ਫੰਡ ਨਾ ਹੋਣ ਕਾਰਨ ਬੰਦ ਹੋਣ ਕੰਢੇ ਪੁੱਜਾ 97 ਸਾਲ ਪੁਰਾਣਾ ਮਹਾਤਮਾ ਗਾਂਧੀ ਦਾ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਸਤੰਬਰ ਨੂੰ ਉਸ ਸਕੂਲ ਵਿਚ ਗਾਂਧੀ ਅਜਾਇਬਘਰ ਦਾ ਉਦਘਾਟਨ ਕਰਨਗੇ ਜਿੱਥੇ ਮਹਾਤਮਾ ਗਾਂਧੀ ਪੜਿਆ ਕਰਦੇ ਸਨ।

97-year-old Mahatma Gandhi's school is on the verge of closure due to non-funding

ਰਾਜਕੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਸਤੰਬਰ ਨੂੰ ਉਸ ਸਕੂਲ ਵਿਚ ਗਾਂਧੀ ਅਜਾਇਬਘਰ ਦਾ ਉਦਘਾਟਨ ਕਰਨਗੇ ਜਿੱਥੇ ਮਹਾਤਮਾ ਗਾਂਧੀ ਪੜਿਆ ਕਰਦੇ ਸਨ। ਹਾਲਾਂਕਿ, ਇਸੇ ਸਥਾਨ ਤੋਂ ਥੋੜ੍ਹੀ  ਜਿਹੀ ਦੂਰੀ ਤੇ ਜਿਸ ਸਕੂਲ ਦੀ ਨੀਂਵ ਮਹਾਤਮਾ ਗਾਂਧੀ ਨੇ 1921 ਵਿਚ ਰੱਖੀ ਸੀ, ਉਹ ਫੰਡ ਦੀ ਕਮੀ ਕਾਰਨ ਹੁਣ ਬੰਦ ਹੋਣ ਦੀ ਕਗਾਰ ਤੇ ਪੁੱਜ ਗਿਆ ਹੈ। ਰਾਸ਼ਟਰੀ ਸ਼ਾਲਾ ਨਾਮ ਦਾ ਇਹ ਸਕੂਲ ਅਜਾਇਬਘਰ ਤੋਂ ਕੇਵਲ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਦਸਿਆ ਗਿਆ ਹੈ ਕਿ 1970 ਅਤੇ 2000 ਦੇ ਵਿਚਕਾਰ ਕਰੀਬ 1000 ਬੱਚਿਆਂ ਦਾ ਦਾਖਲਾ ਇਸ ਸਕੂਲ ਵਿਚ ਦਰਜ਼ ਕੀਤਾ ਗਿਆ ਸੀ।

ਰਾਸ਼ਟਰੀ ਸ਼ਾਲਾ ਟਰੱਸਟ ਦੇ ਕੋਲ ਦਾਨ ਆਉਣੇ ਬੰਦ ਹੋ ਗਏ ਤਾਂ ਇਹ ਗਿਣਤੀ ਘਟਣ ਲੱਗ ਪਈ। ਸਾਲ 2017-18 ਵਿਚ ਇੱਥੇ ਕੇਵਲ 37 ਬੱਚੇ ਰਹਿ ਗਏ। ਹੁਣ ਸਕੂਲ ਬੰਦ ਹੋਣ ਦੇ ਐਲਾਨ ਕਾਰਨ ਇਹ ਬੱਚੇ ਕਿਧਰੇ ਹੋਣ ਦਾਖਲਾ ਲੈਣਗੇ। ਜਿਕਰਯੋਗ ਹੈ ਕਿ ਇਹ ਸਕੂਲ ਆਜ਼ਾਦੀ ਦੀ ਲੜਾਈ ਦੇ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ। ਸਕੂਲ ਦਾ ਸਵਿੰਧਾਨ ਗਾਂਧੀ ਜੀ ਨੇ ਹੀ ਲਿਖਿਆ ਸੀ। ਉਹ ਇੱਥੇ ਪ੍ਰਾਰਥਨਾ ਕਰਿਆ ਕਰਦੇ ਸਨ ਅਤੇ 1939 ਵਿਚ ਉਨਾਂ ਨੇ ਇੱਥੇ ਵਰਤ ਵੀ ਰੱਖਿਆ ਸੀ। ਦੱਖਣੀ ਅਫਰੀਕਾ ਤੋਂ ਮੁੜਨ ਤੋਂ ਬਾਅਦ ਗਾਂਧੀ ਜੀ ਨੂੰ ਲੱਗ ਕਿ ਬਰਤਾਨਵੀਂ ਸਿੱਖਿਆ ਗੁਲਾਮੀ ਦੀ ਜੜ ਹੈ ਅਤੇ ਇਸ ਸਿੱਖਿਆ ਵਿਵਸਥਾ ਨੂੰ ਬਦਲਣ ਦੀ ਜ਼ਰੂਰਤ ਹੈ।

ਰਾਸ਼ਟਰੀ ਸ਼ਾਲਾ ਇਸੇ ਵਿਚਾਰ ਦੇ ਨਤੀਜੇ ਵਜੋ ਖੋਲਿਆ ਗਿਆ ਤੇ ਇਥੇ ਸਥਾਨਕ ਭਾਸ਼ਾਵਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਹਾਲ ਹੀ ਵਿਚ ਆਰਐਸਟੀ ਨੇ ਇੱਕ ਬੁਕਲੇਟ ਜਾਰੀ ਕਰਕੇ ਲੋਕਾਂ ਨੂੰ ਇਸ ਇਤਿਹਾਸਕ ਸੰਸਥਾ ਨੂੰ ਬਚਾਉਣ ਦੇ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਬੁਕਲੇਟ ਵਿੱਚ ਲਿਖਿਆ ਗਿਆ ਕਿ ਸਾਨੂੰ ਪ੍ਰਾਇਮਰੀ ਸਕੂਲ ਅਤੇ ਸੰਗੀਤ ਸਕੂਲ ਦੇ ਲਈ ਸਰਕਾਰੀ ਨਿਯਮਾਂ ਅਨੁਸਾਰ ਗ੍ਰਾਂਟ ਨਹੀਂ ਹਾਸਿਲ ਹੋ ਰਹੀ।

ਸੰਸਥਾ ਨੂੰ 25 ਤੋਂ 30 ਲੱਖ ਰੁਪਏ ਹਰ ਸਾਲ ਚਾਹੀਦੇ ਹਨ ਜਿੱਥੇ ਗਾਂਧੀਵਾਦੀ ਵਿਚਾਰਾਂ ਤੇ ਗਤੀਵਿਧੀਆ ਚਲਦੀਆਂ ਰਹਿਣ। ਸਕੂਲ ਦੇ ਜਨਰਲ ਸਕੱਤਰ ਅਤੇ ਮੈਨੇਜਿੰਗ ਟਰਸੱਟੀ ਜੀਤੂ ਭੱਟ ਨੇ ਦੱਸਿਆ ਕਿ ਸਾਨੂੰ ਹਰ ਸਾਲ 8.30 ਲੱਖ ਰੁਪਏ ਸਕੂਲ ਚਲਾਉਣ ਦੇ ਲਈ ਚਾਹੀਦੇ ਹਨ ਪਰ ਸਾਡੇ ਕੋਲ ਫੰਡ ਨਹੀਂ ਹਨ। ਸਾਡੇ ਕੋਲ ਸਕੂਲ ਨੂੰ ਬੰਦ ਕਰਨ ਤੋਂ ਇਲਾਵਾ ਹੋਰ ਰਾਹ ਨਹੀਂ ਹੈ। ਸਕੂਲ ਦੇ ਟਰਸੱਟੀ ਮੈਂਬਰਾਂ ਨੇ ਇਸਦੇ  ਲਈ ਮੁਖਮੰਤਰੀ ਵਿਜੇ ਰੁਪਾਣੀ ਨੂੰ ਖਤ ਵੀ ਲਿਖਿਆ ਹੈ। ਭੱਟ ਨੇ ਦਸਿਆ ਕਿ ਉਨਾਂ ਸੀਐਮ ਨੰ ਮਿਲਣ ਲਈ ਸਮਾਂ ਲਿਆ ਸੀ ਪਰ ਪੀਐਮ ਦੇ ਦੌਰੇ ਕਾਰਣ ਉਨਾਂ ਦੀ ਮੁਲਾਕਾਤ ਹੁਣ ਅਗਾਂਹ ਵੱਧ ਗਈ ਹੈ।