Oxford Vaccine ਦਾ ਭਾਰਤ 'ਚ 5 ਥਾਵਾਂ ‘ਤੇ ਹੋਵੇਗਾ Human Trial, ਇਸ ਸੰਸਥਾ ਨੂੰ ਮਿਲੀ ਜ਼ਿੰਮੇਵਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਅੰਕੜਿਆਂ ‘ਤੇ ਨਜ਼ਰ ਰੱਖ ਰਹੀ ਵੈੱਬਸਾਈਟ ਵਲਡੋਮੀਟਰ ਮੁਤਾਬਕ ਦੁਨੀਆਂ ਭਰ ਵਿਚ ਹੁਣ ਤੱਕ ਇਕ ਕਰੋੜ 66 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ

Vaccine

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਅੰਕੜਿਆਂ ‘ਤੇ ਨਜ਼ਰ ਰੱਖ ਰਹੀ ਵੈੱਬਸਾਈਟ ਵਲਡੋਮੀਟਰ ਮੁਤਾਬਕ ਦੁਨੀਆਂ ਭਰ ਵਿਚ ਹੁਣ ਤੱਕ ਇਕ ਕਰੋੜ 66 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਸਾਢੇ 6 ਲੱਖ ਤੋਂ ਪਾਰ ਪਹੁੰਚ ਗਈ ਹੈ। ਹੁਣ ਤੱਕ 6 ਲੱਖ 55 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਜਿਹੇ ਸਮੇਂ ਵਿਚ ਆਕਸਫੋਰਡ ਅਤੇ ਉਸ ਦੀ ਸਹਿਯੋਗੀ ਐਸਟਰਾਜ਼ੇਨੇਕਾ ਨੇ ਵੈਕਸੀਨ ਤਿਆਰ ਕਰਨ ਲਈ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਚੁਣਿਆ ਹੈ। ਭਾਰਤ ਵਿਚ ਆਕਸਫੋਰਡ- ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੇ ਮਨੁੱਖੀ ਪਰੀਖਣ ਦੇ ਤੀਜੇ ਅਤੇ ਆਖਰੀ ਪੜਾਅ ਲਈ ਤਿਆਰ ਹੈ।

ਇਸ ਦੇ ਲਈ ਭਾਰਤ ਵਿਚ 5 ਥਾਵਾਂ ਨੂੰ ਚੁਣਿਆ ਗਿਆ ਹੈ। ਇਸ ‘ਤੇ ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ (ਡੀਬੀਟੀ) ਰੇਣੂ ਸਵਰੂਪ ਦਾ ਕਹਿਣਾ ਹੈ ਕਿ ਇਹ ਇਕ ਜ਼ਰੂਰੀ ਕਦਮ ਹੈ ਕਿਉਂਕਿ ਭਾਰਤੀਆਂ ਨੂੰ ਵੈਕਸੀਨ ਦੇਣ ਤੋਂ ਪਹਿਲਾਂ ਦੇਸ਼ ਦੇ ਅੰਦਰ ਡੇਟਾ ਹੋਣਾ ਜ਼ਰੂਰੀ ਹੈ। ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਆਕਸਫੋਰਡ ਅਤੇ ਉਸ ਦੀ ਸਹਿਯੋਗੀ ਐਸਟਰਾਜ਼ੇਨੇਕਾ ਨੇ ਵੈਕਸੀਨ ਤਿਆਰ ਕਰਨ ਲਈ ਚੁਣਿਆ ਹੈ।

ਇਸ ਦੇ ਲਈ ਪਹਿਲੇ ਦੋ ਪੜਾਵਾਂ ਲਈ ਪਰੀਖਣ ਦੇ ਨਤੀਜੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪ੍ਰਕਾਸ਼ਿਤ ਕੀਤੇ ਗਏ ਸੀ। ਰੇਣੂ ਸਵਰੂਪ ਅਨੁਸਾਰ ਬਾਇਓਟੈਕਨਾਲੋਜੀ ਵਿਭਾਗ ਭਾਰਤ ਵਿਚ ਕਿਸੇ ਵੀ ਕੋਰੋਨਾ ਵੈਕਸੀਨ ਦੀ ਕੋਸ਼ਿਸ਼ ਦਾ ਹਿੱਸਾ ਹੈ।

20 ਜੁਲਾਈ ਨੂੰ ਵਿਗਿਆਨਕਾਂ ਨੇ ਐਲਾਨ ਕੀਤਾ ਸੀ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਸੁਰੱਖਿਅਤ ਹੈ ਅਤੇ ਦੁਨੀਆ ਭਰ ਵਿਚ 1.66 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹੋਈ ਇਸ ਘਾਤਕ ਬਿਮਾਰੀ ਖਿਲਾਫ ਮਨੁੱਖੀ ਪਰੀਖਣ ਦੇ ਪਹਿਲੇ ਪੜਾਅ ਤੋਂ ਬਾਅਦ ਸਰੀਰ ਅੰਦਰ ਇਕ ਮਜ਼ਬੂਤ ਇਮਿਊਨ ਪ੍ਰਕਿਰਿਆ ਪੈਦਾ ਕਰਦੀ ਹੈ।

ਦ ਲੇਸੈਂਟ ਮੈਡੀਕਲ ਜਰਨਲ ਵਿਚ ਕਿਹਾ ਗਿਆ ਸੀ ਕਿ ਵੈਕਸੀਨ ਦੇ ਪਹਿਲੇ ਪੜਾਅ ਦੇ ਕਲੀਨੀਕਲ ਟਰਾਇਲ ਦੇ ਅਧੀਨ ਅਪ੍ਰੈਲ ਅਤੇ ਮਈ ਵਿਚ ਯੂਕੇ ਦੇ ਪੰਜ ਹਸਪਤਾਲਾਂ ਵਿਚ 18 ਤੋਂ 55 ਸਾਲ ਦੀ ਉਮਰ ਦੇ 1,077 ਸਿਹਤਮੰਦ ਬਾਲਗਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਸੀ। ਨਤੀਜਿਆਂ ਵਿਚ ਦੱਸਿਆ ਗਿਆ ਕਿ ਵੈਕਸੀਨ ਨੇ 56 ਦਿਨਾਂ ਤੱਕ ਮਜ਼ਬੂਤ ਐਂਟੀਬਾਡੀ ਅਤੇ ਟੀ ਸੈੱਲ ਇਮਿਊਨਿਟੀ ਪ੍ਰਤੀਕਿਰਿਆ ਨੂੰ ਪ੍ਰੇਰਿਤ ਕੀਤਾ ਹੈ।