ਉਲਾਵਾਸ ਪਿੰਡ ਕੋਲ ਨਮਾਜ਼ ਪੜ੍ਹਨ ਨੂੰ ਲੈ ਕੇ ਫਿਰ ਹੋਇਆ ਵਿਵਾਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਚਨਾ ਮਿਲਦੇ ਹੀ ਸੈਕਟਰ 65 ਥਾਣਾ ਅਤੇ ਆਸ ਪਾਸ ਦੀ ਪੁਲਿਸ ਮੌਕੇ ਤੇ ਪਹੁੰਚੀ।

Controversy again near ullawas village to read namaz

ਗੁੜਗਾਓਂ: ਉਲਾਵਾਸ ਪਿੰਡ ਕੋਲ ਸੜਕ ਕਿਨਾਰੇ ਗ੍ਰੀਨ ਬੈਲਟ ਵਿਚ ਨਮਾਜ਼ ਪੜ੍ਹਨ ਨੂੰ ਲੈ ਕੇ ਲਗਾਤਾਰ ਦੂਜੇ ਹਫ਼ਤੇ ਵਿਵਾਦ ਸਾਹਮਣੇ ਆਇਆ ਹੈ। ਇਲਾਕੇ ਵਿਚ ਕਰੀਬ 250 ਨੌਜਵਾਨ ਸ਼ੁੱਕਰਵਾਰ ਦੁਪਹਿਰ ਨਮਾਜ਼ ਲਈ ਨਮਾਜ਼ ਵਾਲੇ ਸਥਾਨ ਤੇ ਪਹੁੰਚੇ ਅਤੇ ਗ੍ਰੀਨ ਬੈਲਟ ਵਿਚ ਕੁੱਝ ਖੜ੍ਹੇ ਹੋ ਗਏ ਤੇ ਕੁੱਝ ਬੈਠ ਗਏ ਤਾਂ ਕਿ ਦੂਜੇ ਪੱਖ ਦੇ ਲੋਕ ਉੱਥੇ ਆ ਕੇ ਨਮਾਜ਼ ਨਾ ਪੜ੍ਹ ਸਕਣ। ਸੂਚਨਾ ਮਿਲਦੇ ਹੀ ਸੈਕਟਰ 65 ਥਾਣਾ ਅਤੇ ਆਸ ਪਾਸ ਦੀ ਪੁਲਿਸ ਮੌਕੇ ਤੇ ਪਹੁੰਚੀ।

ਦੂਜੇ ਪੱਖ ਨੂੰ ਵਿਵਾਦ ਨਾ ਸੁਲਝਾਉਣ ਤਕ ਉੱਥੇ ਨਮਾਜ਼ ਨਾ ਪੜ੍ਹਨ ਦੀ ਸਲਾਹ ਦਿੱਤੀ ਗਈ। ਪੁਲਿਸ ਨੇ ਇਲਾਕੇ ਦੇ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਪਰ ਨੌਜਵਾਨ ਉੱਥੇ ਸੜਕ ਕਿਨਾਰੇ ਨਮਾਜ਼ ਪੜ੍ਹਨ ਤੇ ਜ਼ੋਰ ਦੇ ਰਹੇ ਹਨ। ਬੀਤੇ ਹਫ਼ਤੇ 20 ਸਤੰਬਰ ਨੂੰ ਵੀ ਸ਼ੁੱਕਰਵਾਰ ਦੇ ਦਿਨ ਹੀ ਇਸ ਤਰ੍ਹਾਂ ਵਿਵਾਦ ਹੋਇਆ ਸੀ। ਗ੍ਰੀਨ ਬੈਲਟ ਵਿਚ ਕਰੀਬ 250 ਲੋਕ ਨਮਾਜ਼ ਪੜ੍ਹ ਰਹੇ ਸਨ। ਇਸ ਦੌਰਾਨ ਕਰੀਬ ਇਕ ਦਰਜਨ ਨੌਜਵਾਨ ਮੌਕੇ ਤੇ ਪਹੁੰਚੇ ਅਤੇ ਉਹਨਾਂ ਉੱਥੇ ਨਮਾਜ਼ ਪੜ੍ਹਨ ਤੋਂ ਮਨ੍ਹਾਂ ਕਰਨ ਲੱਗੇ।

ਦੂਜੇ ਪੱਖ ਨੇ ਕਿਹਾ ਕਿ ਉਹਨਾਂ ਕੋਲ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਤੇ ਨਮਾਜ਼ ਪੜ੍ਹਨ ਲਈ ਦਿੱਤੀ ਗਈ ਆਗਿਆ ਦੀ ਕਾਪੀ ਹੈ ਪਰ ਨੌਜਵਾਨਾਂ ਨੇ ਚੇਤਾਵਨੀ ਦਿੱਤੀ ਕਿ ਉਹ ਅੱਗੇ ਤੋਂ ਇੱਥੇ ਨਮਾਜ਼ ਨਾ ਪੜ੍ਹਨ। ਦੂਜੇ ਪੱਖ ਦੇ ਲੋਕ ਸੈਕਟਰ 65 ਥਾਣਾ ਪਹੁੰਚੇ ਅਤੇ ਪੁਲਿਸ ਨੂੰ ਆਗਿਆ ਦੀ ਕਾਪੀ ਦਿਖਾ ਪੂਰੇ ਮਾਮਲੇ ਬਾਰੇ ਦਸਿਆ। ਹਿੰਦੂ ਮੁਸਲਿਮ ਏਕਤਾ ਮੰਚ ਦੇ ਸੰਯੋਜਕ ਹਾਜ਼ੀ ਸੱਜਦ ਖਾਨ ਨੇ ਦਸਿਆ ਕਿ ਲਗਾਤਾਰ ਦੂਜੇ ਹਫ਼ਤੇ ਵਿਚ ਉਹਨਾਂ ਦੇ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਪੜ੍ਹਨ ਤੋਂ ਰੋਕਿਆ ਗਿਆ ਹੈ।

ਦਸ ਦਈਏ ਕਿ ਗੁੜਗਾਓਂ ਵਿਚ ਕੁੱਲ 65 ਥਾਵਾਂ ਤੇ ਨਮਾਜ਼ ਪੜ੍ਹੀ ਜਾਂਦੀ ਹੈ। 36 ਥਾਵਾਂ ਤੇ ਪੁਲਿਸ ਅਤੇ ਪ੍ਰਸ਼ਾਸਨ ਨੇ ਆਗਿਆ ਦਿੱਤੀ ਹੈ ਜਦਕਿ ਬਾਕੀ ਮਸਜਿਦਾਂ ਹਨ। ਪੁਲਿਸ ਬੁਲਾਰੇ ਸੁਭਾਸ਼ ਬੋਕਨ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਦੀ ਗੱਲ ਸੁਣ ਕੇ ਵਿਵਾਦ ਸੁਲਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।