ਘਰ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ! ਨਵੇਂ ਸਾਲ 'ਤੇ SBI ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

31 ਦਸੰਬਰ ਤੋਂ ਪਹਿਲਾਂ ਲੋਨ ਲਈ ਕਰਨਾ ਹੋਵੇਗਾ ਅਪਲਾਈ

file photo

ਨਵੀਂ ਦਿੱਲੀ : ਨਵੇਂ ਸਾਲ ਵਿਚ ਭਾਰਤੀ ਸਟੇਟ ਬੈਂਕ ਘਰ ਖਰੀਦਦਾਰਾਂ ਨੂੰ ਸਸਤਾ ਹੋਮ ਲੋਨ ਦੇ ਰਿਹਾ ਹੈ। ਐਸਬੀਆਈ ਗ੍ਰਾਹਕਾਂ ਦੇ ਲਈ ਇਕ ਖਾਸ ਆਫਰ ਲੈ ਕੇ ਆਇਆ ਹੈ। ਐਸਬੀਆਈ ਨੇ ਹੋਮ ਲੋਨ 'ਤੇ ਵਿਆਜ਼ ਦਰਾਂ ਨੂੰ ਘਟਾ ਦਿੱਤਾ ਹੈ।

 ਐਸਬੀਆਈ ਦੇ ਨਵੇਂ ਆਫਰ ਅਧੀਨ ਜੇਕਰ ਤੁਸੀ 31 ਦਸੰਬਰ 2019 ਤੱਕ ਹੋਮ ਲੋਨ ਲੈਂਦੇ ਹਨ ਤਾਂ 1 ਜਨਵਰੀ 2020 ਤੋਂ ਤੁਹਾਨੂੰ 0.25 ਫ਼ੀਸਦੀ  ਘੱਟ ਵਿਆਜ਼ ਦੇਣਾ ਹੋਵੇਗਾ। ਐਸਬੀਆਈ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਬੈਂਕ ਦੇ ਟਵੀਟ ਅਨੁਸਾਰ ''ਐਸਬੀਆਈ ਨੇ ਹੋਮ ਲੋਨ ਵਿਆਜ਼ ਦਰ 8.15 ਫ਼ੀਸਦੀ ਨਾਲ ਸ਼ੁਰੂ ਹੈ ਪਰ ਆਫਰ ਤਹਿਤ 7.90 ਫ਼ੀਸਦੀ ਵਿਆਜ਼ ਦਰ 'ਤੇ ਹੋਮ ਲੋਨ ਲਿਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ 31 ਦਸੰਬਰ ਤੋਂ ਪਹਿਲਾਂ ਲੋਨ ਦੇ ਲਈ ਅਪਲਾਈ ਕਰਨਾ ਹੋਵੇਗਾ। ਲੋਨ 'ਤੇ ਘੱਟ ਵਿਆਜ਼ 1 ਜਨਵਰੀ 2020 ਤੋਂ ਸ਼ੁਰੂ ਹੋਵੇਗਾ।

ਐਸਬੀਆਈ ਦੇ ਆਫਰ ਤਹਿਤ ਜੇਕਰ ਤੁਸੀ YONOSBI ਦੇ ਜਰੀਏ 31 ਦਸੰਬਰ ਤੋਂ ਪਹਿਲਾਂ ਲੋਨ ਦੇ ਲਈ ਅਪਲਾਈ ਕਰਦੇ ਹਨ ਤਾਂ ਤੁਹਾਡੇ ਲੋਨ ਨੂੰ ਇੰਸਟੈਟ ਇਨ-ਪ੍ਰਿੰਸੀਪਲ ਦੇ ਦਿੱਤਾ ਜਾਵੇਗਾ। ਬੈਂਕ ਅਨੁਸਾਰ ਲੋਨ ਪ੍ਰੋਸੈਸਿਗ ਫੀਸ ਘੱਟ ਹੋਵੇਗੀ ਅਤੇ ਕੋਈ ਹਿਡਨ ਚਾਰਜ ਨਹੀਂ ਹੋਵੇਗਾ। ਨਾਲ ਹੀ ਲੋਨ 'ਤੇ ਪ੍ਰੀ-ਪੇਮੈਂਟ 'ਤੇ ਪੈਨਲਟੀ ਨਹੀਂ ਲੱਗੇਗੀ।