ਦਰਜੀ ਦੇ ਪੁੱਤਰ ਨੇ ਕਿਵੇਂ ਮਾਰੀ CA ਦੀ ਪ੍ਰੀਖਿਆ ‘ਚ ਬਾਜ਼ੀ? ਪੜ੍ਹੋ- ਸਫ਼ਲਤਾ ਦੀ ਕਹਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਜੀਨਿਅਰਿੰਗ ਅਤੇ ਮੈਡੀਕਲ ਦੀ ਦਾਖਲਾ ਪ੍ਰੀਖਿਆਵਾਂ ਵਿਚ ਟਾਪਰ.....

CA Student

ਨਵੀਂ ਦਿੱਲੀ : ਇੰਜੀਨਿਅਰਿੰਗ ਅਤੇ ਮੈਡੀਕਲ ਦੀ ਦਾਖਲਾ ਪ੍ਰੀਖਿਆਵਾਂ ਵਿਚ ਟਾਪਰ ਦਾ ਅਪਣਾ ਕੋਟਾ ਰੱਖਣ ਵਾਲੇ ਕੋਟਾ ਸ਼ਹਿਰ ਤੋਂ ਇਸ ਵਾਰ ਸੀਏ ਦਾ ਟਾਪਰ ਨਿਕਲਿਆ ਹੈ। ਇੰਸਟੀਚਿਊਟ ਆਫ਼ ਚਾਰਟਰਡ ਅਕਾਊਟੈਂਟ ਆਫ਼ ਇੰਡੀਆ ਦੇ ਪੁਰਾਣੇ ਕੋਰਸ ਦੀ ਚਾਰਟਰਡ ਅਕਾਉਂਟੈਂਟ (ਸੀਏ) ਫਾਈਨਲ ਨਵੰਬਰ 2018 ਦੀ ਪ੍ਰੀਖਿਆ ਵਿਚ ਰਾਜਸਥਾਨ ਦੇ ਕੋਟੇ ਦੇ ਰਹਿਣ ਵਾਲੇ ਸ਼ਾਦਾਬ ਹੁਸੈਨ ਨੇ ਪਹਿਲਾ ਰੈਂਕ ਹਾਸਲ ਕੀਤਾ ਹੈ। ਸ਼ਾਦਾਬ ਦੀ ਸਫ਼ਲਤਾ ਵਿਚ ਉਨ੍ਹਾਂ ਦੀ ਅਪਣੇ ਆਪ ਦੀ ਮਿਹਨਤ ਸ਼ਾਮਲ ਹੈ ਅਤੇ ਨਾਲ ਹੀ ਪੇਸ਼ੇ ਤੋਂ ਦਰਜੀ ਪਿਤਾ ਨੇ ਵੀ ਪੁੱਤਰ ਨੂੰ ਬਹੁਤ ਉਤਸ਼ਾਹਿਤ ਕੀਤਾ।

ਮੀਡੀਆ ਨਾਲ ਗੱਲਬਾਤ ਵਿਚ ਸ਼ਾਦਾਬ ਨੇ ਦੱਸਿਆ ਜਦੋਂ ਬਿਨਾਂ ਕਿਸੀ ਖਾਸ ਪੜਾਈ ਦੇ ਬੋਰਡ ਦੀ ਪ੍ਰੀਖਿਆ ਵਿਚ ਉਨ੍ਹਾਂ ਨੂੰ 92 ਫੀਸਦੀ ਅੰਕ ਮਿਲੇ। ਹਾਲਾਂਕਿ ਘਰ ਵਿਚ ਪੜਾਈ ਦਾ ਕੋਈ ਖਾਸ ਮਾਹੌਲ ਨਹੀਂ ਸੀ ਉਤੇ ਬੋਰਡ ਪ੍ਰੀਖਿਆ ਵਿਚ ਚੰਗੇ ਅੰਕ ਦੇਖ ਕੇ ਪਰਵਾਰ ਦੀਆਂ ਉਮੀਦਾ ਵੱਧ ਗਈਆਂ। ਸ਼ਾਦਾਬ ਪਰਵਾਰਕ ਸਮਰੋਹਾਂ ਤੋਂ ਦੂਰ ਰਹਿਣ ਲੱਗੇ। ਪਿਤਾ ਨੇ ਵੀ ਛੋਟੇ ਜਿਹੇ ਘਰ ਵਿਚ ਸ਼ਾਦਾਬ ਦੀ ਪੜ੍ਹਾਈ ਲਈ ਇਕ ਕਮਰੇ ਦਾ ਇੰਤਜ਼ਾਮ ਕੀਤਾ, ਤਾਂ ਕਿ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ। ਕਮਰਸ ਦੀ ਪੜਾਈ ਤੋਂ ਲੈ ਕੇ ਸੀਏ ਦੇ ਪੇਪਰਾਂ ਤੱਕ ਸ਼ਾਦਾਬ ਨੇ ਸਟਰੇਟੇਜੀ ਰਣਨੀਤੀ ਨੂੰ ਖਾਸ ਅਹਿਮਅਤ ਦਿਤੀ।

ਇੰਜੀਨਿਅਰਿੰਗ ਅਤੇ ਮੈਡੀਕਲ ਦਾਖਲੇ ਪ੍ਰੀਖਿਆਵਾਂ ਦੀ ਕੋਚਿੰਗ ਦੇ ਗੜ ਵਿਚ ਰਹਿਣ ਤੋਂ ਬਾਅਦ ਵੀ ਸ਼ਾਦਾਬ ਨੇ ਸੀਏ ਦੀ ਪ੍ਰੀਖਿਆ ਨੂੰ ਚੁਣਿਆ ਤਾਂ ਉਸ ਦੇ ਪਿੱਛੇ ਵੀ ਇਕ ਸਟਰੇਟੇਜੀ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇੰਜੀਨਿਅਰਿੰਗ ਅਤੇ ਮੈਡੀਕਲ ਪ੍ਰੀਖਿਆ ਵਿਚ ਕਾਫ਼ੀ ਭੀੜ ਹੈ। ਲਿਹਾਜ਼ਾ ਜਿਆਦਾਤਰ ਲੋਕ ਇਸ ਦਾਖਲੇ ਪ੍ਰੀਖਿਆਵਾਂ ਵਿਚ ਕੜੀ ਮਿਹਨਤ ਤੋਂ ਬਾਅਦ ਵੀ ਸਫ਼ਲ ਨਹੀਂ ਹੋ ਪਾਉਦੇ ਹਨ ਅਤੇ ਜੋ ਸਫ਼ਲ ਹੁੰਦੇ ਹਨ ਉਨ੍ਹਾਂ ਨੂੰ ਵੀ ਜਿਆਦਾਤਰ ਲੋਕਾਂ ਨੂੰ ਪਸੰਦ ਦੀ ਬ੍ਰਾਂਚ ਨਹੀਂ ਮਿਲਦੀ ਹੈ। ਸ਼ਾਦਾਬ ਅਪਣੀ ਸਫ਼ਲਤਾ ਦਾ ਇਹ ਸਿਲਸਿਲਾ ਅੱਗੇ ਵਧਾਉਂਦੇ ਹੋਏ ਹੁਣ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਵਿਚ ਲੱਗਣਗੇ।