ਜਲਦ ਹੀ ਭਾਰਤੀ ਫ਼ੌਜ ਦੇ ਹੱਥਾਂ 'ਚ ਹੋਵੇਗੀ ਨਵੀਂ ਅਸਾਲਟ ਰਾਈਫ਼ਲ, ਇਕ ਵਾਰ 'ਚ ਕੱਢਦੀ ਹੈ 30 ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਯੁੱਧ ਨਿਰਮਾਣ ਫੈਕਟਰੀਆਂ ਵਿਚ ਅਹਿਮ ਸਥਾਨ ਰੱਖਣ ਵਾਲੀ ਪੱਛਮ ਬੰਗਾਲ 'ਚ ਸਥਿਤ ਈਛਪੁਰ ਰਾਇਫ਼ਲ ਫ਼ੈਕਟਰੀ ਵਿਚ ਇਕ ਨਵੀਂ ਅਲਾਸਟ ਰਾਈਫ਼ਲ ਤਿਆਰ ਕੀਤੀ ਗਈ ਹੈ

Assault Rifle

ਭਾਰਤੀ ਯੁੱਧ ਨਿਰਮਾਣ ਫੈਕਟਰੀਆਂ ਵਿਚ ਅਹਿਮ ਸਥਾਨ ਰੱਖਣ ਵਾਲੀ ਪੱਛਮ ਬੰਗਾਲ 'ਚ ਸਥਿਤ ਈਛਪੁਰ ਰਾਇਫ਼ਲ ਫ਼ੈਕਟਰੀ ਵਿਚ ਇਕ ਨਵੀਂ ਅਸਾਲਟ ਰਾਈਫ਼ਲ ਤਿਆਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਰਾਈਫ਼ਲ ਅਪਣੇ ਆਪ ਵਿਚ ਅਨੋਖੀ ਹੈ ਕਿਉਂਕਿ ਇਹ ਇਕ 7.62/51 ਐਮਐਮ ਰਾਈਫ਼ਲ, ਈਛਪੁਰ ਰਾਈਫ਼ਲ ਫ਼ੈਕਟਰੀ ਵਿਚ ਈਂਸਾਸ ਰਾਈਫ਼ਲ ਦੇ ਉਤਪਾਦਨ ਤੋਂ ਬਾਅਦ ਹੁਣ ਬਜ਼ਾਰ ਵਿਚ ਇਹ ਨਵੀਂ ਰਾਈਫ਼ਲ 7.62/51 ਐਮਐਮ ਅਸਾਲਟ ਰਾਈਫ਼ਲ ਆ ਗਈ ਹੈ, ਮੀਡੀਆ ਰਿਪੋਰਟ ਅਨੁਸਾਰ, ਇਹ ਸੈਨਾ ਦੇ ਦੁਆਰਾ ਕਾਰਗਿਲ ਯੁੱਧ ਤੋਂ ਬਾਅਦ ਈਂਸਾਸ ਰਾਈਫ਼ਲਾਂ ਵਿਚ ਕੁਝ ਘਾਟ ਪਾਈ ਗਈ ਸੀ।