ਕਾਂਗਰਸ MP ਦੀ ਵੱਡੀ ਗੜਬੜ, ਮਜਦੂਰਾਂ ਨੂੰ ਬਚਾਉਣ ਦੇ ਨੋਟਿਸ ‘ਚ ਮੇਘਾਲਿਆ ਦੀ ਜਗ੍ਹਾਂ ਲਿਖਿਆ ਮਿਜੋਰਮ
ਸ਼ਿਲਾਂਗ ਤੋਂ ਕਾਂਗਰਸ ਸੰਸਦ ਐਚ ਪਾਲਿਆ ਨੇ ਵੀਰਵਾਰ ਨੂੰ ਲੋਕਸਭਾ ਵਿਚ ਇਕ ਵੱਡੀ ਗੜਬੜ.......
ਨਵੀਂ ਦਿੱਲੀ (ਭਾਸ਼ਾ): ਸ਼ਿਲਾਂਗ ਤੋਂ ਕਾਂਗਰਸ ਸੰਸਦ ਐਚ ਪਾਲਿਆ ਨੇ ਵੀਰਵਾਰ ਨੂੰ ਲੋਕਸਭਾ ਵਿਚ ਇਕ ਵੱਡੀ ਗੜਬੜ ਕਰ ਦਿਤੀ। ਉਨ੍ਹਾਂ ਨੇ ਮੇਘਾਲਿਆ ਦੇ ਈਸਟ ਜੈਂਤੀਆ ਹਿਲਸ ਦੇ ਕੋਲੇ ਖਤਾਨ ਵਿਚ ਫਸੇ ਮਜਦੂਰਾਂ ਨੂੰ ਬਚਾਉਣ ਦਾ ਨੋਟਿਸ ਅਰਾਮ ਵਿਚ ਦਿਤਾ ਹਾਲਾਂਕਿ ਉਨ੍ਹਾਂ ਨੇ ਮੇਘਾਲਿਆ ਦੀ ਜਗ੍ਹਾਂ ਮਿਜੋਰਮ ਦਾ ਨਾਂਅ ਲਿਖ ਦਿਤਾ। ਅਪਣੇ ਨੋਟਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਮਿਜੋਰਮ ਵਿਚ ਫਸੇ ਮਜਦੂਰਾਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਣ ਦੀ ਜ਼ਰੂਰਤ ਹੈ, ਜਦੋਂ ਕਿ 15 ਮਜਦੂਰ ਮੇਘਾਲਿਆ ਵਿਚ ਫਸੇ ਹੋਏ ਹਨ।
ਦੱਸ ਦਈਏ ਕਿ ਗ਼ੈਰਕਾਨੂੰਨੀ ਖਤਾਨ ਵਿਚ ਕਰੀਬ 15 ਮਜੂਦਰ ਦੋ ਹਫ਼ਤੇ ਤੋਂ ਫ਼ਸੇ ਹੋਏ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਟਵਿਟਰ ਦੇ ਜਰੀਏ ਪੀਐਮ ਨਰੇਂਦਰ ਮੋਦੀ ਉਤੇ ਹਮਲਾ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ 15 ਮਜ਼ਦੂਰ ਮੇਘਾਲਿਆ ਦੀ ਕੋਲਾ ਖਤਾਨ ਵਿਚ 13 ਦਸੰਬਰ ਤੋਂ ਫ਼ਸੇ ਹੋਏ ਹਨ ਜਦੋਂ ਕਿ ਪੀਐਮ ਮੋਦੀ ਅਸਾਮ ਦੇ ਬੋਗੀਬੀਲ ਬ੍ਰਿਜ਼ ਵਿਚ ਤਸਵੀਰਾਂ ਖਿਚਵਾ ਰਹੇ ਹਨ। ਗਾਂਧੀ ਨੇ ਪੀਐਮ ਮੋਦੀ ਤੋਂ ਅਪੀਲ ਕੀਤੀ ਕਿ ਉਹ ਮਜਦੂਰਾਂ ਨੂੰ ਬਾਹਰ ਕੱਢਣ ਦੀ ਦਿਸ਼ਾ ਵਿਚ ਜ਼ਰੂਰੀ ਕਦਮ ਉਠਾਉਣ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਹਾਈ-ਪ੍ਰੇਸ਼ਰ ਵਾਟਰ ਪੰਪ ਦੇ ਇੰਤਜਾਮ ਵਿਚ ਦੇਰੀ ਕਰ ਰਹੀ ਹੈ।
ਹਾਲਾਂਕਿ ਰਾਜ ਦੀ ਬੀਜੇਪੀ-ਐਨਪੀਪੀ ਸਰਕਾਰ ਨੇ ਗਾਂਧੀ ਦੇ ਦਾਵੀਆਂ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਉਹ ਹਰ ਕੋਸ਼ਿਸ਼ ਕਰ ਰਹੀ ਹੈ। ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੇ ਕਿਹਾ ਕਿ ਰਾਜ ਸਰਕਾਰ ਅਤੇ ਐਨਡੀਆਰਐਫ਼ ਦੀ ਟੀਮ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਤੱਕ ਕੋਈ ਸਫ਼ਲਤਾ ਹੱਥ ਨਹੀਂ ਲੱਗੀ ਹੈ।