ਪਤਨੀ ਦੇ ਅੰਤਮ ਸਸਕਾਰ ਮੌਕੇ ਲੋਕਾਂ ਵਲੋਂ ਪਤੀ ਦੀ ਕੁੱਟ-ਕੁੱਟ ਕੇ ਹੱਤਿਆ
ਕਰਨਾਟਕ ਦੇ ਵਿਜੈਪੁਰਾ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੂੰ ਅਪਣੀ ਪਤਨੀ ਦੇ ਅੰਤਮ ਸਸਕਾਰ ਦੇ ਸਮੇਂ ਹੀ ਕੁੱਟ - ਕੁੱਟ...
ਵਿਜੈਪੁਰ : (ਪੀਟੀਆਈ) ਕਰਨਾਟਕ ਦੇ ਵਿਜੈਪੁਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੂੰ ਅਪਣੀ ਪਤਨੀ ਦੇ ਅੰਤਮ ਸਸਕਾਰ ਦੇ ਸਮੇਂ ਹੀ ਕੁੱਟ - ਕੁੱਟ ਕੇ ਮਾਰ ਦਿਤਾ ਗਿਆ। ਖਬਰਾਂ ਦੇ ਮੁਤਾਬਕ ਕੁੱਟਣ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਮਹਿਲਾ ਦੀ ਮੌਤ ਉਸ ਦੇ ਪਤੀ ਦੀ ਵਜ੍ਹਾ ਨਾਲ ਹੋਈ। ਦਰਅਸਲ ਜਿਸ ਮਹਿਲਾ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਸੀ ਉਸ ਦੇ ਪਰਵਾਰ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਨੇ ਆਤਮਹੱਤਿਆ ਅਪਣੇ ਪਤੀ ਦੇ ਕਾਰਨ ਕੀਤੀ।
ਮਹਿਲਾ ਨੇ ਐਤਵਾਰ ਨੂੰ ਅਪਣੇ ਆਪ ਨੂੰ ਅੱਗ ਲਗਾ ਕੇ ਆਤਮਹੱਤਿਆ ਕੀਤੀ ਸੀ। ਹਾਲਾਂਕਿ ਹੁਣੇ ਤੱਕ ਇਹ ਗੱਲ ਪੂਰੀ ਤਰ੍ਹਾਂ ਨਾਲ ਸਾਫ਼ ਨਹੀਂ ਹੈ ਕਿ ਮਹਿਲਾ ਨੇ ਅਜਿਹਾ ਕਦਮ ਕਿਉਂ ਚੁੱਕਿਆ। ਮਹਿਲਾ ਦਾ ਨਾਮ ਕਾਜਲ ਅਤੇ ਉਸ ਦੇ ਪਤੀ ਦਾ ਨਾਮ ਰਾਜੂ ਦੱਸਿਆ ਜਾ ਰਿਹਾ ਹੈ। ਰਾਜੂ ਅਤੇ ਕਾਜਲ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਪਰ ਕੁੱਝ ਸਮੇਂ ਬਾਅਦ ਦੋਨਾਂ ਦੇ ਰਿਸ਼ਤੇ ਵਿਚ ਦਰਾਰ ਆ ਗਈ। ਪਰਵਾਰ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਹੋ ਨਹੀਂ ਸਕਿਆ।
ਵਿਵਾਦ ਇੰਨਾ ਵੱਧ ਗਿਆ ਕਿ ਕਾਜਲ ਨੇ ਐਤਵਾਰ ਨੂੰ ਆਤਮਹੱਤਿਆ ਕਰ ਲਈ। ਅੰਤਮ ਸਸਕਾਰ ਲਈ ਉਸ ਦੇ ਸਰੀਰ ਨੂੰ ਪੇਕੇ ਲਿਆਇਆ ਗਿਆ ਪਰ ਉਸ ਦੇ ਪਰਵਾਰ ਨੇ ਰਾਜੂ ਉਤੇ ਇਲਜ਼ਾਮ ਲਗਾਇਆ ਕਿ ਉਸ ਨੇ ਕਾਜਲ ਨੂੰ ਖੁਦਕੁਸ਼ੀ ਲਈ ਉਕਸਾਇਆ। ਜਿਸ ਤੋਂ ਬਾਅਦ ਪਰਵਾਰ ਨੇ ਰਾਜੂ ਦੀ ਕੁੱਟ - ਕੁੱਟ ਕੇ ਹੱਤਿਆ ਕਰ ਦਿਤੀ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।