ਰਾਫੇਲ ਉਤੇ ਸ਼ਰਦ ਪਵਾਰ ਦੇ ਬਿਆਨ ਤੋਂ ਨਾਰਾਜ਼ ਹੋ ਕੇ ਤਾਰੀਕ ਅਨਵਰ ਨੇ ਛੱਡੀ NCP
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੀ ਨੀਂਹ ਰੱਖਣ ਵਾਲੇ ਤਾਰੀਕ ਅਨਵਰ ਨੇ ਪਾਰਟੀ ਨੂੰ ਅਲਵਿਦਾ...
Tariq Anwar
ਨਵੀਂ ਦਿੱਲੀ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੀ ਨੀਂਹ ਰੱਖਣ ਵਾਲੇ ਤਾਰੀਕ ਅਨਵਰ ਨੇ ਪਾਰਟੀ ਨੂੰ ਅਲਵਿਦਾ ਕਿਹਾ ਹੈ, ਅਨਵਰ ਨੇ ਐੱਨ.ਸੀ.ਪੀ ਛੱਡਣ ਦੇ ਨਾਲ-ਨਾਲ ਲੋਕ ਸਭਾ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ, ਅਨਵਰ ਨੇ 1999 ਵਿਚ ਸੋਨੀਆਂ ਗਾਂਧੀ ਦੇ ਵਿਦੇਸ਼ੀ ਮੂਲ ਦੇ ਮੁੱਦੇ ਉਤੇ ਕਾਂਗਰਸ ਨਾਲ ਬਗਾਵਤ ਕਰ ਕੇ ਸ਼ਰਦ ਪਵਾਰ ਦੇ ਨਾਲ ਐੱਨ.ਸੀ.ਪੀ. ਬਣਾਈ ਸੀ। ਮੀਡੀਆ ਵਿਚ ਤਾਰੀਕ ਅਨਵਰ ਨੇ ਅਸਤੀਫ਼ਾ ਦੇਣ ਦੀ ਗੱਲ ਨੂੰ ਮੰਨਿਆ ਅਤੇ ਕਿਹਾ, ‘ਮੈਂ ਐੱਨ.ਸੀ.ਪੀ. ਛੱਡ ਦਿੱਤੀ ਹੈ ਅਤੇ ਲੋਕ ਸਭਾ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।’