਜੰਮੂ ਸ਼ਾਹਰਾਹ 'ਤੇ ਜੋਬਾਰਾ ਵਿਖੇ ਤੈਨਾਤ ਸੀ.ਆਰ.ਪੀ.ਐਫ਼. ਜਵਾਨਾਂ 'ਤੇ ਅਤਿਵਾਦੀਆਂ ਨੇ ਗਰੇਨੇਡ ਸੁੱਟੇ। ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਅਤਿਵਾਦੀਆਂ ਦੀ ਭਾਲ ਜਾਰੀ ਹੈ। ਦੂਜੇ ਪਾਸੇ ਰਾਜ ਦੇ ਪੁਲਵਾਮਾ ਜ਼ਿਲ੍ਹੇ 'ਚ ਅਤਿਵਾਦੀਆਂ ਨੇ ਇਕ ਵਿਸ਼ੇਸ਼ ਪੁਲਿਸ ਅਫ਼ਸਰ ਨੂੰ ਅਗਵਾ ਕਰ ਲਿਆ। ਸੂਬਾ ਪੁਲਿਸ ਮੁਖੀ ਐਸ.ਪੀ. ਵੈਦ ਨੇ ਕਿਹਾ ਕਿ ਉਹ ਪੁਲਿਸ ਅਫ਼ਸਰ ਨੂੰ ਅਗਵਾ ਕਰਨ ਦੀਆਂ ਖ਼ਬਰਾਂ ਦੀ ਪੁਸ਼ਟੀ ਕਰ ਰਹੇ ਹਨ।

ਕੁੱਝ ਦਿਨ ਪਹਿਲਾਂ ਹੀ ਇਕ ਪੁਲਿਸ ਕਾਂਸਟੇਬਲ ਨੂੰ ਕੁਲਗਾਮ 'ਚ ਅਗਵਾ ਕਰ ਕਰ ਕਤਲ ਕਰ ਦਿਤਾ ਗਿਆ ਸੀ।  ਵਿਸ਼ੇਸ਼ ਪੁਲਿਸ ਅਫ਼ਸਰ (ਐਸ.ਪੀ.ਓ.) ਰਸੋਈਏ ਵਜੋਂ ਕੰਮ ਕਰ ਰਿਹਾ ਸੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਹ ਅਪਣੀ ਭੂਆ ਦੇ ਘਰ ਗਿਆ ਸੀ। ਐਸ.ਪੀ.ਓ. ਵਿਸ਼ੇਸ਼ ਪੁਲਿਸ ਅਫ਼ਸਰ ਹੁੰਦੇ ਹਨ ਜੋ ਪੁਲਿਸ ਦੀ ਰੋਜ਼ਾਨਾ ਕੰਮਾਂ 'ਚ ਅਤੇ ਅਤਿਵਾਦ ਵਿਰੋਧੀ ਕਾਰਵਾਈਆਂ 'ਚ ਮਦਦ ਕਰਦੇ ਹਨ।

ਇਹ ਪੁਲਿਸ 'ਚ ਨਿਯਮਤ ਮੁਲਾਜ਼ਮ ਨਹੀਂ ਹੁੰਦੇ। ਪਿੱਛੇ ਜਿਹੇ ਜੰਮੂ ਅਤੇ ਕਸ਼ਮੀਰ 'ਚ ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸੁਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਤਿਵਾਦੀ ਲੋਕਾਂ ਨੂੰ ਪੁਲਿਸ ਅਤੇ ਫ਼ੌਜ 'ਚ ਜਾਣ ਤੋਂ ਰੋਕਣ ਲਈ ਡਰਾਉਣ ਵਜੋਂ ਅਜਿਹਾ ਕਰ ਰਹੇ ਹਨ।  (ਏਜੰਸੀਆਂ)