ਫਿਲਹਾਲ ਨਹੀਂ ਹੋਵੇਗੀ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਰਿਹਾਈ
ਜੈਸਿਕਾ ਲਾਲ, ਨੈਨਾ ਸਾਹਨੀ ਦੀ ਹੱਤਿਆ ਦੇ ਦੋਸ਼ੀ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਜੇਲ੍ਹ ਤੋਂ ਰਿਹਾਈ ਅਜੇ ਨਹੀਂ ਹੋਵੇਗੀ। ਬੀਤੇ ਦਿਨ ਉਮਰ ਕੈਦ ਦੀ ਸਜ਼ਾ ਕੱਟ ਰਹੇ...
Manu Sharma
ਨਵੀਂ ਦਿੱਲੀ : ਜੈਸਿਕਾ ਲਾਲ, ਨੈਨਾ ਸਾਹਨੀ ਦੀ ਹੱਤਿਆ ਦੇ ਦੋਸ਼ੀ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਜੇਲ੍ਹ ਤੋਂ ਰਿਹਾਈ ਅਜੇ ਨਹੀਂ ਹੋਵੇਗੀ। ਬੀਤੇ ਦਿਨ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਿਹਾੜ ਜੇਲ੍ਹ ਦੇ 154 ਕੈਦੀਆਂ ਦੀ ਸਜ਼ਾ ਮੁਆਫ਼ ਕਰਨ 'ਤੇ ਸੈਂਟੇਸ ਰਿਵਿਊ ਬੋਰਡ (ਐਸਆਰਬੀ) ਦੀ ਮੀਟਿੰਗ ਹੋਈ। ਇਸ ਵਿਚ 25 ਕੈਦੀਆਂ ਦੀ ਸਜ਼ਾ ਮੁਆਫ਼ ਕਰਨ 'ਤੇ ਸਹਿਮਤੀ ਬਣੀ ਹੈ। ਇਨ੍ਹਾਂ ਵਿਚ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦਾ ਨਾਮ ਨਹੀਂ ਹੈ।