300 ਕਰੋੜੇ ਦੇ ਘਪਲੇ 'ਚ ਮੁਅੱਤਲ ਆਈਏਐਸ ਅਧਿਕਾਰੀ ਨੂੰ ਮੋਦੀ ਸਰਕਾਰ ਨੇ ਕੀਤਾ ਬਹਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਿਪਾਰਟਮੈਂਟ ਆਫ ਪਰਸਨਲ ਐਂਡ ਟਰੇਨਿੰਗ ਦੇ ਵਧੀਕ ਚੀਫ ਸਕੱਤਰ ਰਾਧਾ ਰਤੂੜੀ ਨੇ ਮੁਅੱਤਲ ਚਲ ਰਹੇ ਆਈਏਐਸ ਅਧਿਕਾਰੀ ਚੰਦਰੇਸ਼ ਯਾਦਵ ਨੂੰ ਬਹਾਲ ਕਰਨ ਦਾ ਹੁਕਮ ਜਾਰੀ ਕੀਤਾ ਹੈ।

Chandresh Yadav

ਦੇਹਰਾਦੂਨ, ( ਭਾਸ਼ਾ ) : ਰਾਜ ਸਰਕਾਰ ਨੇ ਐਨਐਚ-74 ਘਪਲੇ ਦੇ ਦੋਸ਼ ਵਿਚ ਮੁਅੱਤਲ ਕੀਤੇ ਗਏ ਆਈਏਐਸ ਅਧਿਕਾਰੀ ਚੰਦਰੇਸ਼ ਯਾਦਵ ਨੂੰ ਬਹਾਲ ਕਰ ਦਿਤਾ ਹੈ। ਡਿਪਾਰਟਮੈਂਟ ਆਫ ਪਰਸਨਲ ਐਂਡ ਟਰੇਨਿੰਗ ਦੇ ਵਧੀਕ ਚੀਫ ਸਕੱਤਰ ਰਾਧਾ ਰਤੂੜੀ ਨੇ ਮੁਅੱਤਲ ਚਲ ਰਹੇ ਆਈਏਐਸ ਅਧਿਕਾਰੀ ਚੰਦਰੇਸ਼ ਯਾਦਵ ਨੂੰ ਬਹਾਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਚੰਦਰੇਸ਼ ਦਾ ਨੈਸ਼ਨਲ ਹਾਈਵੇਅ-74 ਦੇ ਜਮੀਨ ਘਪਲੇ ਵਿਚ ਨਾਮ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਦੱਸ ਦਈਏ ਕਿ ਐਨਐਚ-74 ਘਪਲੇ ਵਿਚ ਮੁਅਤੱਲ

ਆਈਏਐਸ ਅਧਿਕਾਰੀ ਚੰਦਰੇਸ਼ ਯਾਦਵ ਨੇ ਬਹਾਲੀ ਲਈ ਰਾਜ ਸਰਕਾਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ। ਇਸ ਬੇਨਤੀ ਦੇ ਪਿਛੇ ਇਹ ਤਰਕ ਦਿਤਾ ਗਿਆ ਕਿ ਆਲ ਇੰਡੀਆ ਸਰਵਿਸਿਜ਼ ਮੈਨੂਅਲ ਦੇ ਪ੍ਰਬੰਧ ਮੁਤਾਬਕ ਕਿਸੇ ਵੀ ਆਈਏਐਸ ਅਧਿਕਾਰੀ ਨੂੰ ਰਾਜ ਸਰਕਾਰ 30 ਦਿਨਾਂ ਤੋਂ ਵਧ ਸਮੇਂ ਲਈ ਮੁਅੱਤਲ ਨਹੀਂ ਰੱਖ ਸਕਦੀ ਹੈ। ਮੁਅੱਤਲੀ ਨੂੰ ਇਕ ਮਹੀਨੇ ਤੋਂ ਅਗਾਂਹ ਵਧਾਉਣ ਲਈ ਰਾਜ ਸਰਕਾਰ ਨੂੰ ਇਸ ਦਾ ਕਾਰਨ ਦੱਸਦੇ ਹੋਏ ਕੇਂਦਰ ਤੋਂ ਮੰਜੂਰੀ ਲੈਣੀ ਪਵੇਗੀ। ਚੰਦਰੇਸ਼ ਦਾ ਕਹਿਣਾ ਹੈ ਕਿ 30 ਦਿਨਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ

ਅਤੇ ਰਾਜ ਨੇ ਮੁਅੱਤਲੀ ਨੂੰ ਅਗਾਂਹ ਵਧਾਉਣ ਲਈ ਕੇਂਦਰ ਨੂੰ ਕੁਝ ਨਹੀਂ ਲਿਖਿਆ ਹੈ। ਉਤਰਾਖੰਡ ਵਿਖੇ ਲਗਭਗ 300 ਕਰੋੜ ਦੇ ਘਪਲੇ ਵਿਚ ਸਰਕਾਰ ਪੰਜ ਪੀਸੀਐਸ ਅਧਿਕਾਰੀਆਂ ਸਮੇਤ 22 ਲੋਕਾਂ 'ਤੇ ਕਾਰਵਾਈ ਕਰ ਚੁੱਕੀ ਹੈ। ਐਨਐਚ-74 ਮੁਆਵਜ਼ਾ ਘਪਲੇ ਦੀ ਜਾਂਚ ਵਿਚ ਪੀਸੀਐਸ ਅਧਿਕਾਰੀਆਂ ਸਮੇਤ 22 ਲੋਕਾਂ ਨੂੰ ਗ੍ਰਿਫਤਾਰ ਕਰ ਚੁਕੀ ਹੈ।

ਇਸ ਵਿਚ ਦੋ ਨਾਇਬ ਤਹਿਸੀਲਦਾਰ, ਮਾਲ ਵਿਭਾਗ ਦੇ ਕਰਮਚਾਰੀ, ਕਿਸਾਨ ਅਤੇ ਵਿਚੋਲੇ ਸ਼ਾਮਲ ਹਨ। ਇਸ ਮਾਮਲੇ ਵਿਚ ਇਕ ਐਸਡੀਐਮ ਅਤੇ ਤਹਿਸੀਲਦਾਰ ਜੇਲ ਵਿਚ ਹਨ। ਦੱਸ ਦਈਏ ਕਿ ਮੁਆਵਜ਼ਾ ਘਪਲੇ ਵਿਚ ਐਸਆਈਟੀ ਦੀ ਰੀਪੋਰਟ ਦੇ ਆਧਾਰ 'ਤੇ ਪ੍ਰਸ਼ਾਸਨ ਨੇ ਤੱਤਕਾਲੀਨ ਡੀਐਮ ਡਾ. ਪੰਕਜ ਪਾਂਡੇ ਅਤੇ ਚੰਦਰੇਸ਼ ਯਾਦਵ ਨੂੰ ਮੁਅੱਤਲ ਕਰ ਦਿਤਾ ਸੀ।