ਅੱਜ ਆਪਣੇ ਸਥਾਪਨਾ ਦਿਵਸ 'ਤੇ ਕਾਂਗਰਸ ਕਰੇਗੀ ਵੱਡਾ ਧਮਾਕਾ! ਮੋਦੀ ਅਤੇ ਅਮਿਤ ਸ਼ਾਹ ਵੀ ਪਏ ਸੋਚਾ 'ਚ !

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਸੰਵਿਧਾਨ ਬਚਾਓ,ਦੇਸ਼ ਬਚਾਓ ਦੇ ਸੰਦੇਸ਼ ਨਾਲ ਕੱਢਿਆ ਜਾਵੇਗਾ ਫਲੈਗ ਮਾਰਚ

File Photo

ਨਵੀਂ ਦਿੱਲੀ : ਕਾਂਗਰਸ ਦੇ 134ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਪਾਰਟੀ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ 'ਸੰਵਿਧਾਨ ਬਚਾਓ, ਭਾਰਤ  ਬਚਾਓ' ਦੇ ਸੰਦੇਸ਼ ਨਾਲ ਫਲੈਗ ਮਾਰਚ ਕੱਢੇਗੀ। ਦੇਸ਼ ਦੀ ਸੱਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਆਪਣੇ ਸਥਾਪਨਾ ਦਿਵਸ 'ਤੇ ਵੱਖ-ਵੱਖ ਸਮਾਗਮਾ ਦਾ ਆਯੋਜਨ ਕਰੇਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਿੱਲੀ ਵਿਚ, ਰਾਹੁਲ ਗਾਂਧੀ ਅਸਾਮ ਵਿਚ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਸਮਾਗਮਾਂ ਵਿਚ ਸ਼ਾਮਲ ਹੋਵੇਗੀ।

ਅੱਜ ਸ਼ਨਿੱਚਰਵਾਰ ਨੂੰ ਸੋਨੀਆ ਗਾਂਧੀ ਸਵੇਰੇ ਪਾਰਟੀ ਦੇ ਦਰਫ਼ਰ ਵਿਚ ਝੰਡਾ ਲਹਿਰਾਵੇਗੀ ਅਤੇ ਰਾਹੁਲ ਗਾਂਧੀ ਗਵਹਾਟੀ ਵਿਚ ਇਕ ਸਭਾ ਨੂੰ ਸੰਬੋਧਿਤ ਕਰਨਗੇ। ਦੂਜੀ ਪਾਸੇ ਉੱਤਰ ਪ੍ਰਦੇਸ਼ ਦੀ ਇੰਚਾਰਜ ਅਤੇ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਲਖਨਉ ਵਿਚ ਕਾਂਗਰਸ ਸਥਾਪਨਾ ਦਿਵਸ ਸਮਾਗਮਾਂ ਵਿਚ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਉਹ ਕਾਂਗਰਸ ਦੇ ਨੇਤਾਵਾਂ ਨਾਲ ਮੀਟਿੰਗ ਵੀ ਕਰੇਗੀ।

ਕਾਂਗਰਸ ਵੱਲੋਂ ਜਾਰੀ ਇਕ ਬਿਆਨ ਵਿਚ ਅਨੁਸਾਰ ਸ਼ਨਿੱਚਰਵਾਰ ਨੂੰ ਪਾਰਟੀ ਵੱਲੋਂ ਦੇਸ਼ ਭਰ ਵਿਚ ਸੰਵਿਧਾਨ ਬਚਾਓ,ਦੇਸ਼ ਬਚਾਓ ਦੇ ਸੰਦੇਸ਼ ਨਾਲ ਫਲੈਗ ਮਾਰਚ ਕੱਢਿਆ ਜਾਵੇਗਾ ਅਤੇ ਵੱਖ-ਵੱਖ ਸਥਾਨਾਂ 'ਤੇ ਪਾਰਟੀ ਦੇ ਨੇਤਾ ਸਬੰਧਿਤ ਸੂਬਿਆ ਦੀ ਭਾਸ਼ਾਵਾਂ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਨਗੇ।

ਨਾਗਰਿਕਤਾ ਸੋਧ ਕਾਨੂੰਨ,ਐਨਆਰਸੀ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਦੇ ਮੁੱਦਿਆ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਪਾਰਟੀ ਦੇ ਨੇਤਾ ਵੇਣੁਗੋਪਾਲ ਨੇ ਕਿਹਾ ਕਿ ''ਜਦੋਂ-ਜਦੋਂ ਭਾਰਤ ਦੇ ਸੰਵਿਧਾਨ ਨੂੰ ਚੁਣੋਤੀ ਦਿੱਤੀ ਜਾਵੇਗੀ ਅਤੇ ਦੇਸ਼ ਨੂੰ ਤਰੱਕੀ ਦੇ ਰਸਤੇ ਤੋਂ ਉਤਾਰਨ ਦੀ ਕੋਸ਼ਿਸ਼ ਹੋਵੇਗੀ ਉਦੋਂ -ਉਦੋਂ ਕਾਂਗਰਸ ਉਸ ਦੇ ਵਿਰੁੱਧ ਅਵਾਜ਼ ਚੁੱਕੇਗੀ''।