ਟਿਕਰੀ ਬਾਰਡਰ 'ਤੇ ਬੀਕੇਯੂ ਨੇ ਕੀਤੀ ਰੋਹ ਭਰਪੂਰ ਰੈਲੀ, ਕੰਵਰ ਗਰੇਵਾਲ ਨੇ ਵੀ ਲਵਾਈ ਹਾਜ਼ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਾਲਿਬ ਵੜੈਚ ਤੇ ਫ਼ਿਲਮੀ ਕਲਾਕਾਰ ਸੋਨੀਆ ਮਾਨ ਨੇ ਵੀ ਸੰਘਰਸ਼ ਦਾ ਸਮਰਥਨ ਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲੁਆਈ।

Farmer protest

ਨਵੀਂ ਦਿੱਲੀ:--ਟਿਕਰੀ ਬਾਰਡਰ 'ਤੇ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ  ਪਕੌੜਾ ਚੌਕ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਅੱਜ ਹਜ਼ਾਰਾਂ ਲੋਕ ਜੁੜੇ ਜਿਸ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਯਾਦਵ ਨੇ ਸੰਬੋਧਨ ਕੀਤਾ। ਅੱਜ ਦੀ ਇਕੱਤਰਤਾ ਵਿਚ ਪਹੁੰਚੇ ਉੱਘੇ ਗਾਇਕ ਕੰਵਰ ਗਰੇਵਾਲ, ਗਾਲਿਬ ਵੜੈਚ ਤੇ ਫ਼ਿਲਮੀ ਕਲਾਕਾਰ ਸੋਨੀਆ ਮਾਨ ਨੇ ਵੀ ਸੰਘਰਸ਼ ਦਾ ਸਮਰਥਨ ਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲੁਆਈ।

Related Stories