ਅਵਤਾਰ ਸਿੰਘ ਖੰਡਾ ਦਾ ਸਸਕਾਰ ਭਾਰਤ 'ਚ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ 4 ਅਗਸਤ ਨੂੰ ਹੋਵੇਗੀ ਸੁਣਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਾਈ ਕਮਿਸ਼ਨ ਨੇ ਪੁੱਛਿਆ - ਕੀ ਭਾਰਤੀ ਨਾਗਰਿਕ ਹੈ ਅਵਤਾਰ ਸਿੰਘ ਖੰਡਾ? 

representational Image

ਹਾਈ ਕੋਰਟ ਨੇ ਕਿਹਾ, ਭਾਰਤੀ ਹਾਈ ਕਮਿਸ਼ਨ ਨੂੰ ਜਵਾਬ ਦੇਵੇ ਪ੍ਰਵਾਰ 
ਚੰਡੀਗੜ੍ਹ :
ਗਰਮਖਿਆਲੀ ਅਵਤਾਰ ਸਿੰਘ ਖੰਡਾ ਦਾ ਅੰਤਿਮ ਸਸਕਾਰ ਭਾਰਤ ਵਿਚ ਕਰਨ ਦੀ ਮੰਗ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ 'ਤੇ ਇੰਗਲੈਂਡ ਵਿਚ ਭਾਰਤੀ ਹੈਕਮਿਸ਼ਨ ਨੇ ਪੁੱਛਿਆ ਹੈ ਕਿ ਕੀ ਮ੍ਰਿਤਕ ਭਾਰਤੀ ਨਾਗਰਿਕ ਸੀ ਜਾਂ ਨਹੀਂ? ਇਸ ਮਾਮਲੇ 'ਤੇ ਹੁਣ ਹਾਈਕੋਰਟ ਵਿਚ 4 ਅਗਸਤ ਨੂੰ ਸੁਣਵਾਈ ਹੋਵੇਗੀ। 

ਇਹ ਵੀ ਪੜ੍ਹੋ: MP ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਕੇ ਕੀਤੀ ਪੰਜਾਬ 'ਚ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ  

ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਖੰਡਾ ਦੀ 15 ਜੂਨ ਨੂੰ ਇੰਗਲੈਂਡ ਦੇ ਇਕ ਨਿਜੀ ਹਸਪਤਾਲ ਵਿਚ ਮੌਤ ਹੋ ਗਈ ਸੀ। ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਉਸ ਦੇ ਮ੍ਰਿਤਕ ਭਰਾ ਦਾ ਅੰਤਿਮ ਸੰਸਕਾਰ ਮੋਗਾ ਵਿਚ ਕੀਤਾ ਜਾਵੇ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਦੀ ਆਖਰੀ ਇੱਛਾ ਸੀ ਕਿ ਉਸ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣ। ਇਸ ਲਈ ਉਸ ਦੇ ਭਰਾ ਦੀ ਮ੍ਰਿਤਕ ਦੇਹ ਨੂੰ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਇਜਾਜ਼ਤ ਦਿਤੀ ਜਾਵੇ।

ਇਹ ਵੀ ਪੜ੍ਹੋ: ਬਗ਼ੈਰ ਲਾਇਸੈਂਸ ਚਲ ਰਹੇ 3 ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਵਿਰੁਧ ਮਾਮਲਾ ਦਰਜ  

ਇਸ 'ਤੇ ਹਾਈ ਕਮਿਸ਼ਨ ਨੇ ਖੰਡਾ ਦੀ ਨਾਗਰਿਕਤਾ 'ਤੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਪਹਿਲਾਂ ਇਹ ਦਸਿਆ ਜਾਵੇ ਕਿ ਕੀ ਖੰਡਾ ਭਾਰਤੀ ਨਾਗਰਿਕ ਸੀ ਜਾਂ ਨਹੀਂ। ਇਸ 'ਤੇ ਹਾਈਕੋਰਟ ਨੇ 4 ਅਗਸਤ ਤਕ ਇਹ ਜਾਣਕਾਰੀ ਦੇਣ ਦੇ ਹੁਕਮ ਦਿਤੇ ਹਨ।