CM Punjab ਗ੍ਰੈਜੂਏਟ ਤੇ ਓਧਵ ਠਾਕਰੇ 12ਵੀਂ ਪਾਸ, ਜਾਣੋ ਇਨ੍ਹਾਂ ਸੂਬਿਆਂ ਦੇ CM ਕਿੰਨੇ ਪੜ੍ਹੇ-ਲਿਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਰਾਜਾਂ ਦੇ ਮੁੱਖ ਮੰਤਰੀ ( Chief Minister) ਉੱਚ ਸਿੱਖਿਆ ਪ੍ਰਾਪਤ ਹਨ

FILE PHOTO

 

ਨਵੀਂ ਦਿੱਲੀ: ਹਰ ਰਾਜ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਰਾਜ ਦੀ ਕਮਾਨ ਸੰਭਾਲਣ ਵਾਲਾ ਨੇਤਾ ਪੜ੍ਹਿਆ ਲਿਖਿਆ ਹੋਵੇ। ਇਹ ਵੀ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਰਾਜਾਂ ਦੇ ਮੁੱਖ ਮੰਤਰੀ (  Chief Minister) ਉੱਚ ਸਿੱਖਿਆ ਪ੍ਰਾਪਤ ਹਨ।

 

ਪੜ੍ਹੇ ਲਿਖੇ ਨੇਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਯੋਗੀ ਆਦਿਤਿਆਨਾਥ ਤੱਕ ਦੇ ਨਾਂ ਸ਼ਾਮਲ ਹਨ। ਅੱਜ ਅਸੀਂ 8 ਰਾਜਾਂ ਦੇ ਮੁੱਖ ਮੰਤਰੀਆਂ ਬਾਰੇ ਗੱਲ ਕਰਾਂਗੇ ਅਤੇ ਜਾਣਾਂਗੇ ਕਿ ਇਹ ਸਿਆਸਤਦਾਨ ਕਿੰਨੇ ਪੜ੍ਹੇ -ਲਿਖੇ ਹਨ ਜੋ ਰਾਜ ਦੀ ਕਮਾਨ ਸੰਭਾਲ ਰਹੇ ਹਨ।

 

 

1.ਅਮਰਿੰਦਰ ਸਿੰਘ (Amarinder Singh) - ਪੰਜਾਬ ( PUNJAB) ਦੇ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder Singh) ਗ੍ਰੈਜੂਏਟ ( Graduate)  ਹਨ। ਉਸਨੇ ਆਪਣੀ ਸਕੂਲੀ ਪੜ੍ਹਾਈ ਦੂਨ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹਨਾਂ ਦੀ ਐਨਡੀਏ ਵਿੱਚ ਚੋਣ ਹੋਈ, ਜਿਸ ਤੋਂ ਬਾਅਦ ਉਹਨਾਂ ਨੇ ਆਈਐਮਏ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।

 

 

2 ਅਰਵਿੰਦ ਕੇਜਰੀਵਾਲ( Arvind Kejriwal)  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ( Arvind Kejriwal) ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹਨਾਂ ਨੇ ਆਈਆਈਟੀ ਖੜਗਪੁਰ ਤੋਂ ਆਪਣੀ ਬੀਟੈਕ ਕੀਤੀ।

ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਨਵੇਂ ਕੰਪਲੈਕਸ ਦਾ ਅੱਜ ਉਦਘਾਟਨ ਕਰਨਗੇ ਪੀਐਮ ਮੋਦੀ

 

3. ਨਿਤੀਸ਼ ਕੁਮਾਰ( Nitish Kumar) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ( Nitish Kumar) ਗ੍ਰੈਜੂਏਟ ( Graduate) ਹਨ। ਉਹਨਾਂ ਨੇ ਬਿਹਾਰ ਕਾਲਜ ਆਫ਼ ਇੰਜੀਨੀਅਰਿੰਗ ਤੋਂ ਬੀਐਸਸੀ ਕੀਤੀ ਹੈ।

 

 

4. ਓਧਵ ਠਾਕਰੇ ( Uddhav Thackeray) ਮਹਾਰਾਸ਼ਟਰ ਦੇ ਮੁੱਖ ਮੰਤਰੀ ਓਧਵ ਠਾਕਰੇ ( Uddhav Thackeray) 12 ਵੀਂ ਪਾਸ ਹਨ।

 

 

ਹੋਰ ਪੜ੍ਹੋ: ਨੋਇਡਾ 'ਚ ਪੇਪਰ ਮਿੱਲ ਵਿੱਚ ਲੱਗੀ ਭਿਆਨਕ ਅੱਗ

5.ਨਵੀਨ ਪਟਨਾਇਕ ( Naveen Patnaik)  ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ( Naveen Patnaik)  ਗ੍ਰੈਜੂਏਟ ( Graduate)  ਹਨ। ਉਹਨਾਂ  ਨੇ ਦਿੱਲੀ ਯੂਨੀਵਰਸਿਟੀ ਤੋਂ ਬੀ.ਏ. ਦੀ ਪੜਾਈ  ਕੀਤੀ।

 

6 ਅਸ਼ੋਕ ਗਹਿਲੋਤ ( Ashok Gehlot ) - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ( Ashok Gehlot ) ਪੋਸਟ ਗ੍ਰੈਜੂਏਟ (Post Graduate) ਹਨ। ਗਹਿਲੋਤ ਨੇ ਅਰਥ ਸ਼ਾਸਤਰ ਵਿੱਚ ਐਮਏ ਕੀਤੀ ਹੈ। ਇਸਦੇ ਨਾਲ, ਉਹਨਾਂ ਨੇ ਐਲਐਲਬੀ, ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ।

 

ਹੋਰ ਪੜ੍ਹੋ: ਰਾਜਨੀਤੀ ਅਤੇ ਫਿਲਮੀ ਦੁਨੀਆ 'ਚ ਮਸ਼ਹੂਰ ਇਨ੍ਹਾਂ ਹਸਤੀਆਂ ਦਾ ਸ਼ਾਹੀ ਪਰਿਵਾਰ ਨਾਲ ਰਿਸ਼ਤਾ

 

7.ਸ਼ਿਵਰਾਜ ਚੌਹਾਨ (Shivraj Singh Chouhan) - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ (Shivraj Singh Chouhan)   ਪੋਸਟ ਗ੍ਰੈਜੂਏਟ (Post Graduate) ਹਨ। ਸ਼ਿਵਰਾਜ ਚੌਹਾਨ (Shivraj Singh Chouhan) ਨੇ ਸਾਲ 1982-83 ਵਿੱਚ ਹਮੀਦੀਆ ਕਾਲਜ ਭੋਪਾਲ ਯੂਨੀਵਰਸਿਟੀ ਤੋਂ ਐਮਏ ਦੀ ਡਿਗਰੀ ਪ੍ਰਾਪਤ ਕੀਤੀ।

 

 

8.ਯੋਗੀ ਆਦਿਤਿਆਨਾਥ ( Yogi Adityanath) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ( Yogi Adityanath)ਗ੍ਰੈਜੂਏਟ  (Graduate) ਹਨ। ਉਹਨਾਂ ਨੇ ਐਚਐਨ ਬਹੁਗੁਣਾ ਗੜਵਾਲ ਯੂਨੀਵਰਸਿਟੀ ਤੋਂ ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ ਹੈ।

ਹੋਰ ਪੜ੍ਹੋ: ਕਾਬੁਲ ਤੋਂ ਜਾਨ ਬਚਾ ਕੇ ਭੱਜੀ ਮਾਂ ਨਾਲ 12 ਸਾਲ ਬਾਅਦ ਮਿਲੀ ਧੀ, ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਈਆਂ